ਮਿਲਾ ਹੈ 'ਅਰਸ਼' ਯੇਹ ਜ਼ੌਕੇ-ਸੁਖ਼ਨ ਵਿਰਾਸ ਮੇਂ ਮੁਝ ਕੋ
ਨ ਹੋ ਕਿਉਂ ਰਸ਼ਕ ਕੇ ਕਾਬਿਲ ਬਯਾਂ ਮੇਰਾ ਜ਼ੁਬਾਂ ਮੇਰੀ
ਅਰਸ਼ 'ਮਲਸਿਆਨੀ' ਨੂੰ ਵਾਜਿਬ ਮਾਣ ਹੈ ਆਪਣੇ ਵਿਰਸੇ 'ਤੇ, ਅਤੇ ਆਪਣੀ ਸ਼ਾਇਰੀ ਦੇ ਮਿਆਰ ਉੱਤੇ, ਕਿਉਂਕਿ ਉਸਦਾ ਪਿਤਾ 'ਜੋਸ਼' ਮਲਸਿਆਨੀ ਇਕ ਵੱਡਾ ਸ਼ਾਇਰ ਸੀ | ਪਰ ਇਕ ਹੋਰ ਗੱਲ ਵੀ ਹੈ ਕਿ ਸ਼ਾਇਰੀ ਇਕ ਐਸਾ ਬਿਹਬਲ ਬਿਰਖ ਹੈ ਜਿਸਨੂੰ ਸੁਹਣੇ ਤੇ ਮਨਮੋਹਣੇ, ਗੀਤ, ਗ਼ਜ਼ਲਾਂ ਤੇ ਕਵਿਤਾ ਆਦਿ ਦੇ ਦਿਲ-ਖਿੱਚਵੇਂ ਫੁੱਲ ਤਾਂ ਲੱਗਦੇ ਹਨ ਪਰ ਪੈਸਿਆਂ ਦੇ ਪੱਤੇ ਨਹੀਂ ਲੱਗਦੇ | 'ਅਰਸ਼' ਨੂੰ ਆਪਣੇ ਆਦਰ ਤੇ ਸਨਮਾਨ ਨਾਲ ਵਰੋਸਾਏ ਪਿਤਾ ਤੋਂ ਬਹੁਤ ਚੰਗੇ ਗੁਣ ਮਿਲੇ | ਉੱਚੀ-ਸੁੱਚੀ ਮਰਿਆਦਾ ਮਿਲੀ, ਪਰ ਮਾਇਆ ਨਹੀਂ | 'ਅਰਸ਼' ਦਾ ਵਿਆਹ ਜਲਦੀ ਹੋ ਗਿਆ ਜੋ ਕਿ ਉਨ੍ਹੀਂ ਦਿਨੀਂ ਰਿਵਾਜ ਸੀ | ਦੁਆਬੇ ਦੇ ਪੇਂਡੂ ਇਲਾਕੇ ਵਿਚ ਇਕ ਸਰਦੇ-ਪੁਜਦੇ ਤੇ ਇਕ ਮਸ਼ਹੂਰ ਨਾਉਂ ਵਾਲੇ ਪਿਤਾ ਦੇ ਪੁੱਤਰ ਨੂੰ ਵਿਆਹ ਦੇ ਸੰਦੇਸੇ ਕਿਵੇਂ ਨਾ ਆਉਣ! ਪਰ ਅਫਸੋਸ, ਕਿ ਉਸਦਾ ਤੇ ਉਸਦੀ ਸੁਪੱਤਨੀ ਦਾ ਸਾਥ ਥੋੜ੍ਹਚਰਾ ਰਿਹਾ |
ਉਸਦੀ ਸ਼ਖ਼ਸੀਅਤ ਸਾਫ਼ ਸਾਦਾ ਤੇ ਬੇਦਾਗ਼ ਸੀ | ਉਸਦੇ ਪਿਤਾ ਨੇ ਉਸਨੂੰ ਸ਼ਾਇਰੀ ਦੀ ਦਾਤ ਤਾਂ ਦਿੱਤੀ ਤੇ ਆਚਰਣ ਵੀ ਉੱਚਾ ਸੁੱਚਾ ਦਿੱਤਾ ਪ੍ਰੰਤੂ ਮਾਇਆ-ਜਾਲ ਤੇ ਉਸਦੀਆਂ ਬੁਰਾਈਆਂ ਤੋਂ ਮੁਕਤ ਰੱਖਿਆ ਸੀ | ਇਸ ਲਈ ਵਧੇਰੇ ਸ਼ਾਇਰਾਂ ਵਾਂਗ ਉਹ ਮੁਫ਼ਤ ਦੀ ਸ਼ਰਾਬ, ਮੱਛੀ ਤੇ ਮੁਰਗ਼ੇ ਦੇ ਸੇਵਨ ਤੋਂ ਬਹੁਤ ਦੂਰ ਰਹਿੰਦਾ ਸੀ; ਜੋ ਕਿ ਸ਼ਾਇਰਾਂ ਨੂੰ ਉਨ੍ਹਾਂ ਦੀ ਸ਼ਾਇਰੀ ਸੁਣਾਉਣ ਦੇ ਬਦਲੇ ਵਿਚ ਆਮ ਮਿਲਦੀ ਹੈ | ਉਸਦੇ ਜੀਵਨ ਵਾਂਗ 'ਅਰਸ਼' ਦੀ ਸ਼ਾਇਰੀ ਵੀ ਸਾਫ਼ ਸੁਥਰੀ ਤੇ ਨੀਵੇਂ ਪੱਧਰ ਦੇ ਜਜ਼ਬਾਤ ਤੋਂ ਮੁਕਤ ਸੀ | 'ਅਰਸ਼' ਮਲਸਿਆਨੀ ਨੂੰ ਦੂਰ-ਦੁਰਾਡੇ ਸ਼ਹਿਰਾਂ ਤੋਂ ਮੁਸ਼ਾਇਰਿਆਂ ਵਿਚ ਸ਼ਾਮਿਲ ਹੋਣ ਲਈ ਸੱਦੇ ਮਿਲਦੇ ਸਨ | ਇਕ ਵਾਰ ਇਕ ਮੁਸ਼ਾਇਰੇ ਵਿਚ ਪਿਉ-ਪੁੱਤਰ ਦੋਨੋਂ ਹੀ ਸੱਦੇ ਗਏ ਜਿਸ ਦੀ ਸਦਾਰਤ (ਪ੍ਰਧਾਨਗੀ) ਚੌਧਰੀ ਗੁਲਾਮ ਮੁਹੰਮਦ, ਆਈ.ਸੀ.ਐਸ. ਕਰ ਰਹੇ ਸਨ, ਜੋ ਆਜ਼ਾਦੀ ਤੋਂ ਪਹਿਲਾਂ ਵੀ ਬਹੁਤ ਉੱਚੇ ਆਹੁਦੇ 'ਤੇ ਸਨ ਤੇ ''ਬਾਅਦ ਵਿਚ ਪਾਕਿਸਤਾਨ ਦੇ ਗਵਰਨਰ ਜਨਰਲ ਰਹੇ | 'ਅਰਸ਼' ਦੀ ਗ਼ਜ਼ਲ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਗੌਰਮਿੰਟ ਆਫ ਇੰਡੀਆਂ ਵਿਚ ਉਸਨੂੰ ਨੌਕਰੀ ਦਿਵਾ ਦਿੱਤੀ ਸੀ, ਜਿਸ ਕਾਰਨ ਉਹ ਦਿੱਲੀ ਪਹੁੰਚ ਗਿਆ ਤੇ ਆਿਖ਼ਰਕਾਰ ਸੂਚਨਾ-ਵਿਹਾਰ ਦੇ ਮਹਿਕਮੇ ਵਿਚ ਚੰਗੀ ਪੋਸਟ ਤੱਕ ਪੁੱਜ ਗਿਆ | ਕੇਂਦਰੀ ਸਰਕਾਰ ਦਾ ਰਿਸਾਲਾ 'ਆਜ ਕਲ੍ਹ' 'ਜੋਸ਼' ਮਲੀਹਾਬਾਦੀ ਦੀ ਸੰਪਾਦਕੀ ਅਧੀਨ ਸੀ | ਉਹ ਪਾਕਿਸਤਾਨ ਚਲੇ ਗਏ, ਜਿਸ ਦੇ ਫ਼ਲਸਰੂਪ ਜਗਨ ਨਾਥ 'ਆਜ਼ਾਦ' ਤੇ ਅਰਸ਼ 'ਮਲਸਿਆਨੀ' ਦੋਨਾਂ ਨੇ ਉਹ ਉੱਚ ਪੱਧਰੀ ਡਿਊਟੀ ਸੰਭਾਲੀ ਤੇ ਨਿਭਾਈ | ਇਨ੍ਹਾਂ ਸਤਰਾਂ ਦੇ ਲੇਖਕ ਨੇ 'ਅਰਸ਼' ਮਲਸਿਆਨੀ ਨੂੰ ਪਹਿਲਾਂ 'ਸ਼ਮ੍ਹਾਂ' ਦਿਲੀ, ਬੀਸਵੀਂ ਸਦੀ, ਦਿੱਲੀ, ਤੇ 'ਸਰ' ਸ੍ਰੀ ਰਾਮ ਦੇ ਮੁਸ਼ਾਇਰਿਆਂ ਦੇ ਸਾਲਾਨਾ ਅੰਕਾਂ 'ਦਸਤਾ-ਏ-ਗੁਲ' ਵਿਚੋਂ ਉਸਦੀਆਂ ਗ਼ਜ਼ਲਾਂ ਪੜ੍ਹੀਆਂ ਤੇ ਫਿਰ 'ਅਰਸ਼' ਦੇ ਤਿੰਨ ਕਾਵਿ ਸੰਗਿ੍ਹਾਂ ਹਫ਼ਤ-ਰੰਗ, ਚੰਗੋ-ਆਹੰਗ ਅਤੇ ਆਹੰਗੇ-ਹਜਾਜ਼ ਪੜ੍ਹ ਕੇ ਜਾਣਿਆ ਕਿ ਉਹ ਇਕ ਵੱਡੇ ਸ਼ਾਇਰ ਦਾ ਅੱਛਾ ਸ਼ਾਇਰ ਬੇਟਾ ਸੀ |
'ਰੋਜ਼ਾਨਾ ਅਜੀਤ' ਦੇ ਪਾਠਕ ਇਸ ਸ਼ਾਇਰ ਦੀ ਹੇਠ ਲਿਖਤ ਸ਼ਾਇਰੀ ਪੜ੍ਹ ਕੇ ਅਨੰਦਿਤ ਹੋਣਗੇ |
-1-
ਰਫ਼ੀਕਾ-ਏ-ਹਯਾਤ ਕੇ ਨਾਮ
(ਜੀਵਨ ਸਾਥਣ ਦੇ ਨਾਮ)
ਜ਼ਿੰਦਗੀ ਇਕ ਮੁਸਤਕਿਲ1 ਆਜ਼ਾਰ2 ਹੈ ਤੇਰੇ ਬਗ਼ੈਰ
ਸਾਂਸ ਇਕ ਚਲਤੀ ਹੂਈ ਤਲਵਾਰ ਹੈ ਤੇਰੇ ਬਗ਼ੈਰ
ਜਿਸਕੀ ਇਕ ਮੌਜੇ-ਨਫ਼ਸ3 ਸੇ ਮਰ ਕੇ ਜੀ ਉਠਤੀ ਥੀ ਤੂ
ਵੋਹ ਮਸੀਹਾ4-ਦਮ ਤੇਰਾ ਬੀਮਾਰ ਹੈ ਤੇਰੇ ਬਗ਼ੈਰ
ਕਾਟਨੇ ਕੋ ਦੌੜਤਾ ਹੈ ਹਰ ਸਕੂਨੇ-ਜ਼ਿੰਦਗੀ5
ਵਹਿਸ਼ਤ-ਅਫ਼ਜ਼ਾ6 ਸਾਇਆ-ਏ ਦੀਵਾਰ ਹੈ ਤੇਰੇ ਬਗ਼ੈਰ
ਤੂ ਜੋ ਆਤੀ ਹੈ ਤਸੱਵੁਰ7 ਮੇਂ ਤੋ ਮਰ ਜਾਤਾ ਹੂੰ ਮੈਂ
ਕਿਸ ਕਦਰ ਮੋਹਲਿਕ8 ਤੇਰਾ ਦੀਦਾਰ9 ਹੈ ਤੇਰੇ ਬਗ਼ੈਰ
