15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

'ਮੇਰੀ ਰਸੋਈ' ਸਕੀਮ ਲਈ ਪੰਜਾਬ ਸਰਕਾਰ ਦੀ ਕੀਤੀ ਸ਼ਲਾਘਾ

Ad Position 21
No active advertisement
ਅਜੀਤ ਡੈਸਕ 26-02-2026
ਬਾਜਾਖਾਨਾ, 25 ਫ਼ਰਵਰੀ (ਜਗਦੀਪ ਸਿੰਘ ਗਿੱਲ)-ਪੰਜਾਬ ਵਿਚ ਭਗਵੰਤ ਮਾਨ ਸਰਕਾਰ ਵਲੋਂ 'ਮੇਰੀ ਰਸੋਈ' ਸਕੀਮ ਨਾਲ 40 ਲੱਖ ਨੀਲੇ ਕਾਰਡ ਧਾਰਕ ਪਰਿਵਾਰਾਂ ਨੂੰ ਲਾਭ ਮਿਲੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਲ ਬਾਜਾਖਾਨਾ ਤੋਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਤੇ ਟਰੱਕ ਯੂਨੀਅਨ ਦੇ ਪ੍ਰਧਾਨ ਇਕਬਾਲ ਸਿੰਘ ਡੋਡ ਨੇ ਦੱਸਿਆ ਕਿ 'ਮੇਰੀ ਰਸੋਈ' ਸਕੀਮ ਤਹਿਤ ਕਣਕ ਦੇ ਨਾਲ ਦਾਲਾਂ, ਖੰਡ, ਤੇਲ ਅਤੇ ਹਲਦੀ ਮੁਫ਼ਤ ਦਿੱਤੀ ਜਾਵੇਗੀ ¢ ਇਹ ਸਕੀਮ ਆਮ ਲੋਕਾਂ ਲਈ ਲਾਹੇਵੰਦ ਸਾਬਿਤ ਹੋਵੇਗੀ | ਇਸ ਮÏਕੇ ਸਰਪੰਚ ਕੁਲਦੀਪ ਸਿੰਘ ਗਿੱਲ ਡੋਡ, ਸਰਪੰਚ ਜਸਪਾਲ ਸਿੰਘ ਭੁੱਲਰ ਮੱਲਾ, ਬਲਾਕ ਸੰਮਤੀ ਮੈਂਬਰ ਜਸਮੇਲ ਸਿੰਘ ਢਿੱਲੋਂ, ਸਹਿਕਾਰੀ ਸਭਾਵਾਂ ਬਾਜਾਖਾਨਾ ਦੇ ਪ੍ਰਧਾਨ ਨਿਰਮਲ ਸਿੰਘ ਮੰਟਾ, ਮੀਤ ਪ੍ਰਧਾਨ ਮੈਂਗਲ ਸਿੰਘ, ਪਰਮਜੀਤ ਸਿੰਘ ਬਰਾੜ ਪਰਮੀ ਅਤੇ ਕਸਬੇ ਦੀਆਂ ਸਮੂਹ ਗ੍ਰਾਮ ਪੰਚਾਇਤਾਂ ਦੇ ਸਰਪੰਚਾਂ-ਪੰਚਾਂ ਅਤੇ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਲੋਂ ਇਸ ਸਕੀਮ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਲੋਕ ਭਲਾਈ ਨੀਤੀਆਂ ਦੀ ਸ਼ਲਾਘਾ ਕਰਦਿਆਂ ਤਹਿ-ਦਿਲੋਂ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਰਾਮਗਿਰ ਦੀ ਸਮਾਧ 'ਤੇ ਫੱਗਣ ਮੇਲਾ 3 ਮਾਰਚ ਨੂੰ ਅਗਲੀ ਖ਼ਬਰ ਅਧਿਆਪਕਾਂ ਨਾਲ ਹਰ ਬੇ-ਇਨਸਾਫ਼ੀ ਵਿਰੁੱਧ ਲੜਾਂਗੇ ਸੰਘਰਸ਼- ਬਰਗਾੜੀ
Ad Position 24