21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਸੜਕਾਂ 'ਤੇ ਚਲਦੇ ਓਵਰਲੋਡ ਵਾਹਨ ਬਣ ਰਹੇ ਹਾਦਸਿਆਂ ਦਾ ਕਾਰਨ <br/>

Ad Position 21
No active advertisement
ਅਜੀਤ ਡੈਸਕ 27-02-2026
ਲੰਬੀ, 26 ਫ਼ਰਵਰੀ (ਮੇਵਾ ਸਿੰਘ)-ਮੁੱਖ ਤੇ ਿਲੰਕ ਸੜਕਾਂ 'ਤੇ ਆਵਾਜਾਈ ਸਮੇਂ ਓਵਰਲੋਡ ਵਾਹਨਾਂ ਕਾਰਨ ਹੋਣ ਵਾਲੇ ਸੜਕੀ ਹਾਦਸਿਆਂ ਵਿਚ ਕਈ ਵਾਰ ਤਾਂ ਅਨਮੋਲ ਜਾਨਾਂ ਵੀ ਚਲੀਆਂ ਜਾਂਦੀਆਂ ਹਨ | ਆਮ ਵਾਹਨ ਚਾਲਕਾਂ ਦੇ ਨਿੱਕੀ ਜਿਹੀ ਗੱਲ 'ਤੇ ਚਲਾਨ ਕਰਨ ਲਈ ਮੁਸਤੈਦ ਟ੍ਰੈਫ਼ਿਕ ਪੁਲਿਸ ਇਨ੍ਹਾਂ ਓਵਰਲੋਡ ਵਾਹਨਾਂ ਖ਼ਿਲਾਫ਼ ਕਾਰਵਾਈ ਕਰਨ ਤੋਂ ਪਤਾ ਨਹੀਂ ਕਿਉਂ ਪਾਸਾ ਵੱਟਦੀ ਹੈ, ਜਿਸ ਕਾਰਨ ਸ਼ਹਿਰਾਂ, ਪਿੰਡਾਂ ਤੇ ਕਸਬਿਆਂ ਵਿਚ ਉਕਤ ਓਵਰਲੋਡ ਵਾਹਨ ਧੜੱਲੇ ਨਾਲ ਚੱਲ ਰਹੇ ਹਨ ਤੇ ਸੜਕੀ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ | ਇਸ ਸੰਬੰਧੀ ਵੱਖ-ਵੱਖ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਦੇ ਜ਼ਿੰਮੇਵਾਰ ਲੋਕਾਂ ਦਾ ਕਹਿਣਾ ਹੈ ਕਿ ਸੜਕੀ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਖ਼ਾਸਕਰ ਟ੍ਰੈਫ਼ਿਕ ਪੁਲਿਸ ਪ੍ਰਸ਼ਾਸਨ ਨੂੰ ਓਵਰਲੋਡ ਵਾਹਨਾਂ ਦੀ ਸ਼ਹਿਰ ਤੇ ਪਿੰਡਾਂ ਦੇ ਆਬਾਦੀ ਵਾਲੇ ਇਲਾਕੇ 'ਚੋਂ ਲੰਘਦੀਆਂ ਸੜਕਾਂ 'ਤੇ ਆਉਣ ਦੀ ਪੂਰੀ ਪਾਬੰਦੀ ਲਾਉਣੀ ਚਾਹੀਦੀ ਹੈ, ਤਾਂ ਜੋ ਅਣਹੋਣੇ ਹਾਦਸਿਆਂ ਤੋਂ ਬਚਿਆ ਜਾ ਸਕੇੇ | ਕਿਉਂਕਿ ਭੀੜ ਵਾਲੇ ਮਾਰਗਾਂ 'ਤੇ ਲੰਘਣ ਵਾਲੇ ਓਵਰਲੋਡ ਵਾਹਨ ਜਿਥੇ ਟ੍ਰੈਫ਼ਿਕ ਜਾਮ ਦਾ ਕਾਰਨ ਬਣਦੇ ਹਨ, ਉੱਥੇ ਹਰ ਪਲ ਹਾਦਸੇ ਹੋਣ ਦਾ ਡਰ ਵੀ ਆਮ ਲੋਕਾਂ ਦੇ ਮਨਾਂ ਵਿਚ ਬਣਿਆ ਰਹਿੰਦਾ ਹੈ ਅਤੇ ਪ੍ਰਸ਼ਾਸਨ ਨੂੰ ਆਮ ਲੋਕਾਂ ਦੇ ਬਚਾਅ ਲਈ ਕੁਝ ਸਖ਼ਤੀ ਵੀ ਵਰਤਣੀ ਚਾਹੀਦੀ ਹੈ | ਪਿੰਡਾਂ ਤੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਹਾਦਸਿਆਂ ਤੋਂ ਬਚਾਅ ਲਈ ਵਾਹਨਾਂ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਆਮ ਲੋਕਾਂ ਦੇ ਸਹਿਯੋਗ ਕਰਕੇ ਵਾਹਨ ਦੀ ਨਿਰਧਾਰਤ ਸਮਰੱਥਾ ਅਨੁਸਾਰ ਹੀ ਲੋਡ ਕਰਕੇ ਆਪਣੀ ਅਤੇ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ |

Ad Position 22
No active advertisement
ਪਿਛਲੀ ਖ਼ਬਰ ਡਾ. ਐੱਚ.ਐੱਨ. ਸਿੰਘ ਸਿਵਲ ਹਸਪਤਾਲ ਵਿਖੇ ਰੋਜ਼ਾਨਾ ਦੇਣਗੇ ਮੁਫ਼ਤ ਸੇਵਾਵਾਂ ਅਗਲੀ ਖ਼ਬਰ 'ਸੰਪਰਕ' ਪ੍ਰੋਗਰਾਮ ਤਹਿਤ ਪੁਲਿਸ ਵਲੋਂ ਸੈਮੀਨਾਰ ਕਰਵਾਇਆ
Ad Position 24