21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਡਾ. ਐੱਚ.ਐੱਨ. ਸਿੰਘ ਸਿਵਲ ਹਸਪਤਾਲ ਵਿਖੇ ਰੋਜ਼ਾਨਾ ਦੇਣਗੇ ਮੁਫ਼ਤ ਸੇਵਾਵਾਂ

Ad Position 21
No active advertisement
ਅਜੀਤ ਡੈਸਕ 27-02-2026
ਗਿੱਦੜਬਾਹਾ, 26 ਫ਼ਰਵਰੀ (ਪਰਮਜੀਤ ਸਿੰਘ ਥੇੜ੍ਹੀ)- ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਬਤੌਰ ਸਿਵਲ ਸਰਜਨ ਸੇਵਾਵਾਂ ਨਿਭਾ ਚੁੱਕੇ ਗਿੱਦੜਬਾਹਾ ਦੇ ਪ੍ਰਸਿੱਧ ਡਾਕਟਰ ਐੱਚ.ਐੱਨ. ਸਿੰਘ ਵਲੋਂ ਵੱਖਰੀ ਪਹਿਲਕਦਮੀ ਕਰਦੇ ਹੋਏ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਰੋਜ਼ਾਨਾ 2 ਘੰਟਿਆਂ ਲਈ (ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ) ਆਪਣੀਆਂ ਮੁਫ਼ਤ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ | ਅੱਜ ਸਿਵਲ ਹਸਪਤਾਲ ਵਿਖੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਰਸ਼ਮੀ ਚਾਵਲਾ ਦੀ ਹਾਜ਼ਰੀ ਵਿਚ ਉਨ੍ਹਾਂ ਬਤੌਰ ਐੱਮ.ਡੀ. ਮੈਡੀਸਨ ਵਜੋਂ ਆਪਣਾ ਅਹੁਦਾ ਸੰਭਾਲ ਲਿਆ | ਇਸ ਮੌਕੇ ਡਾ. ਐੱਚ.ਐੱਨ. ਸਿੰਘ ਨੇ ਕਿਹਾ ਕਿ ਉਹ ਜ਼ਿਲ੍ਹੇ ਵਿਚ ਬਤੌਰ ਸਿਵਲ ਸਰਜਨ ਡਿਊਟੀ ਨਿਭਾਉਣ ਦੇ ਨਾਲ-ਨਾਲ ਲੰਮਾ ਸਮਾਂ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਵੀ ਬਤੌਰ ਐੱਸ.ਐੱਮ.ਓ. ਡਿਊਟੀ ਨਿਭਾ ਚੁੱਕੇ ਹਨ | ਇਸ ਲਈ ਉਨ੍ਹਾਂ ਦਾ ਉਕਤ ਨਿੱਜੀ ਪ੍ਰੇਮ ਹੈ, ਜਿਸ ਕਾਰਨ ਉਨ੍ਹਾਂ ਇਲਾਕੇ ਦੇ ਮਰੀਜ਼ਾਂ ਦੀ ਸੇਵਾ ਕਰਨ ਲਈ ਬਿਨਾਂ ਕਿਸੇ ਤਨਖ਼ਾਹ ਤੇ ਹੋਰ ਸਹੂਲਤ ਦੇ ਮੁਫ਼ਤ ਵਿਚ ਰੋਜ਼ਾਨਾ 2 ਘੰਟੇ ਆਪਣੀਆਂ ਸੇਵਾਵਾਂ ਦੇਣ ਦਾ ਫ਼ੈਸਲਾ ਕੀਤਾ ਹੈ | ਉੱਧਰ ਇਲਾਕੇ ਦੇ ਸਮਾਜ ਸੇਵੀਆਂ ਵਲੋਂ ਡਾ. ਐੱਚ.ਐੱਨ. ਸਿੰਘ ਦੇ ਇਸ ਫ਼ੈਸਲਾ ਦਾ ਸਵਾਗਤ ਕਰਦਿਆਂ ਅੱਜ ਅਹੁਦਾ ਸੰਭਾਲਣ ਉਪਰੰਤ ਉਚੇਚੇ ਤੌਰ 'ਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ. ਧਰਿੰਦਰ ਗਰਗ, ਡਾ. ਅਨੂਪ ਬਾਂਸਲ, ਡਾ. ਮੰਜੂ ਬਾਂਸਲ, ਡਾ. ਆਯੂਸ਼, ਡਾ. ਵਰੁਣ ਬਾਂਸਲ, ਡਾ. ਭਾਰਤਦੀਪ ਗਰਗ ਤੋਂ ਇਲਾਵਾ ਸਮਾਜ ਸੇਵੀ ਜਗਦੀਸ਼ ਰਾਏ ਬਾਂਸਲ, ਰਾਧੇ ਸ਼ਿਆਮ ਬਾਂਸਲ, ਐਡਵੋਕੇਟ ਗੌਰਵ ਜੈਨ ਚੀਨੂੰ, ਐਡਵੋਕੇਟ ਕੁਲਦੀਪ ਜਿੰਦਲ, ਅਨਿਲ ਬਾਂਸਲ ਨਵੀ, ਐਡਵੋਕੇਟ ਐੱਨ.ਡੀ. ਸਿੰਗਲਾ, ਪਵਨ ਕੁਮਾਰ ਬਾਂਸਲ, ਐਡਵੋਕੇਟ ਜਨਜਿੰਦਰ ਜੌਨੀ, ਇੰਸਪੈਕਟਰ ਸੰਨੀ ਗੋਇਲ, ਸੁਮਿਤ ਬਾਂਸਲ ਚੀਨੂੰ ਅਤੇ ਰਣਦੀਪ ਕੌਰ ਆਦਿ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ ਅਗਲੀ ਖ਼ਬਰ ਸੜਕਾਂ 'ਤੇ ਚਲਦੇ ਓਵਰਲੋਡ ਵਾਹਨ ਬਣ ਰਹੇ ਹਾਦਸਿਆਂ ਦਾ ਕਾਰਨ <br/>
Ad Position 24