ਹੋ ਗਈਾ ਇਕ ਖÉਾਬ ਰਾਹੇ-ਜ਼ੀਸਤ10 ਮੇਂ ਆਸਾਨੀਆਂ
ਅਬ ਤੋ ਹਰ ਮੰਜ਼ਿਲ ਮੇਰੀ ਦੁਸ਼ਵਾਰ ਹੈ ਤੇਰੇ ਬਗ਼ੈਰ
ਰੌਨਕੇ-ਕਾਸ਼ਾਨਾ11 ਗੁੰਮ ਹੈ ਜਾਊਾ ਕਾਸ਼ਾਨੇ ਮੇਂ ਕਿਆ
ਦਰ12 ਜਿਸੇ ਕਹਿਤਾ ਥਾ ਦੀਵਾਰ ਹੈ ਤੇਰੇ ਬਗ਼ੈਰ
ਦਿਲ ਮੇਂ ਰਖਨਾ ਭੀ ਜਿਸੇ ਮੇਰੇ ਲਿਏ ਮੁਮਕਿਨ ਨਹੀਂ
ਬਾਤ ਵੋਹ ਨਾਕਾਬਿਲੇ13 ਇਜ਼ਹਾਰ ਹੈ ਤੇਰੇ ਬਗ਼ੈਰ
ਜ਼ਿੰਦਗੀ ਗੰਜੀਨਾ14-ਏ-ਐਸ਼ੋ-ਤਰਬ ਥੀ ਤੇਰੇ ਸਾਥ
ਜ਼ਿੰਦਗੀ ਮਜਮੂਆ15-ਏ-ਅਫ਼ਤਾਰ ਹੈ ਤੇਰੇ ਬਗ਼ੈਰ
ਤੂ ਜੋ ਥੀ ਹਰ ਤਲਖ਼ੀਏ-ਗੁਫ਼ਤਾਰ16 ਸ਼ੀਰੀ17 ਥੀ ਮੁਝੇ
ਤਲਖ਼ ਹਰ ਸ਼ਰੀਨੀਏ-ਗੁਫ਼ਤਾਰ ਹੈ ਤੇਰੇ ਬਗ਼ੈਰ
ਬਨ ਗਯਾ ਹੈ ਬਾਗ਼ ਕਾ ਹਰ ਫੂਲ ਮੇਰੇ ਦਿਲ ਕਾ ਦਾਗ਼
ਸ਼ਾਖ਼ੇ-ਗੁਲ ਮੇਰੇ ਲੀਏ ਤਲਵਾਰ ਹੈ ਤੇਰੇ ਬਗ਼ੈਰ
ਆਰਜ਼ੂਓਾ ਮੇਂ ਹਰਾਰਤ18 ਹੈ ਨ ਉਮੀਦੋਂ ਮੇਂ ਜੋਸ਼
ਸਰਦ ਅਬ ਹਰ ਗਰਮੀਏ-ਬਾਜ਼ਾਰ ਹੈ ਤੇਰੇ ਬਗ਼ੈਰ
ਤੁਝਸੇ ਪੈਮਾਨੇ-ਵਫ਼ਾ ਬਾਂਧਾ ਥਾ ਤੇਰੇ 'ਅਰਸ਼' ਨੇ
ਅਬ ਵੋਹ ਪੈਮਾਨੇ-ਵਫ਼ਾ ਭੀ ਬਾਰ19 ਹੈ ਤੇਰੇ ਬਗ਼ੈਰ
1. ਪੱਕਾ 2. ਰੋਗ 3. ਸਾਹ ਦੀ ਲਹਿਰ ਤੋਂ 4. ਈਸਾ ਮਸੀਹ ਵਾਂਗ ਫੂਕ ਮਾਰ ਕੇ ਜਿਊਾਦਾ ਕਰਨ ਵਾਲਾ 'ਫ਼ਕੀਰ' 5. ਜ਼ਿੰਦਗੀ ਦੀ ਸੁੱਖ ਸ਼ਾਂਤੀ 6. ਲੂਹ ਦੇਣ ਵਾਲਾ 7. ਕਲਪਨਾ 8. ਘਾਤਕ 9. ਦਰਸ਼ਨ 10. ਜੀਵਨ ਦੇ ਰਾਹ 11. ਘਰ ਦੀ ਰੌਣਕ 12. ਦਰਵਾਜ਼ਾ 13. ਦੱਸਣ ਯੋਗ ਨਹੀਂ 14. ਸੁੱਖਾਂ ਦਾ ਭੰਡਾਰ 15. ਚਿੰਤਾਵਾਂ ਦਾ ਇਕੱਠ 16. ਕੌੜੀ ਗੱਲ 17. ਮਿੱਠੀ 18. ਨਿੱਘੀ 19. ਬੋਝ
