ਮਲੋਟ, 3 ਫ਼ਰਵਰੀ (ਅਜਮੇਰ ਸਿੰਘ ਬਰਾੜ)-ਮਲੋਟ ਦੇ ਬਠਿੰਡਾ ਚੌਕ ਵਿਖੇ ਮਾਈ ਭਾਗੋ ਦੇ ਬੁੱਤ ਦਾ ਉਦਘਾਟਨ ਕਰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮਾਈ ਭਾਗੋ ਦਾ ਇਹ ਬੁੱਤ ਅÏਰਤਾਂ ਨੂੰ ਯਾਦ ਕਰਵਾਵੇਗਾ ਕਿ ਅÏਰਤਾਂ ਦਾ ਕੁਰਬਾਨੀਆਂ ਵਿਚ ਬਹੁਤ ਵੱਡਾ ਯੋਗਦਾਨ ਰਿਹਾ ਹੈ | ਮਲੋਟ ਸ਼ਹਿਰ ਦੇ ਬਠਿੰਡਾ ਚੌਕ ਨੇੜਿਓਾ ਜਦ ਮਲੋਟ ਸ਼ਹਿਰ ਵਿਚ ਦਾਖਲ ਹੁੰਦਿਆਂ ਹੀ ਖੱਬੇ ਹੱਥ ਇਕ ਛੋਟੇ ਪਾਰਕ ਵਿਚ ਜ਼ਿਲ੍ਹਾ ਸਮਾਜਿਕ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਮਾਈ ਭਾਗੋ ਦਾ ਬੁੱਤ ਲਗਾਇਆ ਗਿਆ ਹੈ, ਜਿਸ ਉੱਪਰੋਂ ਪਰਦਾ ਉਠਾਉਣ ਦੀ ਰਸਮ ਡਾ. ਬਲਜੀਤ ਕੌਰ ਨੇ ਕੀਤੀ | ਉਨ੍ਹਾਂ ਕਿਹਾ ਕਿ ਮਾਈ ਭਾਗੋ ਦਾ ਸਮੁੱਚਾ ਜੀਵਨ ਨੌਜਵਾਨ ਪੀੜ੍ਹੀ ਨੂੰ ਜੁਲਮ, ਅੱਤਿਆਚਾਰ ਅਤੇ ਬੇਇਨਸਾਫੀ ਦੇ ਖਿਲਾਫ਼ ਡਟ ਕੇ ਖੜਨ ਦੀ ਪ੍ਰੇਰਨਾ ਦਿੰਦਾ ਹੈ | ਉਨ੍ਹਾਂ ਕਿਹਾ ਕਿ ਮਾਈ ਭਾਗੋ ਜੀ ਸਿੱਖ ਇਤਿਹਾਸ ਦੀ ਇਕ ਅਮਿਟ ਨਿਸ਼ਾਨੀ ਹਨ ਜਿਨ੍ਹਾਂ ਨੇ ਬਹਾਦਰੀ ਤਿਆਗ ਅਤੇ ਆਤਮ ਗੌਰਵ ਦੀ ਅਦੁੱਤੀ ਮਿਸਾਲ ਕਾਇਮ ਕੀਤੀ | ਕੈਬਨਿਟ ਮੰਤਰੀ ਨੇ ਇਹ ਵੀ ਕਿਹਾ ਕਿ ਪਾਰਕ ਦੇ ਵਿਚਕਾਰ ਸੁਸ਼ੋਭਿਤ ਕੀਤਾ ਗਿਆ ਮਾਈ ਭਾਗੋ ਦਾ ਬੁੱਤ ਆਉਣ ਵਾਲੀਆਂ ਪੀੜੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਇਤਿਹਾਸ, ਬਲੀਦਾਨ ਦੇ ਸੱਭਿਆਚਾਰਕ ਵਿਰਸੇ ਦੀ ਯਾਦ ਦਿਵਾਉਂਦਾ ਰਹੇਗਾ ਅਤੇ ਨੌਜਵਾਨਾਂ ਨੂੰ ਆਪਣੇ ਇਤਿਹਾਸ ਨਾਲ ਜੁੜਨ ਲਈ ਪ੍ਰੇਰਿਤ ਕਰੇਗਾ | ਮੰਚ ਸੰਚਾਲਨ ਕਰਦਿਆਂ ਲੈਕਚਰਾਰ ਵਰਿੰਦਰ ਬਜਾਜ ਨੇ ਵੀ ਮਾਤਾ ਭਾਗੋ ਦੇ ਜੀਵਨ ਬਾਰੇ ਚਾਨਣਾ ਪਾਇਆ | ਸੁਪਰਵਾਈਜ਼ਰ ਮਨਜੋਤ ਕੌਰ ਅਤੇ ਵਿਦਿਆਰਥਣ ਕਰਿਤਕਾ ਸ਼ਰਮਾ ਵਲੋਂ ਵੀ ਮਾਈ ਭਾਗੋ ਦੀ ਸ਼ਖ਼ਸੀਅਤ ਅਤੇ ਇਤਿਹਾਸ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਨਦੀਪ ਕੌਰ ਸੰਧੂ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼ਿਵਾਨੀ ਨਾਗਪਾਲ, ਪ੍ਰਧਾਨ ਜੋਨੀ ਗਰਗ, ਲਵ ਬਤਰਾ, ਜਸਮੀਤ ਬਰਾੜ, ਸਤਪਾਲ ਗਿਰਧਰ, ਗਗਨਦੀਪ ਸਿੰਘ ਅÏਲਖ ਅਤੇ ਹੋਰ ਆਗੂ ਵੀ ਹਾਜ਼ਰ ਸਨ |