ਗੁਰਬਖ਼ਸ਼ ਸਿੰਘ ਤਖੱਲੁਸ 'ਮਖ਼ਮੂਰ' ਜਲੰਧਰੀ ਦਾ ਜਨਮ ਕੇਸਰ ਸਿੰਘ ਦੇ ਘਰ, 29 ਮਈ 1915 ਨੂੰ ਲਾਲ ਕੁੜਤੀ ਬਾਜ਼ਾਰ, ਜਲੰਧਰ, ਪੰਜਾਬ ਵਿਚ ਹੋਇਆ |

ਜੀਵਨ ਦੇ ਆਰੰਭ ਵਿਚ ਹੀ ਉਸਨੂੰ ਘੋਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਤੇ ਕਾਲਜ ਦੀ ਪੜ੍ਹਾਈ ਅਧੂਰੀ ਹੀ ਛੱਡਣੀ ਪਈ | ਫ਼ਿਰ ਉਹ ਬੰਬਈ (ਹੁਣ ਮੁੰਬਈ) ਇਸ ਇਰਾਦੇ ਨਾਲ ਗਿਆ ਕਿ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕਰੇਗਾ, ਪ੍ਰੰਤੂ ਉਹ ਵੀ ਅੱਧ ਵਿਚਾਲੇ ਛੱਡ ਕੇ ਘਰ ਆ ਗਿਆ |
ਉਸਨੇ ਹੋਰ ਕਈ ਥਾਈਾ ਕੰਮ ਕੀਤਾ, ਪਰ ਸਫਲ ਨਾ ਹੋਇਆ | ਆਿਖ਼ਰਕਾਰ ਉਸ ਨੇ ਪੱਤਰਕਾਰੀ ਸ਼ੁਰੂ ਕੀਤੀ ਤੇ ਨਾਲੋ-ਨਾਲ ਅਨੁਵਾਦਕ ਵੀ ਬਣ ਗਿਆ | ਇਸ ਦਿਸ਼ਾ ਵਿਚ 'ਮਖ਼ਮੂਰ' ਨੇ ਪੱਛਮੀ ਤੇ ਪੂਰਬੀ ਸਾਹਿਤ ਦੀਆਂ ਕਈ ਸ਼ਾਹਕਾਰ ਪੁਸਤਕਾਂ ਦਾ ਉਰਦੂ ਵਿਚ ਅਨੁਵਾਦ ਕੀਤਾ |
'ਮਖਮੂਰ' ਨੂੰ ਪਹਿਲਾਂ ਤੋਂ ਹੀ ਉਰਦੂ ਸ਼ਾਇਰੀ ਵਿਚ ਦਿਲਚਸਪੀ ਸੀ ਕਿਉਂਕਿ ਜਲੰਧਰ ਵੀ ਉਰਦੂ ਸ਼ਾਇਰੀ ਦਾ ਇਕ ਕੇਂਦਰ ਸੀ ਤੇ ਇਸ ਦਿਸ਼ਾ ਵਿਚ ਉਸਨੇ 'ਦਿਲ' ਸ਼ਾਹਜਹਾਨਾਬਾਦੀ ਅਤੇ 'ਸੀਮਾਬ' ਅਕਬਰਾਬਾਦੀ ਦੀ ਉਰਦੂ ਸ਼ੇਅਰ ਲਿਖਣ ਲਈ ਸ਼ਾਗਿਰਦੀ ਕੀਤੀ | ਉਸਦੀ ਕਵਿਤਾ ਵਿਚਾਰਾਂ ਪੱਖੋਂ ਅਗਾਂਹਵਧੂ ਤੇ ਸ਼ੈਲੀ ਵਜੋਂ ਆਧੁਨਿਕ ਸੀ | ਉਸ ਨੇ ਚਾਰ ਕਾਵਿ ਪੁਸਤਕਾਂ ਲਿਖੀਆਂ- 'ਜਲਵਾਗਾਹ', 'ਤਲਾਤੁਮ', 'ਮੁਖ਼ਤਿਸਰ ਨਜ਼ਮੇਂ' ਤੇ 'ਫੁੱਲਝੜੀਆਂ' | ਆਪਣੀ ਜ਼ਿੰਦਗੀ ਵਿਚ ਆਰਥਿਕਤਾ ਨਾਲ ਸੰਘਰਸ਼ ਉਸਦਾ ਉਮਰ ਭਰ ਦਾ ਸਾਥੀ ਰਿਹਾ | ਸੰਘਰਸ਼ਸ਼ੀਲ ਬੰਦੇ ਸਹਿਜੇ-ਸਹਿਜੇ ਨਾਕਾਮ ਨਹੀਂ ਹੁੰਦੇ | ਸ਼ਾਇਰੀ ਵਿਚ 'ਮਖ਼ਮੂਰ' ਅੱਛੇ ਰੁਤਬੇ 'ਤੇ ਪਛਾਣਿਆ ਜਾਂਦਾ ਸੀ | ਉਸਨੇ 1958 ਵਿਚ ਦਿੱਲੀ ਨੂੰ ਆਪਣਾ ਟਿਕਾਣਾ ਬਣਾ ਲਿਆ | ਜਿੱਥੇ ਉਹ 'ਹਲਕਾ-ਏ-ਅਰਬਾਬੇ-ਜ਼ੌਕ' ਵਿਚ ਸ਼ਾਮਿਲ ਹੋ ਗਿਆ ਜਿਸ ਵਿਚ ਉਸਦੇ ਸਾਥੀ 'ਮੀਰਾਜੀ', 'ਕੱਯੂਮ ਨਜ਼ਰ', 'ਫ਼ਿਕਰ ਤੌਂਸਵੀ', 'ਪ੍ਰਕਾਸ਼ ਪੰਡਿਤ' ਤੇ 'ਬਲਰਾਮ ਕੋਮਲ' ਜੇਹੇ ਕਵੀਆਂ ਤੇ ਕਲਮਕਾਰਾਂ ਦਾ ਇਕ ਛੋਟਾ ਜਿਹਾ ਗਰੁੱਪ ਉਸਦੀਆਂ ਸਾਹਿਤਕ ਸਰਗਰਮੀਆਂ ਦਾ ਕੇਂਦਰ ਬਣ ਗਿਆ, ਜਿਸ ਵਿਚ 'ਮਿਲਾਪ' ਅਖ਼ਬਾਰ ਦੀ ਪੱਤਰਕਾਰੀ ਵੀ ਸ਼ਾਮਿਲ ਸਨ | ਸ਼ਾਇਰੀ ਤੋਂ ਬਿਨਾਂ ਉਸਦੇ ਤਿੰਨ ਹੋਰ ਸਫ਼ਲ ਰਚਨਾ-ਖੇਤਰ ਸਨ | ਜਿਵੇਂ ਉਹ 'ਆਲ ਇੰਡੀਆ ਰੇਡੀਓ' ਲਈ ਨਾਟਕ ਲਿਖਣ ਲੱਗਾ ਤੇ ਉਸਦੇ ਲੱਗਪਗ 250 ਰੇਡੀਓ ਨਾਟਕ ਪ੍ਰਸਾਰਿਤ ਹੋਏ | ਪੱਤਰਕਾਰੀ ਦਾ ਜ਼ਿਕਰ ਕਰ ਚੁੱਕੇ ਹਾਂ | ਉਸਦੀ ਰਚਨਾਤਮਿਕਤਾ ਦਾ ਇਕ ਖੇਤਰ ਜਾਸੂਸੀ ਨਾਵਲ ਲਿਖਣਾ ਵੀ ਸੀ, ਜਿਸ ਲਈ ਉਸਨੇ ਆਪਣੇ ਵਾਸਤੇ 'ਕਰਨਲ ਰਣਜੀਤ' ਦਾ ਕਲਮੀ ਹਸਤਾਖਰ ਘੜਿਆ, ਤੇ 'ਮੇਜਰ ਬਲਵੰਤ' ਜਾਸੂਸ ਦਾ ਚਿੱਤਰ ਸਿਰਜਿਆ; ਜੋ ਕਿ ਉਰਦੂ ਤੇ ਹਿੰਦੀ ਦੀਆਂ 'ਪਾਕਿਟ ਪੁਸਤਕਾਂ' ਵਿਚ ਭਾਰਤ ਭਰ 'ਚ ਧੜਾ ਧੜ ਵਿਕਿਆ | ਸਾਲ 1938 ਵਿਚ ਉਸਨੇ ਦਮਯੰਤੀ ਦੇਵੀ ਨਾਲ ਸ਼ਾਦੀ ਰਚਾ ਲਈ |
ਭਾਵੇਂ ਜਾਸੂਸੀ ਨਾਵਲਾਂ ਨੇ ਉਸਨੂੰ ਮਸ਼ਹੂਰੀ ਦਿੱਤੀ ਸੀ, ਪ੍ਰੰਤੂ ਸਾਹਿਤਕ ਆਲੋਚਕਾਂ ਨੇ ਉਸਨੂੰ ਇਕ ਅੱਛਾ ਕਵੀ ਮੰਨਿਆ | ਉਸ ਦੀ ਕਵਿਤਾ ਮਾਨਵ-ਪੀੜਾ, ਸਮਾਜਿਕ-ਚੇਤਨਾ, ਪਿਆਰ ਤੇ ਹਿਜਰ ਅਤੇ ਨਵੀਂ ਜ਼ਿੰਦਗੀ ਦੀ ਆਕਾਂਖਿਆ ਪ੍ਰੇਰਕ ; ਤੇ ਅਸੂਲਾਂ ਦੀ ਪਾਲਣਾ ਤੇ ਚਿੰਤਨ ਦੀ ਅਵੱਸ਼ਕਤਾ ਉਸਦੀ ਸ਼ਾਇਰੀ ਵਿਚੋਂ ਥਾਂ-ਪਰ-ਥਾਂ ਦਿ੍ਸ਼ਟਮਾਨ ਹਨ |
ਆਪਣੀਆਂ ਇੱਛਾਵਾਂ ਤੇ ਦਿਲਚਸਪੀਆਂ ਦੇ ਨਾਲ-ਨਾਲ ਮਾਇਕ ਥੁੜਾਂ ਨਾਲ ਜੂਝਦਾ ਇਹ ਸ਼ਾਇਰ, ਜਿਗਰ ਦੇ ਰੋਗ ਤੋਂ ਪੀੜਤ ਹੋ ਗਿਆ ਤੇ 01 ਜਨਵਰੀ 1979 ਨੂੰ ਆਪਣੇ ਪਿੱਛੇ ਨਿੱਗਰ ਰਚਨਾਤਮਿਕਤਾ ਦੇ ਨਿੱਗਰ ਸਬੂਤ ਛੱਡ ਕੇ ਤੁਰ ਗਿਆ | ਉਸਦੀ ਸ਼ਾਇਰੀ ਦੇ ਕੁਝ ਨਮੂਨੇ ਅਸੀਂ ਇਥੇ ਦੇ ਕੇ ਪਾਠਕਾਂ ਨਾਲ ਸਾਂਝੇ ਕਰਨਾ ਚਾਹਾਂਗੇ |
-1-
ਵਫ਼ਾ ਕੇ ਸਾਥ ਮੁਹੱਬਤ ਮੇਂ ਨਾਮ ਪੈਦਾ ਕਰ
ਯੂੰ ਹੀ ਜਹਾਂ ਮੇਂ ਕਯਾਮੇ5-ਦਵਾਮ ਪੈਦਾ ਕਰ
ਤੇਰੇ ਲੀਏ ਨਹੀਂ ਕੌਨੀਨ6 ਮੇਂ ਜੋ ਗੁੰਜਾਇਸ਼
ਕਿਸੀ ਕੇ ਦਿਲ ਮੇਂ ਜਾ-ਏ7 -ਮੁਕਾਮ ਪੈਦਾ ਕਰ