-2-
ਮੁਹੱਬਤ ਸੋਜ਼1 ਭੀ ਹੈ ਸਾਜ਼ ਭੀ ਹੈ,
ਖ਼ਮੋਸ਼ੀ ਭੀ ਹੈ ਆਵਾਜ਼ ਭੀ ਹੈ,
ਨਿਸ਼ੇਮਨ2 ਕੇ ਲੀਏ ਬੇਤਾਬ ਤਾਇਰ3
ਵਹਾਂ ਪਾਬੰਦੀਏ-ਪਰਵਾਜ਼4 ਭੀ ਹੈ
ਮੇਰੀ ਖ਼ਾਮੋਸ਼ੀਏ-ਦਿਲ ਪਰ ਨਾ ਜਾਓ
ਕਿ ਇਸ ਮੇਂ ਰੂਹ ਕੀ ਆਵਾਜ਼ ਭੀ ਹੈ
ਖ਼ਮੋਸ਼ੀ ਪਰ ਭਰੋਸਾ ਕਰਨੇ ਵਾਲੇ
ਖ਼ਮੋਸ਼ੀ ਦਰਦ ਕਾ ਗੱਮਾਜ਼5 ਭੀ ਹੈ
ਦਿਲੇ ਬੇਗਾਨਾ ਖ਼ੂ6 ਦੁਨੀਆਂ ਮੇਂ ਤੇਰਾ
ਕੋਈ ਹਮਦਮ, ਕੋਈ ਹਮਰਾਜ਼7 ਭੀ ਹੈ
ਕਭੀ ਮੁਹਤਾਜ8 ਲੈਅ ਕਾ ਭੀ ਨਹੀਂ ਯੇਹ
ਕਭੀ ਨਗ਼ਮਾ ਹਰੀਮੇ-ਸਾਜ਼ ਭੀ ਹੈ
ਤਰਾਨਾ-ਹਾ-ਏ-ਸਾਜ਼ੇ-ਜ਼ਿੰਦਗੀ9 ਮੇਂ
ਇਕ ਆਵਾਜ਼ੇ-ਸ਼ਿਕਸਤੇ10 ਸਾਜ਼ ਭੀ ਹੈ
1. ਤਪਸ਼ 2. ਆਲ੍ਹਣਾ 3. ਪੰਛੀ 4. ਉੜਨ 'ਤੇ ਪਾਬੰਦੀ 5. ਭੇਤੀ 6. ਓਪਰਾ ਸ਼ੁਭਾਅ 7. ਦਿਲਾਂ ਦੀ ਸਾਂਝ ਵਾਲਾ 8. ਲੋੜਵੰਦ 9. ਸਾਜ਼ 'ਤੇ ਨਿਰਭਰ 10. ਸਾਜ਼ ਦੇ ਟੁੱਟਣ ਦੀ ਆਵਾਜ਼
-3-
ਦਰਦ ਕਾ ਹਾਲ ਆਹ ਸੇ ਪੂਛੋ
ਦਿਲ ਕੀ ਬਾਤੇਂ ਨਿਗਾਹ ਸੇ ਪੂਛੋ
ਅਜ਼ਮਤੇ-ਰਹਿਮਤੇ-ਖ਼ੁਦਾਬੰਦੀ
ਆਰਜ਼ੂ-ਏ-ਗੁਨਾਹ ਸੇ ਪੂਛੋ
ਉਨ ਕੀ ਪੈਹਮ ਨਵਾਜ਼ਿਸ਼ੋਂ ਕਾ ਅਸਰ
ਮੇਰੇ ਹਾਲੇ-ਤਬਾਹ ਸੇ ਪੂਛੋ
ਪਸਤੀ-ਏ-ਹਰ-ਬੁਲੰਦੀ-ਏ-ਦੁਨੀਆ
ਮੁੰਤਹਾ-ਏ-ਨਿਗਾਹ ਸੇ ਪੂਛੋ
'ਅਰਸ਼' ਪਰ ਕਿਉਂ ਦਿਮਾਗ਼ 'ਅਰਸ਼' ਉੜਾ
