![]()
ਬਸਤੀ ਹਜ਼ਰਤ ਨਿਜ਼ਾਮ ਦੀਨ ਵਿਚ ਇਕ ਉਰਦੂ ਮੁਸ਼ਾਇਰਾ ਹੋ ਰਿਹਾ ਸੀ, ਜਿਸ ਦੀ ਪ੍ਰਧਾਨਗੀ ਜਨਾਬ ਸ਼ੰਕਰ ਪ੍ਰਸਾਦ ਜੀ ਕਰ ਰਹੇ ਸਨ | ਮੌਲਾਨਾ ਅਨਵਰ ਸਾਬਰੀ ਜੀ ਬਹੁਤ ਹੀ ਮੋਟੇ ਸਰੀਰ ਦੇ ਮਾਲਿਕ ਸਨ | ਜਦੋਂ ਉਨ੍ਹਾਂ ਨੂੰ ਕਲਾਮ ਪੇਸ਼ ਕਰਨ ਦਾ ਸੱਦਾ ਦਿੱਤਾ ਗਿਆ, ਉਹ ਬੜੇ ਅੰਦਾਜ਼ ਨਾਲ ਮਾਈਕ ਦੇ ਸਾਹਮਣੇ ਖੜ੍ਹੇ ਹੋ ਗਏ, ਤਾਂ ਕਿ ਇਕ ਫੋਟੋਗਰਾਫਰ ਨੇ ਉਨ੍ਹਾਂ ਦੀ ਫੋਟੋ ਖਿੱਚ ਲਈ | ਮੌਲਾਨਾ ਨੇ ਆਪਣੀ ਫੋਟੋ ਬਾਰੇ ਫੋਟੋਗ੍ਰਾਫਰ ਨੂੰ ਪੁੱਛਿਆ ਤਾਂ ਪ੍ਰਧਾਨਗੀ ਕਰ ਰਹੇ ਜਨਾਬ ਸ਼ੰਕਰ ਪ੍ਰਸਾਦ ਨੇ ਜਵਾਬ ਦਿੱਤਾ, 'ਮੌਲਾਨਾ ਤੁਹਾਡੀ ਫੋਟੋ ਬੱਚਿਆਂ ਨੂੰ ਡਰਾਉਣ ਦੇ ਕੰਮ ਆਏਗੀ |'
-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401 (ਪੰਜਾਬ)
ਮੋਬਾਈਲ : 94170-91668