ਸ੍ਰੀ ਮੁਕਤਸਰ ਸਾਹਿਬ, 30 ਜਨਵਰੀ (ਹਰਮਹਿੰਦਰ ਪਾਲ)-ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੇ ਫਾਊਾਡਰ ਆਨਰੇਰੀ ਜਨਰਲ ਸਕੱਤਰ (ਮੁਖੀ ਪੋਸਟ ਗਰੈਜੂਏਟ ਗਣਿਤ ਵਿਭਾਗ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਅਤੇ ਸਾਬਕਾ ਸੈਨੇਟ ਮੈਂਬਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ) ਪ੍ਰੋਫ਼ੈਸਰ ਆਰ. ਡੀ. ਬਾਂਸਲ ਦੀ ਨਿੱਘੀ ਯਾਦ ਨੂੰ ਸਮਰਪਿਤ ਸਾਲਾਨਾ ਇਨਾਮ ਵੰਡ ਸਮਾਰੋਹ ਸਥਾਨਕ ਜਲਾਲਾਬਾਦ ਰੋਡ ਸਥਿਤ ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਦੇ ਗਰਾਊਾਡ ਨੈਸ਼ਨਲ ਪਬਲਿਕ ਸਕੂਲ ਵਿਖੇ 1 ਫ਼ਰਵਰੀ ਦਿਨ ਐਤਵਾਰ ਨੂੰ ਦੁਪਹਿਰ ਬਾਅਦ 4 ਵਜੇ ਹੋਵੇਗਾ | ਇਸ ਦੌਰਾਨ ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੇ ਪੀ.ਸੀ.ਏ. ਮੋਹਾਲੀ ਰਾਹੀਂ ਬੀ.ਸੀ.ਸੀ.ਆਈ. ਦੇ ਕੌਮੀ ਪੱਧਰ ਤੇ ਘਰੇਲੂ ਮੈਚ ਖੇਡਣ ਵਾਲੇ ਖਿਡਾਰੀ ਤੇ ਪੀ.ਸੀ.ਏ. ਵਲੋਂ ਵੱਖ-ਵੱਖ ਉਮਰ ਵਰਗਾਂ ਦੇ ਕੈਂਪਾਂ ਤੇ ਸ਼ੇਰੇ ਪੰਜਾਬ ਕਿ੍ਕਟ ਟੂਰਨਾਮੈਂਟ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਇੰਟਰ ਸਕੂਲ/ਅਕੈਡਮੀ ਅੰਡਰ-14 ਕਿ੍ਕਟ ਲੀਗ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਜ਼ਿਲੇ੍ਹ ਦੀਆਂ 15 ਟੀਮਾਂ ਦੇ ਲਗਪਗ 200 ਤੋਂ ਵਧੇਰੇ ਖਿਡਾਰੀਆਂ ਨੇ ਭਾਗ ਲਿਆ ਸੀ, ਦਾ ਫਾਈਨਲ ਮੈਚ ਵੀ ਹੋਵੇਗਾ, ਜੋ ਸਵੇਰੇ 10 ਵਜੇ ਸ਼ੁਰੂ ਹੋਵੇਗਾ |