25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਦੋ ਮਿੰਨੀ ਕਹਾਣੀਆਂ

ਦੋ ਮਿੰਨੀ ਕਹਾਣੀਆਂ

Ad Position 21
No active advertisement
ਅਜੀਤ ਡੈਸਕ 25-10-2026

ਸੰਕੇਤ

ਰੌਚੀ ਦੇ ਸੱਟ ਵੱਜਣ ਦੀ ਖਬਰ ਸੁਣ ਕੇ ਕਰਮੇ ਦਾ ਤਰਾਹ ਨਿਕਲ ਗਿਆ | ਉਹ ਚੱਕਵੇਂ ਪੈਰੀਂ ਕੰਮ ਛੱਡ ਕੇ ਘਰ ਵੱਲ ਚੱਲ ਪਿਆ | ਕਰਮਾ ਆਪ ਚਿਣਾਈ ਦਾ ਕੰਮ ਕਰਦਾ ਸੀ | ਰੌਚੀ ਕਰਮੇ ਦਾ ਕੱਲਾ-ਕੱਲਾ ਪੁੱਤਰ ਸੀ, ਜੋ ਅੱਠਵੀਂ ਜਮਾਤ ਵਿਚ ਪੜ੍ਹਦਾ ਸੀ, ਘਰ ਜਾਂਦਿਆਂ-ਜਾਂਦਿਆਂ ਕਮਰੇ ਦੇ ਅੱਖਾਂ ਮੂਹਰੇ ਰੌਚੀ ਦਾ ਚਿਹਰਾ ਘੁੰਮਣ ਲੱਗਿਆ ਜੋ ਹਮੇਸ਼ਾ ਕਰਮੇ ਨੂੰ  ਨਸ਼ੇ ਵੇਚਣ ਤੋਂ ਆਪਣੀ ਮੰਮੀ (ਕਰਮੇ ਦੀ ਪਤਨੀ ਪ੍ਰਕਾਸ਼ੋ) ਰਾਹੀਂ ਵਰਜਦਾ ਰਹਿੰਦਾ ਸੀ | ਪਰ ਕਰਮਾ ਕੋਈ ਪ੍ਰਵਾਹ ਨੀ ਕਰਦਾ ਸੀ | ਪਹਿਲਾਂ ਪਹਿਲ ਰੌਚੀ ਨੂੰ  ਨਵੇਂ-ਨਵੇਂ ਕੱਪੜੇ ਤੇ ਬਰੈਂਡਡ ਬੂਟਾਂ ਦਾ ਬੜਾ ਚਾਅ ਸੀ | ਪਰ ਥੋੜ੍ਹੇ ਚਿਰ ਪਿਛੋਂ ਰੌਚੀ ਪੁੁਰਾਣੇ ਕੱਪੜੇ ਸਿੰਪਲ ਬੂਟ ਪਾ ਕੇ ਸਕੂਲ ਜਾਣ ਲੱਗ ਪਿਆ | ਆਪਣੀ ਮੰਮੀ ਦੇ ਪੁੱਛਣ 'ਤੇ ਰੌਚੀ ਰੌਣ ਲੱਗ ਪਿਆ | ਮੰਮੀ ਸਕੂਲ 'ਚ ਮੇਰੇ ਸਾਰੇ ਦੋਸਤ ਮੈਥੋਂ ਨਫਰਤ ਕਰਦੇ ਨੇ, ਕਹਿੰਦੇ ਇਹਦਾ ਕੀ ਐ, ਇਹ ਤਾਂ ਜਿੰਨੇ ਮਰਜ਼ੀ ਮਹਿੰਗੇ-ਮਹਿੰਗੇ ਕੱਪੜੇ ਪਾਈ ਜਾਵੇ, ਇਹ ਦਾ ਪਾਪਾ ਨਸ਼ੇ ਵੇਚ ਕੇ ਬਥੇਰੇ ਪੈਸੇ ਕਮਾਉਂਦਾ | ਦੋ ਵਾਰੀ ਥਾਣੇ 'ਚ ਫੜਿਆ ਗਿਆ, ਸ਼ਰਮ ਨੀਂ ਆਉਂਦੀ | ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ | ਉਹ ਹਮੇਸ਼ਾ ਕਰਮੇ ਤੋਂ ਦੂਰ-ਦੂਰ ਰਹਿੰਦਾ |


