ਉਰਦੂ, ਪੰਜਾਬੀ ਤੇ ਹਿੰਦੀ ਦਾ ਪ੍ਰਸਿੱਧ ਤੇ ਹਰਮਨ ਪਿਆਰਾ ਸ਼ਾਇਰ ਸਰਦਾਰ 'ਅੰਜੁਮ', ਪਿੰਡ ਘੋੜੇਵਾਲਾ, ਜ਼ਿਲ੍ਹਾ ਹੁਸ਼ਿਆਰਪੁਰ ਵਿਚ ਪੈਦਾ ਹੋਇਆ ਤੇ 09 ਜੁਲਾਈ 2015 ਨੂੰ ਲੰਬੀ ਬਿਮਾਰੀ ਕਾਰਨ ਰੁਖ਼ਸਤ ਹੋਇਆ | ਸੰਯੋਗ ਨਾਲ 1954-1958 ਤੱਕ ਸਰਕਾਰੀ ਕਾਲਜ, ਰੋਪੜ ਵਿਚ ਉਹ ਮੇਰਾ ਜਮਾਤੀ ਸੀ | ਇਸੇ ਕਾਲਜ ਤੋਂ ਉਸ ਦਾ ਵੱਡਾ ਭਰਾ ਗੁਲਜ਼ਾਰ ਮਸੀਹ ਤੇ ਭੈਣ ਸੱਤਿਆ ਭੱਟੀ ਗਰੈਜੁਏਸ਼ਨ ਕਰ ਚੁੱਕੇ ਸਨ | ਮੁਹੱਲਾ ਉੱਚਾ ਖੇੜਾ, ਸ਼ਹਿਰ ਰੋਪੜ ਵਿਚਲੇ ਉਨ੍ਹਾਂ ਦੇ ਘਰ ਵਿਚ 'ਅਦਬ' ਤੇ 'ਤਾਲੀਮ' ਦਾ ਮਾਹੌਲ ਸੀ | ਜੋਸ਼ 'ਮਲੀਹਾਬਾਦੀ' ਨੇ ਕਿਹਾ ਸੀ -'ਮੇਰਾ ਨਾਅਰਾ- ਇਨਕਲਾਬੋ-ਇਨਕਲਾਬੋ, ਇਨਕਲਾਬ' ਤੇ 'ਜਿਗਰ' ਮੁਰਾਦਾਬਾਦੀ ਨੇ ਕਿਹਾ ਸੀ, 'ਮੇਰਾ ਪੈਗ਼ਾਮ ਮੁਹੱਬਤ ਹੈ, ਜਹਾਂ ਤੱਕ ਪਹੁੰਚੇ |' 'ਅੰਜੁਮ' ਨੇ ਆਪਣੀਆਂ ਇੱਕ ਦਰਜਨ ਤੋਂ ਵੱਧ ਕਿਤਾਬਾਂ ਵਿਚ ਜੋ ਭਾਵ ਪ੍ਰਗਟ ਕੀਤੇ ਹਨ, ਉਹ 'ਜੋਸ਼' ਸਾਹਿਬ ਤੇ 'ਜਿਗਰ' ਸਾਹਿਬ ਦੀ ਪੈਰਵੀ ਕਰਦੇ ਹਨ | ਉਹਦੇ ਦਿਲ ਵਿਚ ਗ਼ਰੀਬੀ ਦਾ ਦਰਦ ਸੀ | ਉਹਦੇ ਖੰਭਾਂ ਵਿਚ ਜਾਨ ਸੀ, ਤਾਹੀਓਾ ਹੀ ਉਸ ਨੇ ਬਹੁਤ ਉੱਚੀਆਂ ਉਡਾਰੀਆਂ ਮਾਰੀਆਂ | ਇੱਕ ਸਧਾਰਨ ਘਰ ਦਾ ਪੁੱਤਰ ਵੱਡੇ ਵੱਡੇ ਬੰਦਿਆਂ ਤੇ ਉੱਚੀਆਂ ਪਦਵੀਆਂ 'ਤੇ ਬੈਠੇ ਮਹਾਂਰਥੀਆਂ ਨਾਲ ਦੋਸਤਾਂ ਵਾਂਗ ਗੱਲਾਂ ਕਰਦਾ ਸੀ |
ਵਿਦਿਆਰਥੀ ਸਮੇਂ ਦਾ ਸਰਦਾਰ 'ਅੰਜੁਮ' ਤੇ 'ਬੇਖ਼ੁਦੀ' ਦਾ ਸ਼ਾਇਰ 'ਅੰਜੁਮ' ਲੋੜਵੰਦਾਂ ਦੀ ਦਰਦਮੰਦੀ ਬਾਰੇ ਸਥਿਰ ਰਿਹਾ | ਉਸ ਨੇ ਵਿਦਿਆਰਥੀ ਸਮੇਂ ਤੋਂ ਸੱਜਾ ਹੱਥ ਉੱਚਾ ਕਰਕੇ ਤੇ ਮੁੱਠੀ ਬੰਦ ਕਰਕੇ ਸਟੇਜ ਤੋਂ ਹੋਕਾ ਦਿੱਤਾ, 'ਬੋਲ ਮਿੱਟੀ ਦਿਆ ਬਾਵਿਆ' | ਉਸ ਦੀ ਸ਼ਾਇਰੀ ਵਿਚ ਥਾਂ ਪੁਰ ਥਾਂ ਇਹੋ ਭਾਵਨਾ ਉਜਾਗਰ ਹੁੰਦੀ ਹੈੈ ਤੇ ਨਾਲੋ-ਨਾਲ ਪਿਆਰ ਮੁਹੱਬਤ ਹੀ ਨਹੀਂ ਸਗੋਂ ਮੌਤ ਦੇ ਫ਼ਰਿਸ਼ਤੇ ਦੇ ਪਰਛਾਵੇਂ ਵੀ ਮੌਜੂਦ ਹਨ | ਉਸ ਦੀ ਸ਼ਾਇਰੀ ਵਿਚ ਗ਼ਰੀਬੀ, ਪਿਆਰ, ਵਫ਼ਾ, ਵਿਛੋੜਾ ਤੇ ਮਾਨਵਤਾ ਦੀਆਂ ਗੱਲਾਂ ਸਨ | ਉਸ ਨੇ ਕਵਿਤਾ ਤੇ ਵਾਰਤਕ ਦੀਆਂ ਦੋ ਦਰਜਨ ਤੋਂ ਵੱਧ ਪੁਸਤਕਾਂ ਲਿਖੀਆਂ |
ਕੁਝ ਚਿਰ ਲਈ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਉਰਦੂ ਵਿਭਾਗ ਵਿਚ ਅਧਿਆਪਨ ਕੀਤਾ | ਫ਼ਿਰ ਉਸ ਨੇ ਪਿਛਲੀ ਸਦੀ ਦੇ ਨੌਵੇਂ ਦਹਾਕੇ ਵਿਚ ਪੰਜਾਬ ਦੇ ਘੋਰ ਸੰਤਾਪ ਸਮੇਂ, 'ਗੂੰਗੀ ਤਾਰੀਖ਼' ਨਾਮ ਦੇ ਹਰਮਨ-ਪਿਆਰੇ ਟੈਲੀਵਿਜ਼ਨ 'ਤੇ ਲੜੀਵਾਰ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ | 'ਅੰਜੁਮ' ਦੀ ਫਿਲਮ 'ਕਰਜ਼ਦਾਰ' ਭਾਰਤ ਤੇ ਪਾਕਿਸਤਾਨ ਨੂੰ ਇੱਕ ਦੂਜੇ ਦੇ ਬੰਧਨਾਂ ਵਿਚ ਲਿਆਉਣ ਦਾ ਉੱਦਮ ਹੈ | ਉਹ 'ਗਵਾਹੀ' ਤੇ 'ਰਾਹਗੁਜ਼ਰ' ਨਾਮਿਕ ਫ਼ਿਲਮਾਂ ਕਰਕੇ ਵੀ ਜਾਣਿਆ ਜਾਂਦਾ ਹੈ | 'ਅੰਜੁਮ' ਬਤੌਰ ਗੀਤਕਾਰ ਬੰਬਈ (ਹੁਣ ਮੁੰਬਈ) ਦੇ ਫਿਲਮ ਜਗਤ ਵਿਚ ਜਾਣਿਆਂ-ਪਛਾਣਿਆ ਗੀਤਕਾਰ ਸੀ | 'ਅੰਜੁਮ' ਨੂੰ ਸਮਾਜ, ਸਾਹਿਤ ਤੇ ਸੱਭਿਆਚਾਰ ਦੇ ਖੇਤਰ ਵਿਚ ਬਹੁਪੱਖੀ ਤੇ ਬਹੁਮੰਤਵੀ ਦੇਣ ਕਾਰਨ ਬਹੁਤ ਸੋਭਾ ਤੇ ਮਾਣ ਮਿਲੇ | ਭਾਰਤ ਸਰਕਾਰ ਵੱਲੋਂ ਸਾਲ 1991 ਵਿਚ 'ਪਦਮਸ੍ਰੀ' ਦਾ ਐਵਾਰਡ ਮਿਲਿਆ | ਗਵਰਨਰ ਪੰਜਾਬ ਨੇ ਉਸ ਨੂੰ 23 ਸੰਤਬਰ 2001 ਨੂੰ 'ਪੰਜਾਬ ਰਤਨ' ਐਵਾਰਡ ਨਾਲ ਸਨਮਾਨਿਤ ਕੀਤਾ | ਛੱਤੀਸਗੜ੍ਹ ਦੇ ਮੁੱਖ ਮੰਤਰੀ ਨੇ ਸਾਲ 2002 ਵਿਚ ਉਸ ਨੂੰ 'ਸ਼ਾਂਤੀ ਦਾ ਦੂਤ' ਐਵਾਰਡ ਪੇਸ਼ ਕੀਤਾ | ਬਹੁਤ ਸਾਰੇ ਹੋਰ ਸਨਮਾਨਾਂ ਤੋਂ ਇਲਾਵਾ ਸਾਲ 2005 ਵਿਚ ਉਹ 'ਪਦਮ ਭੂਸ਼ਣ' ਐਵਾਰਡ ਨਾਲ ਨਵਾਜਿਆ ਗਿਆ |
ਗ਼ਜ਼ਲਾਂ
-1-
ਨਜ਼ਰ ਉਠਾ ਦਿਲੇ-ਨਾਦਾਂ ਯੇਹ ਜੁਸਤਜੂ ਕਿਆ ਹੈ
ਉਸੀ ਕਾ ਜਲਵਾ ਤੋ ਹੈ ਔਰ ਰੂਬਰੂ ਕਿਆ ਹੈ
ਕਿਸੀ ਕੀ ਏਕ ਨਜ਼ਰ ਨੇ ਬਤਾ ਦੀਆ ਮੁਝ ਕੋ
ਸਰੂਰੇ-ਬਾਦਾਏ-ਬੇ-ਸਾਗ਼ਰੋ-ਸੁਬੂ ਕਿਆ ਹੈ
ਕਫ਼ਸ ਅਜ਼ਾਬ ਸਹੀ, ਬੁਲਬੁਲੇ-ਅਸੀਰ ਮਗਰ
ਜ਼ਰਾ ਯੇਹ ਸੋਚ ਕਿ ਵੋਹ ਦਮੇਂ ਰੰਗੋ ਬੂ ਕਿਆ ਹੈ |
-2-
ਅਪਨੇ ਆਪ ਸੇ ਡਰ ਲਗਤਾ ਹੈ, ਸਹਰਾ ਅਪਨਾ ਘਰ ਲਗਤਾ ਹੈ
ਵੋਹ ਇਨਸਾਨ ਜੀਏਗਾ ਕੈਸੇ, ਫੂਲ ਜਿਸੇ ਪੱਥਰ ਲਗਤਾ ਹੈ
ਮੰਜ਼ਿਲ ਜਿਸ ਕੇ ਨਾਮ ਪੇ ਰੋਏ, ਵੋਹ ਐਸਾ ਰਹਿਬਰ ਲਗਤਾ ਹੈ
ਚੈਨ ਕੇ ਸਭ ਸਾਮਾਨ ਹੈਂ ਫ਼ਿਰ ਭੀ, ਕਿਉਂ ਬੇਚੈਨ ਬਸ਼ਰ ਲਗਤੇ ਹੈਂ |
ਲਹੂ-ਲੁਹਾਨ ਹੈ ਧੜਕਨ ਦਿਲ ਕੀ, ਸਾਂਸੋਂ ਮੇਂ ਖ਼ੰਜਰ ਲਗਤਾ ਹੈ
ਘਰ ਕੀ ਇਸ ਬੇਘਰੀ ਕਾ 'ਅੰਜੁਮ' ਉਸ ਦੁਨੀਆਂ ਮੇਂ ਘਰ ਲਗਤਾ ਹੈ
