ਅਗਰਵਾਲ ਪੀਰਖਾਨਾ ਵਿਖੇ ਧਾਰਮਿਕ ਸਮਾਰੋਹ ਕਰਵਾਇਆ
ਗਿੱਦੜਬਾਹਾ , 28 ਅਗਸਤ ( ਪਰਮਜੀਤ ਸਿੰਘ ਥੇੜ੍ਹੀ )- ਬੀਤੀ ਰਾਤ ਅਗਰਵਾਲ ਪੀਰਖਾਨਾ ਗਿੱਦੜਬਾਹਾ ਵਲੋਂ ਪੀਰਖਾਨਾ ਵਿਖੇ ਪੀਰ ਮੀਰਾਂ ਸਾਹਿਬ ਬਾਬਾ ਜੀ ਦਾ ਧਾਰਮਿਕ ਸਮਾਰੋਹ ਕਰਵਾਇਆ ਗਿਆ । ਸਮਾਰੋਹ ਦੌਰਾਨ ਬਾਬਾ ਕਾਲਾ ਸਿੰਗਲਾ ਤੇ ਬਾਬਾ ਡਿੰਪਲ ਵਲੋਂ ਦੀਵਾਨ ਸਜਾਏ ਗਏ ਅਤੇ ਭਜਨ ਗਾਇਕ ਫ਼ੌਜੀ ਭੰਗਚੜੀ ਐਂਡ ਪਾਰਟੀ ਵਲੋਂ ਬਾਬਾ ਜੀ ਦੀ ਭਜਨ ਬੰਦਗੀ ਕੀਤੀ ਗਈ ।
ਗਿੱਦੜਬਾਹਾ , 28 ਅਗਸਤ ( ਪਰਮਜੀਤ ਸਿੰਘ ਥੇੜ੍ਹੀ )- ਬੀਤੀ ਰਾਤ ਅਗਰਵਾਲ ਪੀਰਖਾਨਾ ਗਿੱਦੜਬਾਹਾ ਵਲੋਂ ਪੀਰਖਾਨਾ ਵਿਖੇ ਪੀਰ ਮੀਰਾਂ ਸਾਹਿਬ ਬਾਬਾ ਜੀ ਦਾ ਧਾਰਮਿਕ ਸਮਾਰੋਹ ਕਰਵਾਇਆ ਗਿਆ । ਸਮਾਰੋਹ ਦੌਰਾਨ ਬਾਬਾ ਕਾਲਾ ਸਿੰਗਲਾ ਤੇ ਬਾਬਾ ਡਿੰਪਲ ਵਲੋਂ ਦੀਵਾਨ ਸਜਾਏ ਗਏ ਅਤੇ ਭਜਨ ਗਾਇਕ ਫ਼ੌਜੀ ਭੰਗਚੜੀ ਐਂਡ ਪਾਰਟੀ ਵਲੋਂ ਬਾਬਾ ਜੀ ਦੀ ਭਜਨ ਬੰਦਗੀ ਕੀਤੀ ਗਈ । ਇਸ ਮੌਕੇ ਅਗਰਵਾਲ ਪੀਰਖਾਨਾ ਕਮੇਟੀ ਦੇ ਪ੍ਰਧਾਨ ਓਮ ਪ੍ਰਕਾਸ਼ ਕਾਕਾ ਨੇ ਦੱਸਿਆ ਕਿ ਪੀਰ ਬਾਬਾ ਮੀਰਾਂ ਜੀ ਦੀ ਦਰਗਾਹ ’ ਤੇ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਧਾਰਮਿਕ ਸਮਾਰੋਹ ਕਰਵਾਇਆ ਗਿਆ । ਸਮਾਰੋਹ ਦੌਰਾਨ ਬਾਬਾ ਜੀ ਦਾ ਅਤੁੱਟ ਲੰਗਰ ਵੀ ਲਗਾਇਆ ਗਿਆ । ਉਨ੍ਹਾਂ ਦੱਸਿਆ ਕਿ ਧਾਰਮਿਕ ਸਮਾਰੋਹ ਦੌਰਾਨ ਪਾਣੀ ਸੇਵਾ ਸ਼ਿਵ ਆਰ . ਓ . ਵਲੋਂ ਨਿਭਾਈ ਗਈ । ਇਸ ਮੌਕੇ ਸਾਬਕਾ ਪ੍ਰਧਾਨ ਪਿਆਰੇ ਲਾਲ ਮਿੱਤਲ , ਡਾ . ਕੇਵਲ ਕ੍ਰਿਸ਼ਨ ਸਿੰਗਲਾ , ਡਾ . ਸਵਰਨ ਲਤਾ ਸਿੰਗਲਾ , ਰਤਨ ਸੋਨੀ , ਡਾ . ਗਰਿਸ਼ ਸਿੰਗਲਾ , ਡਾ . ਅਕਾਂਗਸ਼ਾ ਸਿੰਗਲਾ , ਸ਼ਿਮਲਾ ਦੇਵੀ , ਰਤਨਾ ਰਾਣੀ , ਅਭੀਯੂਕਤ , ਇਸ਼ਾਨੀ , ਮੀਤ ਪ੍ਰਧਾਨ ਪ੍ਰਸ਼ੋਤਮ ਗੋਇਲ , ਖ਼ਜ਼ਾਨਚੀ ਮਹਿੰਦਰਪਾਲ ਗਰਗ , ਸਟੋਰ ਇੰਚਾਰਜ ਰਿੰਕੂ ਬਾਂਸਲ , ਦੁਰਗਾ ਪ੍ਰਸ਼ਾਦ ਟੁਨੀਆ , ਰਾਜਿੰਦਰ ਗੋਰਖਾ , ਬਲਦੇਵ ਮੰਗਲਾ , ਸੁਰਜੀਤ ਰਾਹੀ , ਰਾਕੇਸ਼ ਪਟਵਾਰੀ , ਛਿੰਦੀ ਚੋਟੀਆਂਵਾਲਾ , ਅਨਿਲ ਗਰਗ ਤੋਂ ਇਲਾਵਾ ਪੀਰਖਾਨਾ ਦੇ ਸੇਵਾਦਾਰ ਬਾਬਾ ਦਲਜੀਤ ਆਦਿ ਵੀ ਮੌਜੂਦ ਸਨ ।