ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਭਲਾਈ ਦਾ ਮੁੱਲ

Ad Position 21
No active advertisement
ਅਜੀਤ ਡੈਸਕ 12-07-2026

ਅੱਜ ਅਦਾਲਤ ਤੋਂ ਮੁੜਦਿਆਂ ਸੜਕ ਦੇ ਖੱਬੇ ਹੱਥ ਇਕ ਪਰਸ ਡਿੱਗਿਆ ਪਿਆ ਮਿਲਿਆ। ਮੈਂ ਮੋਟਰਸਾਈਕਲ ਰੋਕ ਕੇ ਪਰਸ ਚੁੱਕ ਲਿਆ। ਖੋਲ੍ਹ ਕੇ ਵੇਖਿਆ ਤਾਂ ਉਸ ਵਿਚ ਅਧਾਰ ਕਾਰਡ, ਡ੍ਰਾਈਵਿੰਗ ਲਾਇਸੈਂਸ , ਏ.ਟੀ.ਐਮ. ਕਾਰਡ ਅਤੇ ਹੋਰ ਜ਼ਰੂਰੀ ਪਰਚੀਆਂ ਸਨ। ਪੰਜ ਸੌ ਦੇ ਦੋ ਨੋਟ ਤੇ ਤੀਹ ਕੁ ਰੁਪਏ ਖੁੱਲ੍ਹੇ ਸਨ। ਮੈਂ ਅਧਾਰ ਕਾਰਡ ਤੋਂ ਐਡਰੈੱਸ ਵੇਖਿਆ। ਖੰਨੇ ਦੇ ਨਾਲ ਲਗਦੇ ਪਿੰਡ ਦਾ ਸੀ। ਕੋਰਟ ਦਾ ਟਾਈਮ ਵੀ ਅਜੇ ਹੋਇਆ ਨਹੀਂ ਸੀ। ਮੈਂ ਉਹ ਪਰਸ ਮਾਲਕ ਨੂੰ ਮੋੜਨ ਦਾ ਸੋਚ ਕੇ ਮੋਟਰਸਾਈਕਲ ਉਸ ਪਿੰਡ ਵੱਲ ਮੋੜ ਲਿਆ।
ਰਾਹ ਵਿਚ ਸੋਚ ਲਿਆ ਕਿ ਇਹ ਪਰਸ ਪਿੰਡ ਦੇ ਮੁਹਤਬਰ ਜਾਂ ਸਰਪੰਚ ਦੀ ਹਾਜ਼ਰੀ ਵਿਚ ਉਸ ਬੰਦੇ ਨੂੰ ਦੇਵਾਂਗਾ। ਪੁੱਛ-ਪੁਛਾ ਕੇ ਸਰਪੰਚ ਦੇ ਘਰ ਪਹੁੰਚ ਗਿਆ। ਸਰਪੰਚ ਨੂੰ ਦੱਸਿਆ ਕਿ ਮੈਂ ਵਕੀਲ ਹਾਂ ਤੇ ਇਹ ਪਰਸ ਮੈਨੂੰ ਰਾਹ ਵਿਚ ਪਿਆ ਮਿਲਿਆ ਹੈ। ਸਰਪੰਚ ਨੇ ਮੈਨੂੰ ਚਾਹ ਪਾਣੀ ਪੁੱਛ ਕੇ ਬਿਠਾ ਕੇ ਬੰਦਾ ਭੇਜ ਕੇ ਪਰਸ ਦੇ ਮਾਲਕ ਨੂੰ ਆਪਣੇ ਘਰ ਹੀ ਬੁਲਾ ਲਿਆ।
ਏਨੇ ਨੂੰ ਸਰਪੰਚ ਦੇ ਬਾਪੂ ਜੀ ਵੀ ਡਰਾਇੰਗ ਰੂਮ ਵਿਚ ਆ ਗਏ।
ਜਿਊਂਦਾ ਰਹਿ ਬਾਈ', ਉਨ੍ਹਾਂ ਨੇ ਮੇਰਾ ਮੋਢਾ ਪਲੋਸ ਕੇ ਅਸੀਸਾਂ ਦਿੱਤੀਆਂ।
