ਗਿੱਦੜਬਾਹਾ, 30 ਜਨਵਰੀ (ਸ਼ਿਵਰਾਜ ਸਿੰਘ ਬਰਾੜ)-ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦੇ ਹੋਏ ਸ੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਗਿੱਦੜਬਾਹਾ ਵਲੋਂ ਸਮੂਹ ਗਿੱਦੜਬਾਹਾ ਵਾਸੀਆਂ ਦੇ ਸਹਿਯੋਗ ਨਾਲ ਸ਼ੋਭਾ ਯਾਤਰਾ ਕੱਢੀ ਗਈ | ਗਿੱਦੜਬਾਹਾ ਪਿੰਡ ਸਥਿਤ ਪ੍ਰੀਤ ਨਗਰ ਵਿਖੇ ਸਵੇਰ ਵੇਲੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖ਼ੁਸ਼ੀ 'ਚ ਪਾਠ ਦੇ ਭੋਗ ਪਾਏ ਗਏ | ਉਪਰੰਤ ਰਾਗੀ ਸਿੰਘਾਂ ਵਲੋਂ ਕੀਰਤਨ ਕੀਤਾ | ਇਸ ਦੌਰਾਨ ਗਿੱਦੜਬਾਹਾ ਪਿੰਡ ਤੇ ਸ਼ਹਿਰ ਦੀਆਂ ਗਲੀਆਂ 'ਚ ਸ਼ੋਭਾ ਯਾਤਰਾ ਦਾ ਨਗਰ ਨਿਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ | ਥਾਂ-ਥਾਂ 'ਤੇ ਸਵਾਗਤੀ ਗੇਟ ਲਗਾਏ ਗਏ | ਸ਼ਰਧਾਲੂਆਂ ਵਲੋਂ ਥਾਂ-ਥਾਂ 'ਤੇ ਲੰਗਰ ਵੀ ਲਗਾਏ ਗਏ | ਇਸ ਮੌਕੇ ਸੇਵਾ ਸੁਸਾਇਟੀ ਦੇ ਪ੍ਰਧਾਨ ਪਵਨ ਕੁਮਾਰ ਤੇ ਬਹੁਜਨ ਸੁਰੱਖਿਆ ਦਲ ਦੇ ਪ੍ਰਧਾਨ ਧਰਮਪਾਲ ਧਾਮੀ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਸਾਨੂੰ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ | ਇਸ ਮੌਕੇ ਸੁਰਿੰਦਰ ਕੁਮਾਰ, ਰਾਜਿੰਦਰ ਕੁਮਾਰ ਤੋਂ ਇਲਾਵਾ ਸੇਵਾ ਸੁਸਾਇਟੀ ਦੇ ਮੈਂਬਰ ਤੇ ਵੱਡੀ ਗਿਣਤੀ ਨਗਰ ਨਿਵਾਸੀਆਂ ਨੇ ਹਿੱਸਾ ਲਿਆ |