-3-
ਆਸਮਾਨੋਂ ਪੇ ਜਬ ਨਜ਼ਰ ਰਖੀਏ,
ਅਪਨੇ ਦਿਲ ਮੇਂ ਨਾ ਕੋਈ ਡਰ ਰਖੀਏ
ਜ਼ਿੰਦਗੀ ਜੀ ਕੇ ਦੇਖਨੀ ਹੋਗੀ,
ਅਪਨੇ ਕਾਂਧੇ ਪੇ ਅਪਨਾ ਸਰ ਰਖੀਏ
ਰਾਸਤੇ ਖ਼ੁਦ ਹੀ ਰਾਸਤਾ ਦੇਂਗੇ,
ਮੰਜ਼ਿਲੋਂ ਪਰ ਅਗਰ ਨਜ਼ਰ ਰਖੀਏ
ਦਿਲ ਯਹੀ ਅਪਨੇ ਰੱਬ ਸੇ ਕਹਿਤਾ ਹੈ,
ਬੇਖ਼ਬਰ ਕੀ ਭੀ ਕੁਛ ਖ਼ਬਰ ਰਖੀਏ
ਜੋ ਮੁਹੱਬਤ ਕੋ ਮਾਨ ਲੇ ਮੰਜ਼ਿਲ,
ਉਸ ਕੀ ਰਾਹੋਂ ਮੇਂ ਰਾਹਗੁਜ਼ਰ ਰਖੀਏ
ਗੋ ਯੇਹ ਮੁਸ਼ਕਿਲ ਤੋ ਹੈ, ਮਗਰ 'ਅੰਜੁਮ',
ਅਪਨੇ ਆਮਾਲ ਪੇ ਨਜ਼ਰ ਰੱਖੀਏ
-4-
ਜ਼ਖ਼ਮ-ਖ਼ੁਰਦਾ ਕਈ ਐਸੇ ਭੀ ਯਹਾਂ ਆਤੇ ਹੈਂ
ਜਬ ਤਸੱਲੀ ਕੋਈ ਦੇਤਾ ਹੈ ਤੋ ਘਬਰਾਤੇ ਹੈਂ
ਮੈਂ ਨੇ ਜਬ ਖ਼ੁਦ ਹੀ ਬਿਗਾੜਾ ਹੈ ਮੁਕੱਦਰ ਅਪਨਾ
ਲੋਗ ਕਿਉਂ ਮਿਰੇ ਮੁਕੱਦਰ ਪੇ ਤਰਸ ਖਾਤੇ ਹੈਂ
ਯੇਹ ਤਵੱਕੋ, ਯੇਹ ਤਕਾਜ਼ੇ, ਯੇਹ ਉੱਮੀਦੋਂ ਕੇ ਹਜੂਮ
ਯਹੀ ਸਰਮਾਇਆ ਤੋ ਹਮ ਸਾਥ ਲੀਏ ਜਾਤੇ ਹੈਂ
ਭੇਜਤੇ ਹੋ ਹਮੇਂ, ਯੇਹ ਸੋਚ ਕੇ ਫਿਰ ਲੌਟੇਂਗੇ
ਜਾਨੇ ਵਾਲੇ ਭੀ ਕਹੀਂ ਫ਼ਿਰ ਲੌਟ ਕੇ ਆਤੇ ਹੈਂ
ਮਰਕੇ ਭੀ ਹੋਤਾ ਹੈ ਜ਼ਿੰਦੋਂ ਮੇਂ ਸ਼ੁਮਾਰ ਉਨਕਾ ਨਦੀਮ
ਉਮਰ ਭਰ ਅਪਨੇ ਮੁਕੱਦਰ ਸੇ ਜੋ ਟਕਰਾਤੇ ਹੈਂ
ਬੇਨਿਆਜ਼ੀ ਤੋ ਨਹੀਂ ਅਹਿਲੇ-ਜਹਾਂ ਕੀ 'ਅੰਜੁਮ'
ਹਮੇਂ ਉਠਨਾ ਹੈ ਤੇਰੀ ਬਜ਼ਮ ਸੇ ਉੱਠ ਜਾਤੇ ਹੈਂ
-----
ਦੋਸਤੀ ਕਾ ਜਹਾਂ ਅਸੂਲ ਨਹੀਂ |
ਐਸੀ ਦੁਨੀਆ ਮੁਝੇ ਕਬੂਲ ਨਹੀਂ |
ਬੇਨਿਯਾਜ਼ੀ ਤਿਰਾ ਅਸੂਲ ਨਹੀਂ!
