15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਸ੍ਰੀ ਮੁਕਤਸਰ ਸਾਹਿਬ ਵਿਖੇ ਦੋ ਘੋੜੇ ਟਰਾਲਿਆਂ ਅਤੇ ਪਿੱਕਅਪ ਗੱਡੀ ਦੀ ਟੱਕਰ-ਇਕ ਚਾਲਕ ਦੀ ਮੌਤ, ਦੋ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 26-02-2026
ਸ੍ਰੀ ਮੁਕਤਸਰ ਸਾਹਿਬ, 25 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਬਾਹਰਲੇ ਬਾਈਪਾਸ ਨੇੜੇ ਮਲੋਟ ਰੋਡ 'ਤੇ ਡੇਰਾ ਬਿਆਸ ਸਾਹਮਣੇ ਦੋ ਘੋੜੇ ਟਰਾਲਿਆਂ ਅਤੇ ਪਿਕਅੱਪ ਦੀ ਟੱਕਰ ਹੋ ਗਈ, ਜਿਸ ਕਾਰਨ ਇਕ ਘੋੜਾ ਚਾਲਕ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ | ਇਸ ਹਾਦਸੇ ਸਮੇਂ ਇਕ ਟਰਾਲਾ ਸੜਕ 'ਚ ਪਲਟਿਆ ਹੋਣ ਕਰਕੇ ਕੁਝ ਸਮੇਂ ਬਾਅਦ ਅਬੋਹਰ ਤੋਂ ਹੁਸ਼ਿਆਰਪੁਰ ਕਿੰਨੂੰ ਲੈ ਕੇ ਜਾ ਰਹੀ ਪਿਕਅੱਪ ਗੱਡੀ ਆ ਵੱਜੀ, ਜਿਸ ਨਾਲ ਪਿਕਅੱਪ ਦਾ ਕਾਫ਼ੀ ਨੁਕਸਾਨ ਹੋਇਆ, ਪਰ ਚਾਲਕ ਦੇ ਮਾਮੂਲੀ ਚੋਟਾਂ ਲੱਗੀਆਂ | ਹਾਦਸਾ ਏਨਾ ਜ਼ਬਰਦਸਤ ਸੀ ਕਿ ਇਕ ਘੋੜੇ ਦਾ ਟਰਾਲਾ ਸੜਕ ਵਿਚ ਪਲਟ ਗਿਆ ਅਤੇ ਇਕ ਘੋੜਾ ਟਰਾਲਾ ਨਾਲ ਲੱਗਦੀ ਕੋਠੀ ਦੇ ਅੰਦਰ ਪਿਛਲਾ ਪਾਸਾ ਦਾਖ਼ਲ ਹੋ ਗਿਆ | ਮੌਕੇ 'ਤੇ ਮੌਜੂਦ ਬੱਸ ਸਟੈਂਡ ਸ੍ਰੀ ਮੁਕਤਸਰ ਸਾਹਿਬ ਪੁਲਿਸ ਚੌਂਕੀ ਦੇ ਕਰਮਚਾਰੀ ਜਤਿੰਦਰਪਾਲ ਸਿੰਘ ਰਾਣਾ ਬਰਕੰਦੀ ਨੇ ਦੱਸਿਆ ਕਿ ਰਾਤ ਸਮੇਂ ਇਕ ਘੋੜਾ ਟਰਾਲਾ ਢਾਬੇ ਦੇ ਸਾਹਮਣੇ ਸੜਕ 'ਤੇ ਹੀ ਪਾਰਕਿੰਗ ਕੀਤਾ ਹੋਇਆ ਸੀ, ਵਿਚ ਡਰਾਈਵਰ ਬੈਠਾ ਹੋਇਆ ਸੀ | ਮਗਰੋਂ ਆ ਕੇ ਦੂਜਾ ਘੋੜਾ ਟਰਾਲਾ ਇਸ ਨਾਲ ਟਕਰਾ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ | ਮਗਰੋਂ ਇਹ ਟਰਾਲੇ ਵਿਚ ਘਿਓ ਦੇ ਡੱਬੇ ਭਰੇ ਹੋਏ ਸਨ | ਗੰਭੀਰ ਜ਼ਖ਼ਮੀ ਡਰਾਈਵਰ ਨੂੰ ਮੈਡੀਕਲ ਕਾਲਜ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਮਿ੍ਤਕ ਦਾ ਨਾਂਅ ਪਤਾ ਨਹੀਂ ਲੱਗਿਆ, ਪਰ ਸੀਡ ਫਾਰਮ ਅਬੋਹਰ ਤੋਂ ਸੀ | ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਸਮੇਂ ਘਟਨਾ ਵਾਪਰਨ ਮਗਰੋਂ ਬੱਸ ਅੱਡਾ ਪੁਲਿਸ ਚੌਂਕੀ ਸ੍ਰੀ ਮੁਕਤਸਰ ਸਾਹਿਬ ਦੇ ਇੰਚਾਰਜ ਮਨਿੰਦਰ ਪਾਲ ਸ਼ਰਮਾ ਪੁਲਿਸ ਟੀਮ ਸਮੇਤ ਅਤੇ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀ ਮੌਕੇ 'ਤੇ ਪਹੁੰਚ ਗਏ ਸਨ, ਜਿਨ੍ਹਾਂ ਵਲੋਂ ਜ਼ਖ਼ਮੀ ਚਾਲਕ ਨੂੰ ਬਹੁਤ ਮੁਸ਼ਕਿਲ ਨਾਲ ਗੱਡੀ ਵਿਚੋਂ ਕੱਢ ਕੇ ਇਲਾਜ ਲਿਆ ਹਸਪਤਾਲ ਭੇਜਿਆ ਅਤੇ ਸੜਕ ਦੇ ਇਕ ਪਾਸੇ ਟ੍ਰੈਫ਼ਿਕ ਨੂੰ ਚਾਲੂ ਕੀਤਾ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਡੇਰਾ ਬਿਆਸ ਦੇ ਸਾਹਮਣੇ ਢਾਬਾ ਹੈ ਅਤੇ ਗੱਡੀਆਂ ਸੜਕ ਉਪਰ ਰੋਕ ਕੇ ਹੀ ਡਰਾਈਵਰ ਖਾਣਾ ਖਾਂਦੇ ਹਨ ਅਤੇ ਕਈ ਵਾਰ ਰਾਤ ਸਮੇਂ ਗੱਡੀਆਂ ਇੱਥੇ ਰੁਕ ਜਾਂਦੀਆਂ ਹਨ ਤੇ ਹਾਦਸੇ ਵਾਪਰਦੇ ਹਨ | ਇਹ ਹਾਦਸਾ ਵੀ ਸੜਕ 'ਤੇ ਗੱਡੀ ਪਾਰਕ ਹੋਣ ਕਰਕੇ ਹੀ ਵਾਪਰਿਆ | ਇਸ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ | ਇਸ ਤੋਂ ਇਲਾਵਾ ਮਲੋਟ ਰੋਡ 'ਤੇ ਸੜਕ ਦੇ ਦੋਵੇਂ ਪਾਸੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਲੋੜ ਹੈ | ਨਾਜਾਇਜ਼ ਕਬਜ਼ਿਆਂ ਕਾਰਨ ਸੜਕ ਤੋਂ ਪਾਸੇ ਬਰਮ ਨਾ ਹੋਣ ਕਰਕੇ ਗੱਡੀਆਂ ਟਾਲ ਨਹੀਂ ਹੁੰਦੀਆਂ, ਜਿਸ ਕਰਕੇ ਹਾਦਸੇ ਵਾਪਰਦੇ ਹਨ |
Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਵਲੋਂ ਵਿਧਾਇਕ ਖਹਿਰਾ ਦਾ ਘਰ ਢਾਹੁਣਾ ਨਿੰਦਣਯੋਗ ਕਾਰਵਾਈ- ਸ਼ਿਮਰੇਵਾਲਾ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਮੌਕ ਡਰਿੱਲ ਕਰਵਾਈ
Ad Position 24