07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਨਸ਼ਾ ਕਰਦਾ ਵਿਅਕਤੀ ਕਾਬੂ

Ad Position 21
No active advertisement
ਅਜੀਤ ਡੈਸਕ 04-02-2026
ਗਿੱਦੜਬਾਹਾ, 3 ਫ਼ਰਵਰੀ (ਪਰਮਜੀਤ ਸਿੰਘ ਥੇੜ੍ਹੀ)-ਥਾਣਾ ਕੋਟਭਾਈ ਪੁਲਿਸ ਨੇ ਇਕ ਵਿਅਕਤੀ ਨੂੰ ਹੈਰੋਇਨ ਦਾ ਨਸ਼ਾ ਕਰਦੇ ਹੋਏ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਚੌਂਕੀ ਦੋਦਾ ਦੇ ਇੰਚਾਰਜ ਗੁਰਤੇਜ ਸਿੰਘ ਜਦੋਂ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਛੱਤਿਆਣਾ ਤੋਂ ਦੋਦਾ ਅਤੇ ਸੁਖਨਾ ਅਬਲੂ ਤੋਂ ਬੁੱਟਰ ਸ਼ਰੀਂਹ ਪੁੱਜੇ, ਤਾਂ ਖੱਬੇ ਹੱਥ ਬਣੇ ਮੋਟਰ ਵਾਲੇ ਕਮਰੇ ਨਾਲ ਬੈਠੇ ਇਕ ਨੌਜਵਾਨ ਨੂੰ ਹੈਰੋਇਨ ਦਾ ਨਸ਼ੇ ਕਰਦੇ ਹੋਏ ਕਾਬੂ ਕੀਤਾ | ਕਾਬੂ ਕੀਤੇ ਗਏ ਵਿਅਕਤੀ ਦੀ ਪਹਿਚਾਣ ਲਖਵੀਰ ਸਿੰਘ ਉਰਫ਼ ਸੂਲਾ ਪੁੱਤਰ ਜਸਕਰਨ ਸਿੰਘ ਵਾਸੀ ਪਿੰਡ ਕਾਉਣੀ ਵਜੋਂ ਹੋਈ ਹੈ | ਉਕਤ ਵਿਅਕਤੀ ਪਾਸੋਂ ਪੁਲਿਸ ਨੂੰ ਤਲਾਸ਼ੀ ਦੌਰਾਨ ਇਕ ਸਿਲਵਰ ਪੰਨੀ, ਇਕ ਅੱਗ ਜਲਾਉਣ ਵਾਲਾ ਲਾਇਟਰ ਅਤੇ 10 ਰੁਪਏ ਦਾ ਇਕ ਪਾਇਪਨੁਮਾ ਕਰੰਸੀ ਨੋਟ ਬਰਾਮਦ ਹੋਇਆ | ਪੁਲਿਸ ਨੇ ਲਖਵੀਰ ਸਿੰਘ ਦੇ ਵਿਰੁੱਧ ਐੱਨ.ਡੀ.ਪੀ.ਐੱਸ. ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਬਚਾਓ ਸੰਗਰਾਮ ਰੈਲੀ ਨੇ ਕਾਂਗਰਸੀ ਵਰਕਰਾਂ ਦੇ ਹੌਸਲੇ ਕੀਤੇ ਬੁਲੰਦ- ਕਾਲੇਕੇ ਅਗਲੀ ਖ਼ਬਰ ਦੇਸ਼ ਭਗਤ ਗਲੋਬਲ ਸਕੂਲ ਵਿਖੇ ਸੀ. ਬੀ. ਐੱਸ. ਈ. ਅਧਿਆਪਕ ਟ੍ਰੇਨਿੰਗ ਪ੍ਰੋਗਰਾਮ
Ad Position 24