ਹੋ ਜਿਸ ਤਰਹ ਗੁਜ਼ਰ ਆਂਧੀ ਕੀ ਤਰਹ ਮੰਜ਼ਿਲ ਸੇ
ਕਦਮ ਬੜ੍ਹਾ, ਤਲਬੇ-ਤੇਜ਼-ਗਾਮ8 ਪੈਦਾ ਕਰ
ਯੇਹ ਅੰਜਮੋ-ਮਾਹੋ9-ਖ਼ੁਰਸ਼ੀਦ ਹੋ ਚੁੱਕੇ ਬੂੜ੍ਹੇ
ਨਈ ਤਜੱਲੀ-ਏ-ਬਾਲਾ-ਏ-ਬਾਮ10 ਪੈਦਾ ਕਰ
ਨਾ ਰੀਂਗ ਮੌਸਮੀ ਕੀੜੀ ਕੀ ਤਰਹਾ ਪਸਤੀ11 ਪਰ
ਫ਼ਲਕ ਸੇ ਭੀ ਕੋਈ ਉਂਚਾ ਮੁਕਾਮ ਪੈਦਾ ਕਰ
ਜਿਸ ਅੰਜੁਮਨ ਮੇਂ ਗੁਜ਼ਰ ਹੋ ਤਿਰਾ ਮਹਿਕ ਜਾਏ
ਸਬਾ ਕੀ ਤਰਹ ਸ਼ਗੁਫ਼ਤਾ12 ਖ਼ਿਰਾਮ ਪੈਦਾ ਕਰ
ਬਹੁਤ ਉਦਾਸ ਹੈ ਅਬ ਰੰਗੇ-ਮਹਿਫ਼ਿਲੇ-ਹਸਤੀ13
ਜਬੀਂ14 ਸੇ ਸੁਬਹ ਤੋ ਜ਼ੁਲਫ਼ੋਂ ਸੇ ਸ਼ਾਮ ਪੈਦਾ ਕਰ
ਹੋ ਏਕ ਹਾਥ ਮੇਂ ਸ਼ਮਸ਼ੀਰ ਦੂਸਰੇ ਮੇਂ ਕਲਮ
ਉਨ੍ਹੀਂ ਕੇ ਜ਼ੋਰ ਸੇ ਦੁਨੀਆਂ ਮੇਂ ਨਾਮ ਪੈਦਾ ਕਰ
ਨਿਗਾਹੇ-ਮਸਤ ਸੇ ਸਾਗ਼ਰ ਬਹੁਤ ਪੀਏ ਤੂ ਨੇ
ਅਬ ਔਰ ਹੀ ਕੋਈ 'ਮਖ਼ਮੂਰ' ਜਾਮ ਪੈਦਾ ਕਰ
5. ਸਦੀਵੀ ਟਿਕਾਣਾ 6. ਸੰਸਾਰ 7. ਰਹਿਣ ਜੋਗੀ ਥਾਂ 8. ਫ਼ੁਰਤੀ ਦੀ ਰਫ਼ਤਾਰ 9. ਤਾਰੇ, ਚੰਦ ਤੇ ਸੂਰਜ 10. ਅਰਸ਼ਾਂ ਦੀ ਨਵੀਂ ਲੋਅ 11. ਨਿਵਾਣ 12. ਸਵੇਰ ਸਾਰ ਦੀ ਪੌਣ 13. ਜੀਵਨ ਦੇ ਰੰਗ 14. ਮੱਥਾ
ਘਰ
ਚਲੋ ਮਕਾਨ ਕੀ ਮੁਸੀਬਤ ਸੇ ਭੀ ਨਜਾਤ ਮਿਲੀ
ਯੇਹ ਖÉਾਬਗਾਹ1, ਯੇਹ ਕਿਚਨ, ਗੁਸਲਖਾਨੇ ਔਰ ਬੈਠਕ
ਮੈਂ ਸੋਚਤਾ ਹੂੰ ਮੁਝੇ ਸੋਚਨੇ ਕੋ ਬਾਤ ਮਿਲੀ
ਹੂਈ ਹੈਂ ਸਿਰਫ਼ ਮੁਸ਼ੱਕਤ ਕੀ ਕੋਸ਼ਿਸੇਂ ਅਨਥੱਕ
