25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਸੱਚੀ ਕਹਾਣੀ ਨਮਾਣੀ ਇਕਾਦਸ਼ੀ

ਸੱਚੀ ਕਹਾਣੀ ਨਮਾਣੀ ਇਕਾਦਸ਼ੀ

Ad Position 21
No active advertisement
ਅਜੀਤ ਡੈਸਕ 25-10-2026

ਜਦੋਂ ਨਮਾਣੀ ਇਕਾਦਸ਼ੀ ਆਉਂਦੀ ਐ, ਮੈਨੂੰ ਮੇਰੀ ਮਾਤਾ ਬਹੁਤ ਯਾਦ ਆਉਂਦੀ ਐ | ਵੈਸੇ ਤਾਂ ਮਾਂ-ਬਾਪ ਕਦੇ ਵੀ ਭੁੱਲਦੇ ਨਹੀਂ | ਪਰ ਫਿਰ ਵੀ ਕੋਈ ਗੱਲ ਜ਼ਿਆਦਾ ਈ ਯਾਦ ਰਹਿੰਦੀ ਐ |

ਇਕ ਦਿਨ ਮੈਂ, ਪ੍ਰੇਮ (ਮੇਰੇ ਘਰਵਾਲੀ) ਤੇ ਮਾਤਾ ਜੀ ਬੈਠੇ ਗੱਲਾਂ ਮਾਰ ਰਹੇ ਸੀ ਕਿ ਮਾਤਾ ਜੀ ਕਹਿੰਦੇ, 'ਬਈ ਤੁਹਾਨੂੰ ਇਕ ਗੱਲ ਕਹਾਂ', ਅਸੀਂ ਕਿਹਾ 'ਹਾਂ ਮਾਤਾ ਜੀ ਜ਼ਰੂਰ ਕਹੋ |'
ਥੋੜ੍ਹੀ ਦੇਰ ਚੁੱਪ ਰਹਿਣ ਤੋਂ ਬਾਅਦ ਕਹਿੰਦੇ, 'ਬਈ ਨਿਮਾਣੀ ਇਕਾਦਸ਼ੀ ਆਉਣ ਵਾਲੀ ਐ | ਕੁੜੀ ਆਪਣੇ ਘਰੇ ਜਿੰਨੀ ਮਰਜ਼ੀ ਸੌਖੀ ਹੋਵੇ, ਤਿਉਹਾਰ ਆਉਣ 'ਤੇ ਉਹ ਆਪਣੇ ਪੇਕੇ ਘਰ ਵੱਲ ਜ਼ਰੂਰ ਨਜ਼ਰ ਰੱਖਦੀ ਐ ਕਿ ਮੇਰਾ ਬਾਪ ਤਿਉਹਾਰ ਲੈ ਕੇ ਆਊਗਾ | ਜੇ ਬਾਪ ਨਾ ਹੋਵੇ ਤਾਂ ਵੀਰਾ ਤੇ ਭਾਬੀ ਜ਼ਰੂਰ ਆਉਣਗੇ (ਉਸ ਟਾਈਮ ਤੱਕ ਮੇਰੇ ਪਿਤਾ ਜੀ ਨੂੰ  ਪੂਰੇ ਹੋਏ 15 ਸਾਲ ਹੋ ਚੁੱਕੇ ਸੀ |)
ਪ੍ਰੇਮ ਮਾਤਾ ਜੀ ਨੂੰ  ਵਿਚੋਂ ਹੀ ਟੋਕ ਕੇ ਕਹਿੰਦੀ, 'ਮਾਤਾ ਜੀ ਅਸੀਂ ਸਮਝ ਗਏ, ਅੱਜ ਤੋਂ ਬਾਅਦ ਰਾਣੀ ਭੈਣ ਜੀ ਦਾ ਇਹ ਤਿਉਹਾਰ ਮਿਸ ਨਹੀਂ ਹੋਊਗਾ |'
ਮੇਰੇ ਜੀਜਾ ਜੀ ਸਰਕਾਰੀ ਡਾਕਟਰ ਸੀ ਤੇ ਅੰਬਾਲੇ ਰਹਿੰਦੇ ਸੀ, ਤਾਂ ਅਸੀਂ ਹਰ ਸਾਲ ਇਸ ਦਿਨ ਅੰਬਾਲੇ ਜਾ ਕੇ ਆਉਂਦੇ |
ਫਿਰ ਮੇਰੇ ਜੀਜਾ ਜੀ ਦੀ ਤਰੱਕੀ ਹੋ ਗਈ ਤੇ ਬਦਲੀ ਫਰੀਦਕੋਟ ਹੋ ਗਈ | ਮੈਂ ਫਿਰ ਉਨ੍ਹਾਂ ਨੂੰ  ਮਨੀ ਆਰਡਰ ਭੇਜਣ ਲੱਗ ਪਿਆ |