ਏਨੇ ਨੂੰ ਇਕ ਅਧਖੜ ਉਮਰ ਦਾ ਬੰਦਾ ਆਇਆ। ਉਹ ਪਰਸ ਦਾ ਮਾਲਕ ਸੀ। ਮੈਂ ਸਰਪੰਚ ਸਾਬ੍ਹ ਦੀ ਹਾਜ਼ਰੀ ਵਿਚ ਪਰਸ ਦੀ ਪਛਾਣ ਪੁੱਛ ਕੇ ਪਰਸ ਮਾਲਕ ਦੇ ਹਵਾਲੇ ਕਰ ਦਿੱਤਾ।
ਇਹਦੇ ਵਿਚ ਦਸ ਹਜ਼ਾਰ ਰੁਪਏ ਵੀ ਸੀ ਉਹ ਵੀ ਮੋੜ।' ਪਰਸ ਖੋਲ੍ਹਣ ਤੋਂ ਬਾਅਦ ਪਰਸ ਮਾਲਕ ਉਲਟਾ ਮੇਰੇ ਨਾਲ ਲੜਨ ਲੱਗ ਪਿਆ। ਮੈਨੂੰ ਗੁੱਸੇ ਨਾਲ ਉਸ ਬੰਦੇ ਤੇ ਚੜ੍ਹੇ ਇਕ ਉਤਰੇ। ਮੈਨੂੰ ਚੱਕਰ ਆਉਣ ਵਾਲਾ ਹੋ ਗਿਆ।
ਮੈਨੂੰ ਇਹ ਪਰਸ ਏਦਾਂ ਹੀ ਮਿਲਿਆ ਏ, ਜ਼ਰੂਰੀ ਕਾਗਜ਼ ਦੇਖ ਕੇ ਮੈਂ ਦੇਣ ਆ ਗਿਆ...ਭਲਾਈ ਦਾ ਜ਼ਮਾਨਾ ਹੀ ਨ੍ਹੀਂ।' ਮੈਂ ਆਪਣੇ ਵਲੋਂ ਸਫ਼ਾਈ ਪੇਸ਼ ਕੀਤੀ।
ਤੂੰ, ਇਸ ਭਲੇ ਆਦਮੀ ਦਾ ਧੰਨਵਾਦ ਤਾਂ ਕੀ ਕਰਨਾ ਉਲਟਾ ਦੋਸ਼ ਲਾ ਰਿਹਾ ਏਂ ਤੈਨੂੰ ਸ਼ਰਮ ਨਹੀਂ ਆਉਂਦੀ?ਤੇਰੇ ਜਿਹੇ ਲੋਕਾਂ ਕਰ ਕੇ ਸਮਾਜ ਦਾ ਬੇੜਾ ਗ਼ਰਕ ਹੋਇਆ ਪਿਆ ਤਾਂ ਹੀ ਅੱਜਕਲ੍ਹ ਕੋਈ ਕਿਸੇ ਦੀ ਮਦਦ ਨਹੀਂ ਕਰਦਾ ਵਕੀਲ ਸਾਬ੍ਹ ਜਾਓ ਤੁਸੀਂ ਇਹ ਤਾਂ ਪਾਗਲ ਆ।' ਸਰਪੰਚ ਨੇ ਹੱਥ ਜੋੜ ਕੇ ਮੈਨੂੰ ਕਿਹਾ।
ਮੈਂ ਓਥੋਂ ਵਾਪਸ ਜਾਂਦਾ-ਜਾਂਦਾ ਇਹੋ ਜਿਹੇ ਬੇਗ਼ੈਰਤ ਲੋਕਾਂ ਦੀ ਮਾਨਸਿਕਤਾ ਨੂੰ ਸਵਾਲ-ਜਵਾਬ ਕਰਦਾ ਕੋਰਟ ਪਹੁੰਚ ਗਿਆ।
-ਆਫਿਸ ਨੰਬਰ 121, ਸਿਵਿਲ ਕੋਰਟਸ ਖੰਨਾ।
ਮੋਬਾਈਲ : 7837963067

Ad Position 22
No active advertisement
ਪਿਛਲੀ ਖ਼ਬਰ ਨਹਿਲੇ 'ਤੇ ਦਹਿਲਾ ਅਗਲੀ ਖ਼ਬਰ ਮੇਨਟੇਨੈਂਸ
Ad Position 24
No active advertisement