08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਕਰਵਾਇਆ

Ad Position 21
No active advertisement
ਅਜੀਤ ਡੈਸਕ 25-02-2026
ਸ੍ਰੀ ਮੁਕਤਸਰ ਸਾਹਿਬ, 24 ਫ਼ਰਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰਪਾਲ)-ਮਾਈ ਭਾਰਤ ਕੇਂਦਰ ਸ੍ਰੀ ਮੁਕਤਸਰ ਸਾਹਿਬ ਵਲੋਂ ਨੌਜਵਾਨ ਸਪੋਰਟਸ ਐਂਡ ਵੈਲਫ਼ੇਅਰ ਕਲੱਬ ਚੜੇਵਾਨ ਦੇ ਸਹਿਯੋਗ ਅਤੇ ਗੁਰਪ੍ਰੀਤ ਸਿੰਘ ਜ਼ਿਲ੍ਹਾ ਯੂਥ ਅਫ਼ਸਰ ਦੀ ਦੇਖ ਰੇਖ ਵਿਚ ਨਾਲ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਕਰਵਾਇਆ ਗਿਆ | ਇਸ ਟੂਰਨਾਮੈਂਟ ਵਿਚ ਰੱਸਾਕਸ਼ੀ (ਪੁਰਸ਼ ਅਤੇ ਮਹਿਲਾ), 400 ਮੀਟਰ ਦੌੜ (ਪੁਰਸ਼ ਅਤੇ ਮਹਿਲਾ), ਲੰਬੀ ਛਾਲ (ਪੁਰਸ਼ ਅਤੇ ਮਹਿਲਾ), ਫੁੱਟਬਾਲ ਮੁਕਾਬਲੇ ਕਰਵਾਏ ਗਏ | ਫੁੱਟਬਾਲ ਮੁਕਾਬਲਿਆਂ 'ਚ ਪਿੰਡ ਛੱਤਿਆਣਾ ਨੈਸ਼ਨਲ ਸਪੋਰਟਸ ਕਲੱਬ ਨੇ ਪਹਿਲਾ, ਪਿੰਡ ਉਦੇਕਰਨ ਨੇ ਦੂਜਾ ਸਥਾਨ ਹਾਸਿਲ ਕੀਤਾ | ਰੱਸਾਕਸ਼ੀ ਦੇ ਮੁਕਾਬਲਿਆਂ 'ਚ ਆਦਰਸ਼ ਸਕੂਲ ਕੋਟਭਾਈ ਗਿੱਦੜਬਾਹਾ ਪਹਿਲੇ ਅਤੇ ਡੀ.ਏ.ਵੀ. ਕਾਲਜ ਮਲੋਟ ਦੂਜੇ ਸਥਾਨ 'ਤੇ ਰਿਹਾ | 100 ਮੀਟਰ (ਕੁੜੀਆਂ) 'ਚ ਗੁਰਮੀਤ ਕੌਰ ਨੇ ਪਹਿਲਾ, ਈਸ਼ਾ ਰਾਣੀ ਨੇ ਦੂਜਾ, ਗਗਨਦੀਪ ਕੌਰ ਨੇ ਤੀਜਾ ਅਤੇ 100 ਮੀਟਰ (ਲੜਕੇ) 'ਚ ਹਿਮਾਂਸ਼ੂ ਨੇ ਪਹਿਲਾ, ਗੌਰਵ ਨੇ ਦੂਜਾ ਅਤੇ ਰਾਜਵਿੰਦਰ ਸਿੰਘ ਤੀਜਾ ਸਥਾਨ ਹਾਸਿਲ ਕੀਤਾ | ਪ੍ਰੋਗਰਾਮ ਦੌਰਾਨ ਯੂਥ ਕਲੱਬਾਂ ਨੂੰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਪੋਰਟਸ ਕਿੱਟਾਂ ਵੰਡੀਆਂ ਗਈਆਂ | ਜਿਨ੍ਹਾਂ ਵਿਚ ਵੱਖ-ਵੱਖ ਪਿੰਡਾਂ ਦੇ ਯੂਥ ਕਲੱਬਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਜ਼ਿਲ੍ਹਾ ਪੱਧਰੀ ਸਮਾਗਮ ਦੇ ਮੁੱਖ ਮਹਿਮਾਨ ਜਗਦੀਪ ਸਿੰਘ ਕਾਕਾ ਬਰਾੜ ਵਿਧਾਇਕ ਦੇ ਰੁਝੇਵੇਂ ਕਾਰਨ ਉਨ੍ਹਾਂ ਦੇ ਸਪੁੱਤਰ ਬਿਕਰਮਬਾਜ ਸਿੰਘ ਬਰਾੜ ਸ਼ਾਮਿਲ ਹੋਏ | ਉਨ੍ਹਾਂ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ | ਇਸ ਮੌਕੇ ਲੇਖਾਕਾਰ ਮਨਜੀਤ ਸਿੰਘ ਭੁੱਲਰ, ਪ੍ਰਧਾਨ ਗੁਰਕਪਾਲ ਸਿੰਘ ਲੱਕੀ, ਅਥਲੈਟਿਕ ਕੋਚ ਕੁਲਵਿੰਦਰ ਸਿੰਘ, ਜਗਦੀਪ ਸਿੰਘ ਰੱਸਾਕਸ਼ੀ ਕੋਚ, ਕਲਾ ਪ੍ਰਧਾਨ ਪਿ੍ੰਸ ਬਾਂਸਲ , ਮਨਪ੍ਰੀਤ ਸਿੰਘ, ਸਵਰਨਜੀਤ ਸਿੰਘ ਕੋਟ ਭਾਈ ਅਤੇ ਇਲਾਕੇ ਦੇ ਕਈ ਪਿੰਡਾਂ ਦੇ ਯੂਥ ਕਲੱਬਾਂ ਦੇ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਸਭਾਵਾਂ ਕਰਮਚਾਰੀ ਯੂਨੀਅਨ ਡਵੀਜ਼ਨ ਫ਼ਿਰੋਜ਼ਪੁਰ ਦੀ ਮੀਟਿੰਗ ਅਗਲੀ ਖ਼ਬਰ ਡੀ.ਏ.ਵੀ. ਕਾਲਜ ਵਿਖੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ
Ad Position 24