ਮੁਫ਼ਤ ਦੀ ਵਾਹ ਵਾਹ ਸੇ ਪੂਛੋ
-4-
ਤੂ ਅਗਰ ਦਿਲ ਮੇਂ ਏਕ ਬਾਰ ਆਏ
ਉਮਰ ਭਰ ਕੇ ਲੀਏ ਕਰਾਰ ਆਏ
ਆਸ਼ੀਆਨਾ ਹੀ ਗੁਲਿਸਤਾ ਮੇਂ ਨਹੀਂ
ਅਬ ਖ਼ਿਜ਼ਾਂ ਆਏ ਯਾ ਬਹਾਰ ਆਏ
ਵੋਹ ਨਾ ਆਏਾ ਤੋ ਐ ਦਮੇ-ਆਿਖ਼ਰ
ਲਬ ਪੇ ਨਾਮ ਉਨ ਕਾ ਬਾਰ ਬਾਰ ਆਏ
ਮੌਤ ਨੇ ਆਸਰਾ ਦੀਆ ਭੀ ਤੋ ਕਬ
ਜਬ ਮੁਸੀਬਤ ਕੇ ਦਿਨ ਗੁਜ਼ਾਰ ਆਏ
ਯਾਸ ਕਹਿਤੀ ਹੈ ਕੁਛ, ਤਮੰਨਾ ਕੁਛ
ਕਿਸ ਕੀ ਬਾਤੋਂ ਪੇ ਐਤਬਾਰ ਆਏ
ਯੇਹ ਤੋ ਕੁਛ ਤਲਖ਼ ਥੀ ਮਿਰੇ ਸਾਕੀ
ਅਬ ਜੋ ਆਏ ਵੋਹ ਖ਼ੁਸ਼-ਗਵਾਰ ਆਏ
ਉਸ ਕੋ ਤੇਰਾ ਪਯੰਬਰ ਸਮਝੂੰ
ਮੌਤ ਅਗਰ ਵਕਤੇ-ਇੰਤਜ਼ਾਰ ਆਏ
'ਅਰਸ਼' ਵੋਹ ਬੇ-ਕਰਾਰੀਆਂ ਨ ਰਹੀਂ
ਦਿਲ ਕੋ ਅਬ ਕਿਸ ਤਰਹ ਕਰਾਰ ਆਏ

ਰੁਬਾਈਆਂ
ਕਿਉਂ ਇਤਨਾ ਬੇਤਾਬ ਹੈ ਨਿਸ਼ੇਮਨ1 ਕੇ ਲੀਏ
ਅੱਲ੍ਹਾ ਸੇ ਦੁਆ2 ਮਾਂਗ ਤੂ ਗੁਲਸ਼ਨ ਕੇ ਲੀਏ
ਏਕ ਦਾਨੇ ਕੀ ਖ਼ਾਤਿਰ ਯੇਹ ਤੇਰੀ ਘਬਰਾਹਟ
ਬੇਤਾਬ ਉਧਰ ਬਰਕ3 ਹੈ ਖ਼ਿਰਮਨ4 ਕੇ ਲੀਏ
1. ਆਲ੍ਹਣਾ 2. ਪ੍ਰਾਰਥਨਾ 3. ਬਿਜਲੀ 4. ਖੇਤ, ਫ਼ਸਲ
--------
ਤੂਫ਼ਾਂ1 ਕੇ ਤਲਾਤੁਮ2 ਮੇਂ ਕਿਨਾਰਾ ਕਿਆ ਹੈ
ਗਿਰਦਾਬ3 ਮੇਂ ਤਿਨਕੇ ਕਾ ਸਹਾਰਾ ਕਿਆ ਹੈ
ਸੋਚਾ ਭੀ ਹੈ ਐ ਜ਼ੀਸਤ4 ਪੇ ਮਰਨੇ ਵਾਲੇ
ਮਿਟਤੀ ਹੂਈ ਮੌਜੋਂ5 ਕਾ ਇਸ਼ਾਰਾ ਕਿਆ ਹੈ |
1. ਤੁਫ਼ਾਨ 2. ਲਹਿਰਾਂ ਦਾ ਟਕਰਾਓ 3. ਭੰਵਰ 4. ਜੀਵਨ 'ਤੇ 5. ਲਹਿਰਾਂ ਦਾ