07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਸਰਕਾਰੀ (ਕੰਨਿਆ) ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ • ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਹੋਏ ਸ਼ਾਮਿਲ

Ad Position 21
No active advertisement
ਅਜੀਤ ਡੈਸਕ 04-02-2026
ਸ੍ਰੀ ਮੁਕਤਸਰ ਸਾਹਿਬ, 3 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਪੀ.ਐੱਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਪ੍ਰਧਾਨਗੀ ਮੰਡਲ ਵਿਚ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਜ਼ਿਲ੍ਹਾ ਸਿੱਖਿਆ ਅਫ਼ਸਰ ਯਾਦਵਿੰਦਰ ਸਿੰਘ ਮਾਨ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਜਿੰਦਰ ਸੋਨੀ, ਨਗਿੰਦਰ ਕੌਰ ਬਰਾੜ, ਭਵਨਦੀਪ ਕੌਰ ਬਰਾੜ, ਪਰਮਜੀਤ ਕੌਰ ਚੇਅਰਪਰਸਨ ਸਕੂਲ ਪ੍ਰਬੰਧਕੀ ਕਮੇਟੀ, ਪਿ੍ੰਸੀਪਲ ਸੁਭਾਸ਼ ਚੰਦਰ ਝਾਂਬ ਸ਼ਾਮਿਲ ਸਨ | ਇਸ ਮੌਕੇ ਰਾਕੇਸ਼ ਪਰੂਥੀ, ਪਿ੍ੰਸੀਪਲ ਪੰਕਜ ਗਰੋਵਰ, ਸੰਦੀਪ ਗਿਰਧਰ ਪਿ੍ੰਸੀਪਲ, ਬੀ.ਪੀ.ਈ.ਓ. ਸ੍ਰੀ ਮੁਕਤਸਰ ਸਾਹਿਬ ਬਲਾਕ-2 ਜਗਦੀਪ ਸਿੰਘ, ਬੂਟਾ ਰਾਮ ਕਮਰਾ ਸਮਾਜ ਸੇਵੀ, ਰਾਜੇਸ਼ ਗੋਰਾ ਪਠੇਲਾ, ਪੁਸ਼ਪਿੰਦਰ ਸਿੰਘ ਭੰਡਾਰੀ, ਬਲਦੇਵ ਸਿੰਘ ਬਰਾੜ ਹਾਜ਼ਰ ਸਨ | ਪੋ੍ਰਗਰਾਮ ਦੇ ਆਰੰਭ ਵਿਚ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ ਅਤੇ ਸੰਗੀਤ ਵਿਭਾਗ ਵਲੋਂ ਸ਼ਬਦ ਕੀਰਤਨ ਕੀਤਾ ਗਿਆ | ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਵੱਖ-ਵੱਖ ਕੈਟਾਗਰੀ ਅਕਾਦਮਿਕ ਪ੍ਰਾਪਤੀਆਂ, ਸਹਿ ਵਿਦਿਅਕ ਗਤੀਵਿਧੀਆਂ ਅਤੇ ਖੇਡਾਂ ਵਿਚ ਪ੍ਰਾਪਤੀਆਂ ਲਈ ਇਨਾਮ ਵੰਡੇ ਗਏ | ਇੱਥੇ ਇਹ ਵੀ ਦੱਸਣਯੋਗ ਹੈ ਕਿ ਅਕਾਦਮਿਕ ਪੱਧਰ 'ਤੇ ਮੈਰਿਟ ਪੁਜ਼ੀਸ਼ਨ ਹਾਸਿਲ ਕਰਨ, ਖੇਡਾਂ ਵਿਚ ਸੂਬਾ ਤੇ ਨੈਸ਼ਨਲ ਪੱਧਰ 'ਤੇ ਸਥਾਨ ਪ੍ਰਾਪਤ ਕਰਨ ਅਤੇ ਸਹਿ ਵਿਦਿਅਕ ਗਤੀਵਿਧੀਆਂ ਵਿਚ ਸੂਬਾ ਪੱਧਰ 'ਤੇ ਸਕੂਲ ਦਾ ਨਾਂਅ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਵਲੋਂ ਇਨਾਮ ਵੰਡੇ ਗਏ | ਪਿ੍ੰਸੀਪਲ ਸੁਭਾਸ਼ ਚੰਦਰ ਝਾਂਬ ਨੇ ਸਕੂਲ ਦੀਆਂ ਪ੍ਰਾਪਤੀਆਂ ਦੱਸਦੇ ਹੋਏ ਸਮੂਹ ਪਤਵੰਤਿਆਂ ਦਾ ਸਮਾਗਮ 'ਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਖ਼ੂਬ ਤਨਦੇਹੀ ਨਾਲ ਆਉਣ ਵਾਲੀਆਂ ਸਾਲਾਨਾ ਪ੍ਰੀਖਿਆਵਾਂ ਲਈ ਤਿਆਰੀ ਕਰਨ ਲਈ ਪ੍ਰੇਰਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਗੁਰਮਤਿ ਸਮਾਗਮ ਭਲਕੇ ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਇਤਿਹਾਸਕ ਪਹਿਲ- ਵਿਧਾਇਕ • ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਕੈਂਪ ਲਗਾਇਆ
Ad Position 24