ਏਕ ਮੇਰੀ ਦੁਆ, ਕਬੂਲ ਨਹੀਂ!
ਕੁਛ ਨ ਕੁਛ ਹੈ ਕਸੂਰ ਤੇਰਾ ਭੀ,
ਜ਼ਿੰਦਗੀ ਆਦਮੀ ਕੀ ਭੂਲ ਨਹੀਂ |
ਇਸ਼ਕ ਯੇਹ ਭੀ ਤੇਰੀ ਇਨਾਯਤ ਹੈ,
ਅਬ ਤਬੀਅਤ ਮੇਰੀ ਮਲੂਲ ਨਹੀਂ |
ਮੈਂ ਭੀ ਕੁਛ ਬੇਵਫ਼ਾ ਸਾ ਲਗਤਾ ਹੂੰ,
ਜ਼ਿੰਦਗੀ ਤੇਰੀ ਭੀ ਅਸੂਲ ਨਹੀਂ |
ਜਿਨਕੀ ਖੁਸ਼ਬੂ ਦਿਲੋਂ ਕੋ ਮਹਿਕਾ ਦੇ,
ਤੇਰੀ ਚਾਹਤ ਮੇਂ ਐਸੇ ਫੂਲ ਨਹੀਂ |
ਅਪਨੀ ਆਂਖੇ ਟਟੋਲੀਏ 'ਅੰਜੁਮ',
ਸਾਰੀ ਦੁਨੀਆ ਜਹਾਂ ਫਸੂਲ ਨਹੀਂ |
ਕਵਿਤਾ
ਜ਼ਰਬੇਂ
ਮੇਰੇ ਅਰਮਾਨ ਅਗਰ ਮੁਝ ਸੇ ਬਗ਼ਾਵਤ ਕਰ ਦੇਂ
ਮੇਰਾ ਦਿਲ ਤੇਰਾ ਤਸੱਵਰ ਤੋ ਨਹੀਂ ਖੋ ਸਕਤਾ
ਚੰਦ ਅਸ਼ਕੋਂ ਕੇ ਇਵਜ਼ ਇਸ਼ਕ ਕਾ ਧਾਰਾ 'ਸਲਮਾ'
ਮੇਰਾ ਅਹਿਸਾਸੇ-ਮੁਹੱਬਤ ਤੋ ਨਹੀਂ ਧੋ ਸਕਤਾ
ਜਾਨਤਾ ਹੂੰ ਕਿ ਤਖ਼ੱਯਲ ਹੈ ਤੁਝੇ ਪਾ ਸਕਨਾ
ਜਾਨਤਾ ਹੂੰ ਕਿ ਹਕੀਕਤ ਸੇ ਬਹੁਤ ਦੂਰ ਹੈ ਤੂ
ਜਾਨਤਾ ਹੂੰ ਕਿ ਹੈ ਸੰਗੀਨ ਯੇਹ ਮਾਹੌਲ ਅਭੀ
ਮੈਂ ਭੀ ਹਾਲਾਤ ਸੇ ਮਜਬੂਰ ਹੂੰ, ਮਜਬੂਰ ਹੈ ਤੂ
ਫਿਰ ਭੀ ਤਖ਼ੱਯਲ ਕੀ ਵਾਦੀ ਮੇਂ ਤਸੱਵਰ ਬਨ ਕਰ
ਤੇਰੀ ਯਾਦੋਂ ਕੇ ਬਗੂਲੇ ਸੇ ਉਮਡ ਆਤੇ ਹੈਂ
ਔਰ ਅਹਿਸਾਸ ਮਿਰੇ ਤੇਰੇ ਸ਼ਬਿਸਤਾਨੋਂ ਮੇਂ
ਜਾਨੇ ਕਿਆ ਸੋਚ ਕੇ ਬੇਵਜ੍ਹਾ ਬਿਖਰ ਜਾਤੇ ਹੈਂ
ਕਾਸ਼! ਅਹਿਸਾਸੇ-ਮੁਹੱਬਤ ਕੋ ਮੈਂ ਸਮਝ ਸਕਤਾ
