'ਆਪ' ਸਰਕਾਰ ਵਲੋਂ ਵਿਧਾਇਕ ਖਹਿਰਾ ਦਾ ਘਰ ਢਾਹੁਣਾ ਨਿੰਦਣਯੋਗ ਕਾਰਵਾਈ- ਸ਼ਿਮਰੇਵਾਲਾ
ਅਜੀਤ ਡੈਸਕ
26-02-2026
ਸਿੰਘ ਸ਼ਿਮਰੇਵਾਲਾ ਪ੍ਰਧਾਨ ਜ਼ਿਲ੍ਹਾ ਕਿਸਾਨ ਕਾਂਗਰਸ ਨੇ ਆਪਣੇ ਸਾਥੀਆਂ ਗੁਰਤਾਜ ਸਿੰਘ ਐਡਵੋਕੇਟ ਕਾਨੂੰਨੀ ਸਲਾਹਕਾਰ ਪੰਜਾਬ ਕਿਸਾਨ ਕਾਂਗਰਸ, ਨੀਰ ਇੰਦਰ ਸਿੰਘ ਐਡਵੋਕੇਟ, ਜਸਮੀਤ ਸਿੰਘ ਬਰਾੜ ਐਡਵੋਕੇਟ ਜ਼ਿਲ੍ਹਾ ਕਾਨੂੰਨੀ ਸਲਾਹਕਾਰਾਂ ਸਮੇਤ ਪ੍ਰੈਸ ਨਾਲ ਸਾਂਝਾ ਨਾਲ ਕੀਤਾ | ਉਨ੍ਹਾਂ ਕਿਹਾ ਇਹ ਨਾਦਰਸ਼ਾਹੀ ਫ਼ੁਰਮਾਨ ਹੈ | ਪੰਜਾਬੀ ਕਦੇ ਝੁਕਦੇ ਨਹੀਂ, ਜਿਵੇਂ ਦਰਿਆ ਵਹਿਣੋਂ ਰੁਕਦੇ ਨਹੀਂ | ਜਿਨ੍ਹਾਂ ਅਫ਼ਸਰਾਂ ਨੇ ਕਾਨੂੰਨ ਨੂੰ ਛਿੱਕੇ ਟੰਗਿਆ ਬਹੁਤ ਮਾੜੀ ਗੱਲ ਆ | ਸਰਕਾਰਾਂ ਸਦਾ ਨਹੀਂ ਰਹਿੰਦੀਆਂ | ਇਸ ਮੌਕੇ ਸੁਖਚਰਨ ਸਿੰਘ ਪੱਖੀ ਖੁਰਦ, ਤਰਲੋਚਨ ਸਿੰਘ ਮੱਲੇਵਾਲਾ ਸਕੱਤਰ ਪੰਜਾਬ ਕਿਸਾਨ ਕਾਂਗਰਸ, ਨਰਿੰਦਰ ਸਿੰਘ ਬਰਾੜ, ਪ੍ਰਗਟ ਸਿੰਘ ਵਿਰਕ, ਜਗਸੀਰ ਸਿੰਘ ਐਸ.ਸੀ. ਆਗੂ, ਸਲਵਿੰਦਰ ਸਿੰਘ ਗਿੱਲ, ਅਮਰੀਕ ਸਿੰਘ ਸੰਧੂ, ਜਸਪ੍ਰੀਤ ਸਿੰਘ ਬਰਾੜ, ਸਰਦੂਲ ਸਿੰਘ ਢਿੱਲੋਂ ਗੋਲੇਵਾਲਾ, ਗੁਰਮੀਤ ਸਿੰਘ ਝਾੜੀਵਾਲਾ ਅਤੇ ਵਿਸ਼ੇਸ਼ ਤੌਰ 'ਤੇ ਬਲਾਕ ਸਾਦਿਕ ਦੇ ਪ੍ਰਧਾਨ ਹਰਮੇਸ਼ ਸਿੰਘ ਮੇਸ਼ਾ ਮਾਨੀ ਸਿੰਘ ਵਾਲਾ, ਬੂਟਾ ਸਿੰਘ ਅਤੇ ਸਿਕੰਦਰ ਸਿੰਘ ਕੋਟਕਪੂਰਾ ਬਲਾਕਾਂ ਦੇ ਪ੍ਰਧਾਨ ਅਤੇ ਜੈਤੋ ਬਲਾਕ ਪ੍ਰਧਾਨਾਂ ਸਮੇਤ ਸਮੁੱਚੀ ਜ਼ਿਲ੍ਹਾ ਕਿਸਾਨ ਕਾਂਗਰਸ ਬਾਡੀ ਵਲੋਂ ਮਤਾ ਪਾਸ ਕਰਕੇ ਇਸ ਘਟੀਆ ਕਾਰਵਾਈ ਦੀ ਪੁਰਜ਼ੋਰ ਸ਼ਬਦਾਂ 'ਚ ਨਿਖੇਧੀ ਕੀਤੀ ਗਈ ਅਤੇ ਖਹਿਰਾ ਅਤੇ ਕਿਰਨਜੀਤ ਸਿੰਘ ਮਿੱਠਾ ਪ੍ਰਧਾਨ ਪੰਜਾਬ ਕਿਸਾਨ ਕਾਂਗਰਸ ਸੰਗਠਨ ਇੰਚਾਰਜ, ਮਨਜੀਤ ਸਿੰਘ ਕੋਟ ਫੱਤਾ ਨੂੰ ਯਕੀਨ ਦਿਵਾਇਆ ਕਿ ਜ਼ਿਲ੍ਹਾ ਫ਼ਰੀਦਕੋਟ ਉਨ੍ਹਾਂ ਦੇ ਹਰ ਸੰਘਰਸ਼ ਵਿਚ ਸਾਥ ਦੇਵੇਗਾ |