ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਮੇਨਟੇਨੈਂਸ

Ad Position 21
No active advertisement
ਅਜੀਤ ਡੈਸਕ 12-07-2026

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਹੁਣ ਅਕਸਰ ਸ਼ੈਲਜਾ ਅਤੇ ਸੁਹੇਲ ਦੀਆਂ ਮੁਲਾਕਾਤਾਂ ਹੁੰਦੀਆਂ ਰਹਿੰਦੀਆਂ। ਸੁਹੇਲ ਆਏ ਦਿਨ ਨਵੇਂ-ਨਵੇਂ ਤੋਹਫ਼ੇ ਦਿੰਦਾ। ਉਹ ਉਸ ਦੀ ਦੌਲਤ 'ਤੇ ਹਮੇਸ਼ਾ ਮਦਹੋਸ਼ ਹੋ ਕੁਰਬਾਨ ਹੋ ਰਹੀ ਸੀ। ਸੁਹੇਲ ਨੇ ਦੱਸਿਆ ਕਿ ਉਹ ਸ਼ਾਦੀਸ਼ੁਦਾ ਹੈ, ਪਰ ਉਸ ਦੀ ਪਤਨੀ ਨਾਲ ਨਹੀਂ ਬਣ ਸਕੀ। ਮੁਕੱਦਮਾ ਅਦਾਲਤ ਵਿਚ ਹੈ।
'ਮੈਂ ਜਲਦੀ ਉਸ ਨੂੰ ਤਲਾਕ ਦੇਣਾ ਹੈ। ਕੀ ਤੂੰ ਮੇਰੇ ਨਾਲ ਸ਼ਾਦੀ ਕਰੇਂਗੀ?'
ਸ਼ੈਲਜਾ ਨੇ ਕਿਹਾ, 'ਹਾਂ, ਜ਼ਰੂਰ ਕਰਾਂਗੀ।'
'ਮੇਰੇ ਸ਼ਾਦੀਸ਼ੁਦਾ ਹੋਣ 'ਤੇ ਤੇਰੀ ਮਾਂ ਨੂੰ ਇਤਰਾਜ਼ ਹੋਇਆ ਤਾਂ?'
ਸ਼ੈਲਜਾ ਨੇ ਕਿਹਾ,'ਨਹੀਂ, ਮੇਰੀ ਮਾਂ ਦੀ ਮੇਰੀ ਖੁਸ਼ੀ ਵਿਚ ਹੀ ਖੁਸ਼ੀ ਹੈ। ਪਤੀ ਪਿਆਰ ਕਰਨ ਵਾਲਾ ਹੋਵੇ, ਫਿਰ ਵਿਆਹਤਾ ਜਾਂ ਕੁਆਰਾ, ਕੋਈ ਫ਼ਰਕ ਨਹੀਂ ਪੈਂਦਾ।'
ਹੁਣ ਸ਼ੈਲਜਾ ਇਕ ਵਾਰ ਫਿਰ ਵਿਆਹ ਲਈ ਤਿਆਰ ਸੀ। ਸੁਹੇਲ ਵੀ ਉਸ ਨੂੰ ਅਪਣਾਉਣ ਲਈ ਉਤਾਵਲਾ ਸੀ। ਪਰ ਉਹ ਇਕ ਨੇਤਾ ਦਾ ਪੁੱਤਰ ਸੀ। ਬਿਨਾਂ ਤਲਾਕ ਸ਼ਾਦੀ ਕਰਵਾਉਣਾ ਵਾਜਿਬ ਨਹੀਂ ਸੀ। ਸੋ ਦੋਹਾਂ ਨੇ ਚੁੱਪ-ਚੁੱਪ ਤਰੀਕੇ ਨਾਲ ਵਿਆਹ ਕਰਵਾਉਣ ਦਾ ਸੋਚਿਆ।
ਸੁਹੇਲ ਨੇ ਕਿਹਾ, 'ਮੈਂ ਵਿਆਹ ਕਰਵਾ ਕੇ ਤੈਨੂੰ ਆਪਣੀ ਭੂਆ ਦੇ ਘਰ ਰੱਖਾਂਗਾ, ਜੋ ਮੁੰਬਈ ਰਹਿੰਦੀ ਹੈ। ਇੱਥੇ ਕਿਸੇ ਨੂੰ ਕੋਈ ਖ਼ਬਰ ਨਾ ਲੱਗੇਗੀ। ਵਕਤ ਆਉਣ 'ਤੇ ਸਭ ਕੁਝ ਠੀਕ ਹੋ ਜਾਵੇਗਾ, ਤਾਂ ਅਸੀਂ ਦਿੱਲੀ ਆ ਜਾਵਾਂਗੇ।'
ਸ਼ੈਲਜਾ ਸੁਹੇਲ ਦੀ ਗੱਲ ਮੰਨ ਗਈ। ਅੱਜ ਉਹ ਉਸ ਨਾਲ ਵਿਆਹ ਕਰਵਾਉਣ ਜਾ ਰਹੀ ਸੀ। ਦੁਲਹਨ ਬਣ, ਸੱਜ-ਸੰਵਰ ਕੇ ਉਹ ਇਕ ਨਵੀਂ ਦੁਨੀਆਂ ਵੇਖਣ ਜਾ ਰਹੀ ਸੀ।
ਉਸ ਦੀ ਗੱਡੀ ਮੰਦਰ ਦੇ ਦਰਵਾਜ਼ੇ ਅੱਗੇ ਜਾ ਰੁਕੀ ਸੀ। ਸੁਹੇਲ ਵਿਆਹ ਦੀ ਤਿਆਰੀ ਕਰ ਆਪਣੀ ਭੂਆ ਨਾਲ ਮੌਜੂਦ ਸੀ। ਸ਼ੈਲਜਾ ਹਸਰਤਾਂ ਭਰੇ ਮਨ ਨਾਲ ਅੱਗੇ ਵੱਧ ਰਹੀ ਸੀ। ਸ਼ੈਲਜਾ ਨੇ ਸੁਹੇਲ ਨੂੰ ਦੁਲੇ ਦੇ ਰੂਪ ਵਿਚ ਵੇਖਿਆ ਤਾਂ ਉਸ ਨੂੰ ਗਲ ਲੱਗ ਮਿਲੀ ਅਤੇ ਉਸ ਦੀ ਭੂਆ ਨੂੰ ਵੇਖ ਠਿੱਠਕ ਗਈ। ਪਰ ਝੱਟ ਹੀ ਸੰਭਲਦੇ ਹੋਏ ਉਸ ਦੇ ਪੈਰਾਂ ਨੂੰ ਛੂਹਣ ਲੱਗੀ ਸੀ।
ਪਰ ਗਾਇਤਰੀ ਦੇਵੀ ਝੱਟ ਪੈਰ ਪਿੱਛਾਂਹ ਹਟਾਉਂਦੇ ਹੋਏ ਬੋਲੀ, 'ਸੁਹੇਲ, ਇਹ ਤਾਂ ਸੰਜਨਾ ਹੈ। ਮੇਰੇ ਪੁੱਤਰ ਦੀ ਕਾਤਲ ਹੈ। ਇਹ ਕੋਈ ਵੱਡੇ ਘਰ ਨਾਲ ਸੰਬੰਧ ਰੱਖਣ ਵਾਲੀ ਨਹੀਂ ਹੈ। ਇਹ ਅਨਪੜ੍ਹ, ਇਕ ਗਵਾਰ ਮਾਂ ਦੀ ਧੀ ਹੈ। ਇਹ ਆਰਮੀ ਅਫ਼ਸਰ ਦੀ ਧੀ ਨਹੀਂ ਹੈ। ਇਸ ਦਾ ਬਾਪ ਤਾਂ ਇਕ ਮਾਮੂਲੀ ਸੈਨਿਕ ਸੀ। ਮੈਨੂੰ ਨਹੀਂ ਪਤਾ ਇਹ ਇਸ ਰੂਪ ਵਿਚ ਕਿਵੇਂ ਪਹੁੰਚੀ।'
ਸ਼ੈਲਜਾ ਨੇ ਕਿਹਾ, 'ਸੁਹੇਲ, ਆਂਟੀ ਕੀ ਕਹਿ ਰਹੇ ਹਨ? ਮੈਂ ਤਾਂ ਇਨ੍ਹਾਂ ਨੂੰ ਨਹੀਂ ਜਾਣਦੀ। ਲੱਗਦਾ ਇਨ੍ਹਾਂ ਦੇ ਪੁੱਤਰ ਦੀ ਮੌਤ ਨੇ ਇਨ੍ਹਾਂ ਦੀ ਦਿਮਾਗੀ ਹਾਲਤ ਵਿਗਾੜ ਦਿੱਤੀ ਹੈ। ਹੁਣ ਸੰਜਨਾ, ਹੁਣ ਸੈਨਿਕ, ਇਹ ਕਿਸ ਦੀ ਗੱਲ ਕਰ ਰਹੇ ਹਨ?'
ਸੁਹੇਲ ਨੂੰ ਵੀ ਲੱਗਾ ਕਿ ਉਸ ਦੀ ਭੂਆ ਨੂੰ ਗ਼ਲਤੀ ਲੱਗ ਰਹੀ ਸੀ। ਉਹ ਵੀ ਵਾਰ-ਵਾਰ ਆਪਣੀ ਭੂਆ ਨੂੰ ਗ਼ਲਤ ਸਾਬਤ ਕਰ ਰਿਹਾ ਸੀ।
ਇੱਧਰ ਗਾਇਤਰੀ ਦੇਵੀ ਨੇ ਫ਼ੋਨ 'ਚੋਂ ਫੋਟੋ ਦਿਖਾਈ, ਜਿਸ ਵਿਚ ਸੰਜਨਾ ਆਪਣੇ ਅਤੇ ਸੂਰਜ ਦੇ ਪਰਿਵਾਰ ਨਾਲ ਖੜ੍ਹੀ ਸੀ। ਸੂਰਜ ਅਤੇ ਸੰਜਨਾ ਦੇ ਕਈ ਫੋਟੋ ਸਨ।
ਹੁਣ ਉਸ ਨੇ ਸ਼ੈਲਜਾ ਦੀ ਪੂਰੀ ਪ੍ਰੋਫ਼ਾਈਲ ਖੰਗਾਲਣੀ ਸ਼ੁਰੂ ਕੀਤੀ।
ਉਸ ਨੇ ਕਿਹਾ, 'ਨਹੀਂ ਭੂਆ, ਇਹ ਸੰਜਨਾ ਨਹੀਂ ਹੈ, ਇਹ ਸ਼ੈਲਜਾ ਹੈ।'
ਸ਼ੈਲਜਾ ਨੇ ਕਿਹਾ, 'ਸੁਹੇਲ, ਮੈਂ ਇਸ ਔਰਤ ਨਾਲ ਨਹੀਂ ਰਹਿ ਸਕਦੀ।'
ਗਾਇਤਰੀ ਦੇਵੀ ਬੋਲੀ, 'ਹਾਂ, ਹਾਂ, ਮੈਂ ਵੀ ਤੇਰੇ ਵਰਗੀ ਖੂਨੀ ਔਰਤ ਨੂੰ ਦੇਖਣਾ ਨਹੀਂ ਚਾਹੁੰਦੀ।' ਦੋਵਾਂ ਦੇ ਇਕ-ਦੂਜੇ ਉੱਤੇ ਇਲਜ਼ਾਮ ਜਾਰੀ ਸਨ।
ਸੁਹੇਲ ਨੇ ਪੁਲਿਸ ਨੂੰ ਬੁਲਾ ਲਿਆ ਅਤੇ ਧੋਖਾਧੜੀ ਦੇ ਇਲਜ਼ਾਮ ਵਿਚ ਸ਼ੈਲਜਾ ਉਰਫ਼ ਸੰਜਨਾ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਚੌਵੀ ਘੰਟਿਆਂ ਦੀ ਪੁਲਿਸ ਵਲੋਂ ਕੀਤੀ ਖਾਤਰਦਾਰੀ ਨੇ ਸੰਜਨਾ ਤੋਂ ਸਭ ਸੱਚ ਉਗਲਵਾ ਲਿਆ।
ਸੂਰਜ, ਅਭੀਜੀਤ ਅਤੇ ਫਿਰ ਸੁਹੇਲ। ਇਸ ਤਰ੍ਹਾਂ ਅਮੀਰ ਹੋਣ ਦੇ ਆਸਾਨ ਰਸਤੇ ਲੱਭਣ ਵਾਲੀ ਅਤੇ ਹਰ ਵਾਰ ਪੁਲਿਸ ਨੂੰ ਮੂਰਖ ਬਣਾਉਣ ਵਾਲੀ ਹੁਣ ਪੁਲਿਸ ਹਿਰਾਸਤ ਵਿਚ ਸੀ।