ਨਜ਼ਰ-ਰੁਬਾ2 ਦਰੋ-ਦੀਵਾਰ ਕੇ ਬਨਾਨੇ ਮੇਂ
ਯੇਹ ਕੁਮਕੁਮੇ ਯੇਹ ਤਮੱਦੁਨ3 ਕੀ ਇਖ਼ਤਰਾ-ਏ-ਜਦੀਦ4
ਬੜ੍ਹੀ ਜ਼ਲਾਲਤੇ-ਇਦਰਾਕ5 ਤੀਰਗੀ6 ਨ ਮਿਟੀ
ਯੇਹ ਸੀੜ੍ਹੀਆਂ ਹੈਂ ਨਿਗਾਹੋਂ ਕੇ ਪੇਚ ਕੀ ਮਜ਼ਹਰ7
ਯੇਹ ਸੀੜ੍ਹੀਆਂ ਹੈਂ ਜੋ ਇਨ ਸੇ ਗਿਰ ਪੜੇ ਕੋਈ
ਬੁਰੀ ਘੜੀ ਨਾ ਖ਼ੁਦਾ ਲਾਏ ਜਾਨੇ ਕਬ ਆ ਜਾਏ
ਯੇਹ ਚਿਕਨਾ ਫ਼ਰਸ਼ ਇਸੇ ਦੇਖਤਾ ਰਹੇ ਕੋਈ
ਜੋ ਕਲ ਕੋ ਪਾਂਵ ਤੁਮ੍ਹਾਰਾ ਕਹੀਂ ਫਿਸਲ ਜਾਏ
ਖ਼ੁਦਾ ਕਰਮ ਕਰੇ ਮੇਰਾ ਤੋ ਦਮ ਨਿਕਲ ਜਾਏ
ਮੈਂ ਸੋਚਤਾ ਹੂੰ, ਮੁਝੇ ਸੋਚ ਕਾ ਜਨੂੰਨ ਜੋ ਹੂਆ
ਯੇਹ ਮੇਰੇ ਜ਼ੇਹਨ8 ਕਾ ਮਾਹੌਲ ਪੁਰ-ਫੁਸ਼ੂੰ ਜੋ ਹੂਆ
ਯੇਹ ਮੇਰਾ ਜ਼ੇਹਨ ਮੁਝੇ ਲੇ ਚਲਾ ਹੈ ਦੂਰ ਕਹੀਂ
ਵਹਾਂ ਜਹਾਂ ਕਭੀ ਪਹਿਲੇ ਭੀ ਥਾ ਮਕਾਨ ਅਪਨਾ
ਫਲਕ ਕੇ ਸਾਏ ਮੇਂ ਹਮ ਥੇ ਕਭੀ ਪਨਾਹ-ਗੁਜ਼ੀਨ
ਯੇਹ ਫ਼ਰਸ਼ੇ-ਖ਼ਾਕ ਥਾ ਕਾਲੀਨੇ-ਜ਼ਰ-ਫ਼ਸ਼ਾਂ ਅਪਨਾ
ਯੇਹ ਮਿਹਰੋ-ਮਾਹ ਯੇਹ ਤਾਰੇ ਥੇ ਅਪਨੇ ਘਰ ਕੇ ਦੀਏ
ਕਭੀ ਹਮਾਰੇ ਲੀਏ ਕੀ ਨਸ਼ਿਸਤ-ਗਾਹੇ-ਹਸੀਨ
ਯੇਹ ਜ਼ੁਲਫ਼ ਪੇਚ ਸੇ ਬੇਗਾਨਾ ਮੌਜੇ ਸਹਬਾ ਥੀ
ਕੀ ਜਿਸਕਾ ਬਰਸੋਂ ਮਿਰੀ ਉਂਗਲੀਆਂ ਰਹੀਂ ਸ਼ਾਨਾ
ਯੇਹ ਤੇਰੀ ਹਮਦਮੀ ਇਕ ਕੈਫ਼ੀਯਤ ਥੀ ਨਾਸ਼ਨਾਸਾ ਭੀ
1. ਸੌਣ ਦਾ ਕਮਰਾ 2. ਸੁਹਣੀ 3. ਸਭਿਆਚਾਰ 4. ਨਵੀਂ ਘਾੜਤ 5. ਸੋਚ ਦੀ ਗਿਰਾਵਟ 6. ਹਨੇਰਾ 7. ਦਿ੍ਸ਼ 8. ਦਿਮਾਗ਼