ਐਸੇ ਮਾਹੌਲ ਮੇਂ ਉਲਫ਼ਤ ਪੇ ਕੜੀ ਸ਼ਰਤੇਂ ਹੈਂ
ਜ਼ਿੰਦਗੀ ਨੀਂਦ ਮੇਂ ਕੁਛ ਖ਼Éਾਬ ਤੋ ਬੁਨ ਲੇਤੀ ਹੈਂ
ਅਭੀ ਤਾਬੀਰ ਕੇ ਹਾਥੋਂ ਪੇ ਮਗਰ ਜ਼ਰਬੇਂ ਹੈਂ |
ਖ਼ੁਦ ਫ਼ਰੇਬੀ
ਧੜਕਨੇਂ ਦਿਲ ਕੀ ਪਾਰਸਾ ਬਨ ਕਰ
ਇਸ਼ਕ ਕਾ ਢੌਂਗ ਜਬ ਰਚਾਤੀ ਹੈਂ
ਨਫ਼ਸੇ-ਇਨਸਾਂ ਜੋ ਇਕ ਹਕੀਕਤ ਹੈ
ਖ਼ੁਦ-ਫ਼ਰੇਬੀ ਸੇ ਭੂਲ ਜਾਤੀ ਹੈ
ਪਾਰਸਾਈ ਕਾ ਥਾਮ ਕਰ ਦਾਮਨ
ਇਸ਼ਕ! ਔਰ ਇਸ਼ਕ ਮਾਹ ਚਾਰ ਦਿਨ ਕਾ
ਜਬੀਲੋ ਸੇ ਯੇਹ ਢੌਂਗ ਹੈਂ 'ਅੰਜੁਮ'
ਸਾਂਪ ਨਿਕਲੇਂਗੇ ਆਸਤੀਨੋ ਸੇ
ਲੋਗ ਜੋ ਦਾਮਨੇ ਮੁਹੱਬਤ ਮੇਂ
ਪਾਰਸਾਈ ਕਾ ਰੰਗ ਭਰਤੇ ਹੈਂ
ਇਸ਼ਕ ਕੀ ਚਿਲਮਲੋ ਮੇਂ ਛੁਪ ਛੁਪਕਰ
ਸਭੀ ਤਕਮੀਲੇ-ਨਫ਼ਸ ਕਰਤੇ ਹੈ
------
ਜੋ ਅਪਨੇ ਦਮ ਪੇ ਚਲ ਸਕਤਾ ਨਹੀਂ ਹੈ |
ਗਿਰੇ ਤੋ ਫਿਰ ਸੰਭਲ ਸਕਤਾ ਨਹੀਂ ਹੈ |
ਵੋ ਪਰਵਾਨੋਂ ਕੀ ਚਾਹਤ ਭੀ ਨ ਪਾਲੇ,
ਜੋ ਸ਼ਮ੍ਹਾਂ ਬਨਕੇ ਜਲ ਸਕਤਾ ਨਹੀਂ ਹੈ |
ਫ਼ਕਤ ਖ਼ੁਦਗ਼ਰਜ਼ੀਆਂ ਹੋਂ ਜਿਸਕੀ ਮੰਜ਼ਿਲ,
ਕਿਸੀ ਕੇ ਸਾਥ ਚਲ ਸਕਤਾ ਨਹੀਂ ਹੈ |
ਮੁਹੱਬਤ ਕਾ ਜਨੂੰ ਹੈ ਜਾਨ-ਲੇਵਾ,
ਮਗਰ ਦਿਲ ਸੇ ਨਿਕਲ ਸਕਦਾ ਨਹੀਂ ਹੈ |
ਇਸੇ ਹਿੰਮਤ ਦੀ 'ਅੰਜੁਮ' ਮੈਅ ਪਿਲਾਓ,
ਅਗਰ ਯੇ ਵਕਤ ਟਲ ਸਕਤਾ ਨਹੀਂ ਹੈ |
-0-