ਹੁਣ ਮੁਕੱਦਮਾ ਅਦਾਲਤ ਵਿਚ ਪਹੁੰਚ ਚੁੱਕਾ ਸੀ। ਸੰਜਨਾ ਕੋਲ ਬੋਲਣ ਲਈ ਕੁਝ ਨਹੀਂ ਸੀ। ਉਸ ਦੀ ਹਾਲਤ ਬੇਬਸਾਂ ਵਾਲੀ ਸੀ। ਸੁਹੇਲ ਨੇ ਅਦਾਲਤ ਸਾਹਮਣੇ ਸਵਾਲਾਂ ਦੀ ਝੜੀ ਲਗਾ ਦਿੱਤੀ।
ਉਸ ਨੇ ਕਿਹਾ, 'ਸਾਡੇ ਦੇਸ਼ ਦਾ ਕਾਨੂੰਨ ਇਕ ਤਰਫ਼ਾ ਕਿਉਂ ਹੈ? ਮਰਦ ਦੀ ਗੱਲ ਸੁਣੇ ਬਗ਼ੈਰ ਔਰਤ ਦੇ ਇਲਜ਼ਾਮ ਨੂੰ ਕਿਉਂ ਸੱਚ ਮੰਨਿਆ ਜਾਂਦਾ ਹੈ? ਸਾਡੇ ਗ਼ਲਤ ਕਾਨੂੰਨਾਂ ਕਾਰਨ ਇਸ ਦੇਸ਼ ਵਿਚ ਨਿਆਂਧੀਸ਼ ਵੀ ਸੁਰੱਖਿਅਤ ਨਹੀਂ ਹਨ। ਨਤੀਜਾ ਆਤਮਹੱਤਿਆ।
ਇਹੋ ਜਿਹੇ ਦੇਸ਼ ਵਿਚ 'ਸਭ ਦਾ ਸਾਥ, ਸਭ ਦਾ ਵਿਕਾਸ' ਨਹੀਂ ਹੋ ਸਕਦਾ। ਨਾਰੀ ਦੇ ਹੱਕ ਵਿਚ ਕਾਨੂੰਨ ਬਣ ਸਕਦਾ ਹੈ, ਮਰਦ ਦੇ ਹੱਕ 'ਚ ਕਿਉਂ ਨਹੀਂ? ਨਾਰੀ ਹੈਲਪਲਾਈਨ ਹੋ ਸਕਦੀ ਹੈ, ਮਰਦ ਹੈਲਪਲਾਈਨ ਕਿਉਂ ਨਹੀਂ? ਸਰਕਾਰੀ ਅੰਕੜੇ ਦੱਸਦੇ ਹਨ ਕਿ ਹਰ ਸਾਲ ਭਾਰਤ ਵਿਚ ਇਕ ਲੱਖ ਵੀਹ ਹਜ਼ਾਰ ਤੋਂ ਵੱਧ ਮਰਦ ਆਤਮਹੱਤਿਆ ਕਰਦੇ ਹਨ, ਔਰਤਾਂ ਤੋਂ ਪ੍ਰਤਾੜਿਤ ਹੋ ਕੇ।
ਇਸ ਔਰਤ ਨੇ ਮੇਂਨਟੇਨੈਂਸ ਰਾਸ਼ੀ ਦੇ ਲਾਲਚ ਵਿਚ ਆ ਕੇ ਕਿੰਨੇ ਗੁਨਾਹ ਕੀਤੇ। ਪੜ੍ਹੇ-ਲਿਖੇ ਕਾਬਿਲ ਬੱਚੇ ਬਰਬਾਦ ਕਰ ਦਿੱਤੇ, ਸਿਰਫ਼ ਇਸ ਕਾਨੂੰਨ ਦੀ ਲਾਪਰਵਾਹੀ ਕਾਰਨ।