ਇਕ ਹੋਰ ਨਜ਼ਮ
ਮਰ ਕੇ ਦੇਖਤਾ ਹੂੰ ਮੈਂ
ਜ਼ਿੰਦਗੀ ਕੀ ਰਜ਼ਮ-ਗਾਹ ਸਰਦ ਔਰ ਬੁਝੀ ਹੂਈ
ਜੈਸੇ ਏਕ ਵੇਸਵਾ ਰਾਤ ਕੀ ਥੱਕੀ ਹੂਈ
ਹੋ ਪਲੰਘ ਪਰ ਉਦਾਸ ਨੀਮ-ਜਾਂ ਪੜੀ ਹੂਈ
ਕੋਈ ਕਸ਼ਮਕਸ਼ ਨਹੀਂ ਕੋਈ ਜੁਸਤਜੂ ਨਹੀਂ
ਅਬ ਤੋ ਦੂਰ ਦੂਰ ਤੱਕ ਹਸ਼ਰੇ-ਹਾਓ-ਹੂ ਨਹੀਂ
ਚਾਰ-ਸੂ ਨਿਗਾਹ ਮੇਂ ਸੂਖੇ ਸੂਖੇ ਜਿਸਮੋਂ ਮੇਂ
ਮੌਤ ਕੀ ਜਬੀਂ ਪੇ ਹੈਂ ਯਾਂ ਕੜੀ ਤਿਊੜੀਆਂ
ਚਾਰ-ਸੂ ਨਿਗਾਹ ਮੇਂ ਹੱਡੀਓਾ ਕੇ ਢੇਰ ਹੈਂ
ਆਜ ਭੀ ਝਲਕਤੇ ਹੈਂ ਜਿਨ ਸੇ ਭੂਖ ਕੇ ਨਿਸ਼ਾਂ
ਜ਼ਿੰਦਗੀ ਗਿਰਾਂ ਰਹੀ ਮੌਤ ਰਾਏ-ਗਾਂ ਗਈ
ਸੈਰ ਹੋ ਕੇ ਜਾ ਰਹੇ ਹੈਂ ਗਧੋਂ ਕੇ ਕਾਰਵਾਂ
ਮੇਰੇ ਹਮ-ਸਫ਼ਰ ਤਮਾਮ ਸਾਦਗੀ ਸ਼ੁਆਰ ਥੇ
ਰੰਜੋ-ਸ਼ਿਕਾਰ ਥੇ ਗ਼ਮ-ਸੇ-ਦਿਲ-ਫਿਗਾਰ ਥੇ
ਫਿਰ ਭੀ ਮੁਤਮੱਈਨ ਜੀਏ ਕਿਤਨੇ ਵੱਜ਼੍ਹਾਦਾਰ ਥੇ
ਵੋਹ ਪੜੀ ਹੈ ਨਜਮਾਂ ਵੋਹ ਮੇਰੀ ਰਫ਼ੀਕੇ-ਕਾਰ
ਮਗਰ ਭੇੜੀਓਾ ਕੇ ਵਾਸਤੇ ਤਰ ਨਿਵਾਲਾ ਹੀ ਰਹੀ
ਇਸ ਕਾ ਜਿਸਮ ਢਾਂਪ ਦੂੰ ਕਿ ਹਰ ਇਕ ਬਰਹੰਗੀ
ਇਸ ਫਰੇਬੇਜ਼ਰ ਮੇਂ ਨਾਪਸੰਦ ਕੀ ਗਈ
ਹਾਲਤੇ ਸਿਤਮ-ਨਸੀਬ ਦੇਖਤਾ ਨਹੀਂ ਕੋਈ
ਕਿਉਂ ਹੂਆ ਕੋਈ ਗ਼ਰੀਬ ਦੇਖਤਾ ਨਹੀਂ ਕੋਈ
ਔਰ ਹਕਾਇਕੇ-ਮੁਹੀਬ ਦੇਖਤਾ ਨਹੀਂ ਕੋਈ
ਬਾਗ਼ ਦੇਖਤੇ ਹੈਂ ਸਬ ਰਾਗ ਦੇਖਤੇ ਨਹੀਂ
ਚਾਂਦ ਦੇਖਤੇ ਹੈਂ ਸਬ ਦਾਗ਼ ਦੇਖਤੇ ਨਹੀਂ