ਦੋਦਾ, 27 ਫ਼ਰਵਰੀ (ਰਵੀਪਾਲ)-ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਦੂਜੀ ਬੱਸ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਲਈ ਰਵਾਨਾ ਕੀਤੀ ਗਈ | ਬੱਬੂ ