06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸਰਕਾਰੀ ਰੈਲੀ

ਸਰਕਾਰੀ ਰੈਲੀ

Ad Position 21
repet_subhas-goyals [Copy P29]
ਅਜੀਤ ਡੈਸਕ 06-09-2026

ਰੈਲੀ ਵਿਚ ਭਾਰੀ ਇਕੱਠ ਕਰਨ ਲਈ ਲੇਬਰ ਚੌਕ ਵਿਚ ਖੜੋਤੇ ਸਾਰੇ ਮਜ਼ਦੂਰਾਂ ਨੂੰ  ਟਰੱਕ ਵਿਚ ਬਿਠਾ ਲਿਆ | ਆਪਣੇ ਸਾਥੀਆਂ ਨਾਲ ਰੋਟੀ ਵਾਲਾ ਥੈਲਾ ਲੈ ਕੇ ਉਹ ਵੀ ਟਰੱਕ 'ਤੇ ਚੜ੍ਹ ਗਿਆ | ਲੈ ਕੇ ਜਾਣ ਵਾਲਾ ਆਗੂ ਉਨ੍ਹਾਂ ਨੂੰ  ਕਹਿ ਰਿਹਾ ਸੀ, 'ਥੋਡੇ ਰੋਟੀ-ਪਾਣੀ ਦਾ ਉਥੇ ਵਧੀਆ ਪ੍ਰਬੰਧ ਐ | ਬਸ ਨਿਚਲੇ ਹੋ ਕੇ ਇਕੱਠ ਵਿਚ ਬਹਿ ਜਾਇਓ | ਜਿਵੇਂ ਹੋਰ ਨਾਅਰੇ ਲਾਉਣਗੇ, ਤੁਸੀਂ ਵੀ ਉਵੇਂ-ਜਿਵੇਂ ਉੱਚੀ ਆਵਾਜ਼ ਵਿਚ ਨਾਅਰੇ ਲਾਉਣੇ ਨੇ |' ਚਾਰ-ਪੰਜ ਘੰਟੇ ਲੀਡਰ ਰੈਲੀ ਵਿਚ ਭਾਸ਼ਨ ਕਰਦੇ ਰਹੇ | ਉਸ ਦੇ ਕੱਖ ਪੱਲੇ ਨਹੀਂ ਪਿਆ | ਉਸ ਦਾ ਧਿਆਨ ਤਾਂ ਘਰ ਦੀਆਂ ਲੋੜਾਂ 'ਤੇ ਕੇਂਦਰਤ ਸੀ | ਰੈਲੀ ਖਤਮ ਹੋਣ ਉਪਰੰਤ ਆਗੂ ਨੇ ਉਨ੍ਹਾਂ ਨੂੰ  ਫਿਰ ਟਰੱਕ ਵਿਚ ਤੁੰਨ ਦਿੱਤਾ | ਅਗਾਂਹ ਜਾ ਕੇ ਇਕ ਸ਼ਰਾਬ ਦੇ ਠੇਕੇ ਮੂਹਰੇ ਟਰੱਕ ਰੁਕ ਗਿਆ | ਆਗੂ ਨੇ ਹੁੱਬ ਕੇ ਸਾਰਿਆਂ ਨੂੰ  ਕਿਹਾ, 'ਪੀ ਲਓ, ਜਿੰਨਾ ਥੋਡਾ ਦਿਲ ਕਰਦੈ |' 

ਉਸ ਦੇ ਸਾਥੀ ਠੇਕੇ ਵੱਲ ਉਲਰ ਗਏ | ਉਹ ਨਿੰਮੋਝੂਣਾ ਜਿਹਾ ਹੋ ਕੇ ਟਰੱਕ ਤੋਂ ਉਤਰਿਆ ਅਤੇ ਆਗੂ ਕੋਲ ਜਾ ਕੇ ਕਹਿਣ ਲੱਗਿਆ, 'ਮੈਂ ਜੀ ਦਾਰੂ ਨਹੀਂ ਪੀਂਦਾ | ਮੈਨੂੰ ਤਾਂ ਘਰ ਲਈ ਰਾਸ਼ਨ ਲੈ ਦਿਓ | ਮੇਰੇ ਗਏ ਤੋਂ ਘਰ ਚੁੱਲ੍ਹਾ ਬਲਣੈ, ਨਹੀਂ ਫਿਰ ਸਾਰਾ ਟੱਬਰ ਭੁੱਖੇ ਪੇਟ ਸਊਾਗਾ |'
ਆਗੂ ਨੇ ਅਹਿਸਾਨ ਜਿਤਾਉਂਦਿਆਂ ਉਸ ਦੀ ਤਲੀ 'ਤੇ ਪੰਜਾਹ-ਪੰਜਾਹ ਦੇ ਚਾਰ ਨੋਟ ਰੱਖ ਦਿੱਤੇ |

-ਕਿਸ਼ਨਪੁਰਾ ਬਸਤੀ, ਨਾਭਾ ਗੇਟ ਬਾਹਰ, ਸੰਗਰੂਰ |
ਮੋਬਾਈਲ : 94171-48866

Ad Position 22
No active advertisement
ਪਿਛਲੀ ਖ਼ਬਰ 06-09-2026 ਅਗਲੀ ਖ਼ਬਰ ਤਿੰਨ ਮਿੰਨੀ ਕਹਾਣੀਆਂ
Ad Position 24