ਮਰਦ ਇਸ ਦੇਸ਼ ਅਤੇ ਰਾਸ਼ਟਰ ਦੋਵਾਂ ਦੇ ਨਿਰਮਾਤਾ ਹਨ। ਮਰਦਾਂ ਦੇ ਬਿਨਾਂ ਸਮਾਜ ਵਿਕਸਿਤ ਨਹੀਂ ਹੋ ਸਕਦਾ। ਇਸ ਲਈ ਗ੍ਰਹਿ ਮੰਤਰਾਲਾ ਮਰਦਾਂ 'ਤੇ ਹੋ ਰਹੇ ਸ਼ੋਸ਼ਣ ਬਾਰੇ ਵਿਚਾਰ ਕਰੇ। ਮਰਦਾਂ ਦੇ ਵੀ ਕੁਝ ਕਾਨੂੰਨੀ ਅਤੇ ਸੰਵਿਧਾਨਕ ਅਧਿਕਾਰ ਹਨ। ਕਾਨੂੰਨਦਾਨ ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ। ਮੇਰੀ ਅਪੀਲ ਹੈ ਕਿ ਸਭ ਤੋਂ ਪਹਿਲਾਂ ਔਰਤਾਂ ਨੂੰ ਮੇਂਨਟੇਨੈਂਸ ਰਾਸ਼ੀ ਦੇਣ ਤੋਂ ਪਹਿਲਾਂ ਪੂਰੀ ਜਾਂਚ ਕੀਤੀ ਜਾਵੇ। ਜਿਸ ਦਿਨ ਮੇਨਟੇਨੈਂਸ ਰਾਸ਼ੀ ਬੰਦ ਹੋ ਗਈ, ਉਸ ਦਿਨ ਨੱਬੇ ਪਰਸੈਂਟ ਤਲਾਕ ਨਹੀਂ ਹੋਣਗੇ। ਇਹ ਮੇਰਾ ਦਾਅਵਾ ਹੈ।'
ਸੁਹੇਲ ਦੀ ਦਲੀਲ ਸੁਣ ਕੇ ਜੱਜ ਸਾਹਿਬ ਨੂੰ ਉਸ ਦੇ ਲਫ਼ਜ਼ਾਂ ਵਿਚ ਸੱਚਾਈ ਨਜ਼ਰ ਆਈ।
ਸੰਜਨਾ ਨੂੰ ਸੂਰਜ ਅਤੇ ਅਭੀਜੀਤ ਤੋਂ ਲਈ ਮੇਂਨਟੇਨੈਂਸ ਰਾਸ਼ੀ ਵਾਪਸ ਕਰਕੇ ਅਦਾਲਤ ਵਿਚ ਜਮ੍ਹਾਂ ਕਰਵਾਉਣ ਦੇ ਹੁਕਮ ਨਾਲ ਅੱਠ ਸਾਲ ਦੀ ਸਜ਼ਾ ਸੁਣਾ ਦਿੱਤੀ ਗਈ। 'ਮੁਕੱਦਮਾ ਵਿਚਾਰ ਅਧੀਨ ਹੈ' ਕਹਿ ਜੱਜ ਸਾਹਿਬ ਨੇ ਅਗਲੀ ਤਾਰੀਖ਼ ਸੁਣਾ ਕੇ ਆਪਣੀ ਗੱਲ ਖ਼ਤਮ ਕਰ ਦਿੱਤੀ। (ਸਮਾਪਤ)
-ਮੋਬਾਈਲ : 077809-42256

Ad Position 22
No active advertisement
ਪਿਛਲੀ ਖ਼ਬਰ ਭਲਾਈ ਦਾ ਮੁੱਲ ਅਗਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ * ਗੁਰਦਿਆਲ ਰੌਸ਼ਨ *
Ad Position 24
No active advertisement