ਇਕ ਵਾਰ ਅਸੀਂ ਇਕ ਵਿਆਹ 'ਤੇ ਇੱਕਠੇ ਹੋਏ, ਗੱਲਾਂਬਾਤਾਂ ਮਾਰਦੇ ਰਹੇ ਤਾਂ ਭੈਣ ਜੀ ਮੈਨੂੰ ਕਹਿੰਦੇ ਤੂੰ ਨਾ ਮਨੀ ਆਰਡਰ ਨਾ ਭੇਜਿਆ ਕਰ, ਆਪਾਂ ਜਦੋਂ ਮਿਲਿਆ ਕਰਾਂਗੇ, ਉਸ ਟਾਈਮ ਦੇ ਦਿਆ ਕਰ |
ਮੈਂ ਕਿਹਾ, ਭੈਣ ਜੀ ਗੱਲ ਤਾਂ ਤੁਹਾਡੀ ਠੀਕ ਐ ਪਰ ਫਿਰ ਇਹ ਦਿਨ ਤਾਂ ਨਿਕਲ ਜਾਊਗਾ | ਉਹ ਗੱਲ ਕਰਦੇ-ਕਰਦੇ ਅੱਖਾਂ ਭਰ ਆਏ ਤੇ ਭਾਵੁਕ ਜਿਹੇ ਹੋ ਕੇ ਕਹਿੰਦੇ, ਤੁਹਾਨੂੰ ਇਕ ਗੱਲ ਦੱਸਾਂ | ਮੈਂ ਨਮਾਣੀ ਆਉਣ ਤੋਂ ਪਹਿਲਾਂ ਘਰੋਂ ਬਾਹਰ ਜਾਣਾ ਬੰਦ ਕਰ ਦਿੰਦੀ ਐਂ ਕਿ ਡਾਕੀਆ ਆਊਗਾ ਤੇ ਉਸ ਨੂੰ  ਜਾਂਦੇ ਮਠਿਆਈ ਦਾ ਡੱਬਾ ਦਿੰਦੀ ਐਂ | ਲੈ ਵੀਰ ਤਿਉਹਾਰ ਦਾ ਦਿਨ ਐ | ਜਾ ਕੇ ਬੱਚਿਆਂ ਦਾ ਮੰੂਹ ਮਿੱਠਾ ਕਰਵਾੲੀਂ |
ਡੋਲੀ ਤੋਰਨ ਤੋਂ ਬਾਅਦ ਅਸੀਂ ਆਪੋ-ਆਪਣੇ ਘਰਾਂ ਨੂੰ  ਚੱਲ ਪਏ |
ਗੱਡੀ 'ਚ ਮੈਨੂੰ ਚੁੱਪ-ਚੁੱਪ ਬੈਠੇ ਵੇਖ ਕੇ ਪ੍ਰੇਮ ਮੈਨੂੰ ਕਹਿੰਦੀ ਕੀ ਗੱਲ ਐ ਬੜੇ ਚੁੱਪ-ਚਾਪ ਐ |
ਮੈਂ ਕਿਹਾ, 'ਯਾਰ ਮੈਂ ਸੋਚ ਰਿਹਾ ਸੀ ਕਿ ਆਪਣੇ ਬਜ਼ੁਰਗ, ਜਿਨ੍ਹਾਂ ਨੇ ਵੀ ਇਹ ਤਿਉਹਾਰ ਬਣਾਏ ਐ | ਕਿੰਨੀ ਦੂਰ ਦਾ ਸੋਚਦੇ ਸੀ ਕਿਉਂਕਿ ਉਸ ਟਾਈਮ ਫੋਨ ਨਹੀਂ ਸੀ ਹੁੰਦੇ | ਅੱਜਕਲ੍ਹ ਦੀ ਤਰ੍ਹਾਂ ਮੋਬਾਈਲ ਤੇ ਵੀਡੀਓ ਕਾਲ ਨਹੀਂ ਸੀ ਹੁੰਦੀ | ਚਿੱਠੀ ਰਾਹੀਂ ਹੀ ਹਾਲ ਪਤਾ ਲੱਗਦਾ ਸੀ ਤਾਂ ਉਨ੍ਹਾਂ ਨੇ ਬਹੁਤ ਸਾਰੇ ਤਿਉਹਾਰ ਇਹੋ ਜਿਹੇ ਬਣਾ ਦਿੱਤੇ, ਜਿਸ ਵਿਚ ਲੜਕੀ ਆਪਣੇ ਪੇਕੇ ਆਉਂਦੀ ਐ | ਤੇ ਬਹੁਤ ਸਾਰੇ ਇਹੋ ਜਿਹੇ, ਜਿਸ ਵਿਚ ਮਾਂ-ਬਾਪ ਜਾਂ ਭਰਾ-ਭਰਜਾਈ ਕੁੜੀ ਕੋਲ ਜਾਂਦੇ ਐ | ਤਿਉਹਾਰਾਂ ਕਰਕੇ ਸਾਲ ਵਿਚ 5-6 ਵਾਰੀ ਕੁੜੀ ਆਪਣੇ ਪੇਕੇ ਆਉਂਦੀ ਹੈ ਤੇ 5-6 ਵਾਰੀ ਪੇਕੇ ਕੁੜੀ ਕੋਲ ਜਾਣਗੇ |

-ਮੋਬਾਈਲ : 98553-27940

Ad Position 22
No active advertisement
ਪਿਛਲੀ ਖ਼ਬਰ ਸਾਹਿਤਕਾਰ ਰਘਬੀਰ ਸਿੰਘ ਭਰਤ ਅਗਲੀ ਖ਼ਬਰ ਦੋ ਮਿੰਨੀ ਕਹਾਣੀਆਂ
Ad Position 24