ਦੋਦਾ, 30 ਜਨਵਰੀ (ਰਵੀਪਾਲ)-ਗਿੱਦੜਬਾਹਾ ਤੋਂ ਹਲਕਾ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਯਤਨਾਂ ਨਾਲ ਸੰਦੀਪ ਸਿੰਘ ਸੰਨੀ ਢਿੱਲੋਂ ਵਲੋਂ ਦੋਦਾ ਵਿਖੇ 45.10 ਲੱਖ ਦੀ ਗ੍ਰਾਂਟ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ | ਸੰਨੀ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਅਗਵਾਈ ਵਿਚ ਵੱਡੇ ਪੱਧਰ 'ਤੇ ਵਿਕਾਸ ਕਾਰਜ ਹੋ ਰਹੇ ਹਨ ਤੇ ਹਲਕਾ ਗਿੱਦੜਬਾਹਾ ਦੀ ਨੁਹਾਰ ਬਦਲ ਰਹੀ ਹੈ | ਉਨ੍ਹਾਂ ਕਿਹਾ ਕਿ ਜੋ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਲੋਕਾਂ ਨਾਲ ਵਾਅਦੇ ਕੀਤੇ ਸਨ, ਉਹ ਹਰ ਹਾਲਤ 'ਚ ਪੂਰੇ ਕੀਤੇ ਜਾਣਗੇ | ਇਸ ਮੌਕੇ ਸਰਪੰਚ ਸਵਰਨ ਕੌਰ, ਬਲਾਕ ਸੰਮਤੀ ਅਮਰੀਕ ਸਿੰਘ ਵਕੀਲ ਬਰਾੜ, ਸੂਬੇਦਾਰ ਭਾਗ ਸਿੰਘ, ਰੇਸ਼ਮ ਸਿੰਘ ਮੈਂਬਰ, ਅਵਤਾਰ ਸਿੰਘ ਸੈਕਟਰੀ, ਜਗਮੋਹਨ ਸਿੰਘ ਬਰਾੜ ਪੰਚ, ਰੇਸ਼ਮ ਸਿੰਘ ਮੈਂਬਰ, ਕੰਵਲਜੀਤ ਸਿੰਘ ਜਲੰਧਰ ਮੈਂਬਰ, ਸਿਕੰਦਰ ਬਰਾੜ, ਕਾਲਾ ਕੰਗ, ਇਕਬਾਲ ਸਿੰਘ ਬਰਾੜ, ਗੁਰਮੀਤ ਸਿੰਘ ਸੈਕਟਰੀ, ਜਵਾਹਰ ਸਿੰਘ ਸਰਕਾਰੀ ਸਕੂਲ ਦੋਦਾ, ਸੁਖਦੇਵ ਸਿੰਘ ਸਾਬਕਾ ਸਰਪੰਚ, ਗੁਰਦਾਸ ਰੋਮਾਣਾ ਮੈਂਬਰ, ਅਸ਼ੀਸ਼ ਕੁਮਾਰ ਜੇ. ਈ., ਜਤਿੰਦਰ ਸਿੰਘ ਨਿੱਜੀ ਸਹਾਇਕ, ਪੁਲਿਸ ਚੌਕੀ ਇੰਚਾਰਜ ਗੁਰਤੇਜ ਸਿੰਘ ਸਬ ਇੰਸਪੈਕਟਰ, ਦਲਵੀਰ ਸਿੰਘ ਏ. ਐੱਸ. ਆਈ., ਸਮੂਹ ਪੰਚਾਇਤ ਤੇ ਮੁਹਤਬਰ ਆਦਿ ਹਾਜ਼ਰ ਸਨ |