'ਬੱਚਤ ਰਹਿ ਗਈ ਭਾਈ ਕਰਮਿਆ ਠੀਕ ਐ ਮੁੰਡਾ ਤੇਰਾ', ਕਰਮੇ ਨੂੰ  ਗੁਰਦੁਆਰੇ ਜਾਂਦੀ ਗੁਆਂਢਣ ਤਾਈ ਸੁਰਜੀਤ ਕੁਰ ਨੇ ਕਿਹਾ | ਕਰਮੇ ਤੋਂ ਕੁਝ ਬੋਲਿਆ ਨਾ ਗਿਆ, ਸਿਰਫ਼ ਹੱਥ ਬੰਨ੍ਹ ਦਿੱਤੇ ਘਰ ਪਹੁੰਚਦੇ ਹੀ ਕਰਮੇ ਦੀ  ਪਤਨੀ ਅੱਖਾਂ ਭਰੀ ਖੜ੍ਹੀ ਸੀ | ਆ ਗਏ ਤੁਸੀਂ, ਜੀ ਅੱਜ ਤਾਂ ਰੱਬ ਨੇ ਰੱਖ ਲਿਆ | ਕਰਮਾ ਮੰਜੇ 'ਤੇ ਪਏ ਰੌਚੀ ਕੋਲ ਗਿਆ | ਕਿਵੇਂ ਆਂ ਪੁੱਤ ਰੌਚੀ | ਪਰ ਰੌਚੀ ਕੁਝ ਨਾ ਬੋਲਿਆ | ਕਰਮੇ ਨੂੰ  ਵੇਖ ਮੰੂਹ ਦੂਜੇ ਪਾਸੇ ਕਰ ਲਿਆ | ਰੋਣ ਲੱਗ ਪਿਆ | ਏਦੰੂ ਤਾਂ ਮੈਂ ਮਰ ਈ ਜਾਂਦਾ |
ਨਹੀਂ ਪੁੱਤ ਮੈਂ ਸਮਝ ਗਿਆ, ਜਿਵੇਂ ਤੂੰ ਕਹੇਂਗਾ, ਉਵੇਂ ਹੀ ਕਰਾਂਗਾ | ਅੱਜ ਤੋਂ ਹੱਕ-ਸੱਚ ਦੀ ਕਮਾਈ ਕਰਾਂਗਾ ਤੇ ਚੁੱਕ ਕੇ ਰੌਚੀ ਨੂੰ  ਬੁੱਕਲ ਵਿਚ ਲੈ ਲਿਆ |
ਰਾਜ਼
'ਯਾਰ ਸਤੀਸ਼ ਮੇਰਾ ਬੀ.ਪੀ. ਸੈੱਟ ਨੀਂ ਰਹਿੰਦਾ', ਰਮੇਸ਼ ਨੇ ਕਿਹਾ |
ਕਮਾਲ ਐ ਯਾਰ ਮੈਂ ਤੈਥੋਂ ਅੱਠ ਸਾਲ ਵੱਡਾ ਆਂ, ਕੋਈ ਬੀ.ਪੀ. ਨੀ ਤੂੰ ਐਂ ਦੱਸ ਸਵੇਰੇ ਉਠਦਾ ਕਿੰਨੇ ਵਜੇ ਆਂ |
ਇਹੀ ਕੋਈ ਸੱਤ ਸਾਢੇ ਸੱਤ ਵਜੇ |
ਹਾ...ਹਾ..ਹਾ... ਸਤੀਸ਼ ਦਾ ਹਾਸਾ ਨਿਕਲ ਗਿਆ | ਪਿਆਰੇ ਦੋਸਤ ਸਵੇਰੇ ਲੇਟ ਉੱਠਣਾ ਹੀ ਬਿਮਾਰੀ ਨੂੰ  ਸੱਦਾ ਦੇਣਾ ਏ | ਤੂੰ ਐਂ ਕਰ ਕੱਲ੍ਹ ਤੋਂ ਸਵੇਰੇ ਪੰਜ ਵਜੇ ਉੱਠ ਕੇ ਮੇਰੇ ਨਾਲ ਸੈਰ 'ਤੇ ਜਾਇਆ ਕਰ | ਫੇਰ ਵੇਖ ਕਿਵੇਂ ਸਰੀਰ 'ਚ ਚੁਸਤੀ-ਫੁਰਤੀ ਆਉਂਦੀ ਐ | ਇਹ ਸਿਹਤ ਤੇਰੀ ਆ ਭਰਾ, ਇਹਦੀ  ਕੇਅਰ ਕਰਨਾ ਵੀ ਤੇਰਾ ਫ਼ਰਜ਼ ਬਣਦਾ ਏ | ਅਗਲੇ ਦਿਨ ਰਮੇਸ਼ ਸਤੀਸ਼ ਨਾਲ ਸੈਰ 'ਤੇ ਜਾਣ ਲੱਗ ਪਿਆ | ਜਦ ਉਹ ਮੰਦਰ ਅੱਗੋਂ ਦੀ ਲਘਦੇ ਤਾਂ ਕਦੇ ਉਨ੍ਹਾਂ ਨੂੰ  ਦਸ ਪੰਦਰਾਂ ਇਕੱਠੇ ਮੰਦਰ ਵਿਚੋਂ ਬਾਹਰ ਨਿਕਲਦੇ ਮਿਲਦੇ | ਇਕ ਸਤੀਸ਼ ਦਾ ਗੁਆਂਢੀ ਅੰਕਲ ਅਵਤਾਰ ਸੀ, ਸਤੀਸ਼ ਉਸ ਨੂੰ  ਨਮਸਕਾਰ ਬੁਲਾਉਂਦਾ | ਇਹ ਸਾਡੇ ਅੰਕਲ ਅਵਤਾਰ ਨੇ ਜੋ ਰੋਜ਼ਾਨਾ ਯੋਗਾ ਕਲਾਸ ਅਟੈਂਡ ਕਰਦੇ ਨੇ, ਪੂਰੇ ਸਿਹਤਮੰਦ ਨੇ, ਯੋਗਾ ਤਾਂ ਸਿਹਤ ਲਈ ਇਕ ਵਰਦਾਨ ਐ, ਹੁਣ ਤਾਂ ਹਰ ਸ਼ਹਿਰ ਵਿਚ ਯੋਗਾ ਮਾਸਟਰ ਸਰਕਾਰ ਵਲੋਂ ਬਿਲਕੁਲ ਫ੍ਰੀ ਕਲਾਸਾਂ ਲਾਉਂਦੇ ਨੇ, ਤਾਂ ਜੋ ਲੋਕ ਤੰਦਰੁਸਤ ਰਹਿਣ | ਜੇ ਤੇਰਾ ਮਨ ਹੈਗਾ ਤਾਂ ਆਪਾਂ ਯੋਗਾ ਕਲਾਸ ਲਾਉਣ ਆਇਆ ਜਾਇਆ ਕਰਾਂਗੇ | ਆਪਾਂ ਫ੍ਰੀ 'ਚ ਇਹ ਲਾਹਾ ਵੀ ਨੀ ਲੈ ਸਕਦੇ ਹਾਂ | ਸਤੀਸ਼ ਦੀ ਗੱਲ ਮੰਨ ਕੇ ਦੋਵੇਂ ਦੋਸਤ ਯੋਗਾ ਕਲਾਸ ਲਾਉਣ ਲੱਗ ਪਏ | ਹਫ਼ਤੇ ਵਿਚ ਹੀ ਉਨ੍ਹਾਂ ਦੀ ਸਿਹਤ ਨੇ ਤੰਦਰੁਸਤੀ ਵੱਲ ਕਦਮ ਪੁੱਟਣੇ ਸ਼ੁਰੂ ਕਰ ਦਿੱਤੇ |
 

-138, ਵਾਰਡ ਨੰ: 7, ਰਾਮਪੁਰਾ ਮੰਡੀ (ਬਠਿੰਡਾ) |
ਮੋਬਾਈਲ : 98783-25301

Ad Position 22
No active advertisement
ਪਿਛਲੀ ਖ਼ਬਰ ਸੱਚੀ ਕਹਾਣੀ ਨਮਾਣੀ ਇਕਾਦਸ਼ੀ ਅਗਲੀ ਖ਼ਬਰ ਫਰਿਸ਼ਤੇ
Ad Position 24