ਮਲੋਟ, 30 ਜਨਵਰੀ (ਅਜਮੇਰ ਸਿੰਘ ਬਰਾੜ)-ਸੈਕਰਡ ਹਾਰਟ ਕਾਨਵੈਂਟ ਸਕੂਲ ਮਲੋਟ ਵਿਖੇ ਕਰਵਾਏ 'ਸੋਲੋ ਸੋਂਗ' ਮੁਕਾਬਲੇ 'ਚ ਦਸਵੀਂ ਜਮਾਤ ਦੀ ਵਿਦਿਆਰਥਣ ਨਜ਼ਮ ਖੁਰਾਣਾ ਨੇ ਪੰਜਾਬੀ ਗੀਤ 'ਲੱਠੇ ਦੀ ਚਾਦਰ' ਗਾ ਕੇ ਮੁਕਾਬਲਾ ਜਿੱਤਿਆ | ਸਕੂਲ ਦੇ ਸਿਸਟਰ ਸੈਲਵਿਨ ਦੁਆਰਾ ਨਜ਼ਮ ਨੂੰ ਸਨਮਾਨਿਤ ਕੀਤਾ | ਜੱਜ ਦੀ ਭੂਮਿਕਾ ਸੰਗੀਤ ਅਧਿਆਪਕ ਤੇਜੀ ਸਬੈਸਟੀਅਨ ਨੇ ਅਦਾ ਕੀਤੀ | ਨਜ਼ਮ ਨੇ ਇਸ ਸਭ ਦਾ ਸਿਹਰਾ ਆਪਣੇ ਪਿਤਾ ਸੰਗੀਤਕਾਰ ਵਿਨੋਦ ਖੁਰਾਣਾ ਤੇ ਮਾਤਾ ਸਾਰਿਕਾ ਮਨਚੰਦਾ ਖੁਰਾਣਾ ਦੀ ਤਾਲੀਮ ਨੂੰ ਦਿੱਤਾ | ਲੋਕ ਰੰਗ ਮੰਚ (ਰਜਿ.) ਦੇ ਅਹੁਦੇਦਾਰਾਂ ਵਲੋਂ ਨਜ਼ਮ ਖੁਰਾਣਾ ਦੀ ਇਸ ਅਹਿਮ ਪ੍ਰਾਪਤੀ ਲਈ ਖੁਰਾਣਾ ਪਰਿਵਾਰ ਨੂੰ ਵਧਾਈ ਦਿੱਤੀ ਗਈ |