08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਆਲਮਵਾਲਾ ਵਿਖੇ ਟਰਾਂਸਫ਼ਾਰਮਰਾਂ 'ਚੋਂ ਤੇਲ ਚੋਰੀ

Ad Position 21
No active advertisement
ਅਜੀਤ ਡੈਸਕ 01-02-2026
ਮਲੋਟ, 31 ਜਨਵਰੀ (ਅਜਮੇਰ ਸਿੰਘ ਬਰਾੜ)-ਕਿਸਾਨਾਂ ਦੇ ਖੇਤਾਂ 'ਚ ਨਹਿਰੀ ਪਾਣੀ ਲਈ ਲੱਗੇ ਟਰਾਂਸਫ਼ਾਰਮਰਾਂ ਵਿਚੋਂ ਤੇਲ ਕੱਢਣ, ਤਾਂਬਾ ਚੋਰੀ ਕਰਨ ਦਾ ਅਤੇ ਹੋਰ ਕੀਮਤੀ ਸਾਮਾਨ ਲੈ ਜਾਣ ਦੀਆਂ ਕਾਰਵਾਈਆਂ ਚੋਰਾਂ ਵਲੋਂ ਲਗਾਤਾਰ ਜਾਰੀ ਹਨ | ਤਾਜ਼ੀ ਘਟਨਾ ਪਿੰਡ ਆਲਮਵਾਲਾ ਦੀ ਹੈ, ਜਿੱਥੇ ਚਾਰ ਕਿਸਾਨਾਂ ਦੇ ਟਰਾਂਸਫ਼ਾਰਮਰਾਂ ਵਿਚੋਂ ਤੇਲ ਚੋਰੀ ਹੋ ਗਿਆ ਹੈ | ਇਸ ਸੰਬੰਧੀ ਕਿਸਾਨ ਸੁਰਜੀਤ ਸਿੰਘ ਪੁੱਤਰ ਬਲਵੰਤ ਸਿੰਘ, ਸਤਿੰਦਰ ਕੁਮਾਰ ਪੁੱਤਰ ਰਾਮ ਲਾਲ, ਇਤਬਾਰ ਸਿੰਘ ਪੁੱਤਰ ਮੁਖਤਿਆਰ ਸਿੰਘ ਅਤੇ ਕਿਰਪਾਲ ਸਿੰਘ ਪੁੱਤਰ ਦਿਆਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਵਿਚ ਲੱਗੇ ਟਰਾਂਸਫ਼ਾਰਮਰਾਂ 'ਚੋਂ ਚੋਰ ਤੇਲ ਕੱਢ ਕੇ ਲੈ ਗਏ | ਦੁਖੀ ਹੋਏ ਕਿਸਾਨਾਂ ਨੇ ਦੱਸਿਆ ਕਿ ਲਗਪਗ 100 ਰੁਪਏ ਲੀਟਰ ਵਾਲਾ ਤੇਲ ਚੋਰ ਅੱਗੇ ਬਹੁਤ ਹੀ ਘੱਟ ਕੀਮਤਾਂ ਵਿਚ ਅੱਗੇ ਵੇਚ ਦਿੰਦੇ ਹਨ, ਜਦਕਿ ਕਿਸਾਨਾਂ ਨੂੰ ਟਰਾਂਸਫ਼ਾਰਮਰਾਂ ਵਿਚ ਮੁੜ ਤੇਲ ਪਾਉਣ ਲਈ ਵੱਡੀ ਦਿੱਕਤ ਦੇ ਨਾਲ-ਨਾਲ ਖ਼ਰਚਾ ਵੀ ਕਰਨਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਟਰਾਂਸਫ਼ਾਰਮਰਾਂ ਨੂੰ ਥੱਲੇ ਲਾਹੁਣਾ, ਦੁਬਾਰਾ ਫ਼ਿਰ ਉਸੇ ਥਾਂ 'ਤੇ ਉਸ ਨੂੰ ਫਿੱਟ ਕਰਨਾ, ਮਹਿੰਗੇ ਭਾਅ ਦਾ ਤੇਲ ਉਸ ਵਿਚ ਪਾਉਣਾ ਅਤੇ ਦਫ਼ਤਰਾਂ ਦੀ ਖ਼ੱਜਲ-ਖ਼ੁਆਰੀ ਤੇ ਕੰਮ ਛੱਡ ਕੇ ਗੇੜੇ ਮਾਰਨ ਵਰਗੀਆਂ ਮੁਸ਼ਕਿਲਾਂ ਦਾ ਸਾਹਮਣਾ ਵੀ ਕਿਸਾਨਾਂ ਨੂੰ ਕਰਨਾ ਪੈ ਰਿਹਾ ਹੈ | ਕਿਸਾਨਾਂ ਨੇ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਉਹ ਕਿਸਾਨਾਂ ਦੇ ਖੇਤਾਂ ਵਿਚ ਟਰਾਂਸਫ਼ਾਰਮਰਾਂ ਦੀ ਰਾਖੀ ਯਕੀਨੀ ਬਣਾਉਣ ਅਤੇ ਚੋਰਾਂ ਨੂੰ ਨੱਥ ਪਾਉਣ, ਤਾਂ ਜੋ ਕਿਸਾਨਾਂ ਦੀ ਹੁੰਦੀ ਖ਼ੱਜਲ-ਖ਼ੁਆਰੀ ਰੁਕ ਸਕੇ |
Ad Position 22
No active advertisement
ਪਿਛਲੀ ਖ਼ਬਰ ਮਿਲੇਨੀਅਮ ਸਕੂਲ ਵਿਦਿਆਰਥੀਆਂ ਨੂੰ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰੇਗਾ- ਚੇਅਰਮੈਨ ਵਾਸ਼ੂ ਸ਼ਰਮਾ ਅਗਲੀ ਖ਼ਬਰ ਗੁਰੂ ਰਵਿਦਾਸ ਦੀ ਜੈਅੰਤੀ ਮੌਕੇ ਸੁਖਬੀਰ ਸਿੰਘ ਬਾਦਲ ਅੱਜ ਮਲੋਟ ਪੁੱਜਣਗੇ
Ad Position 24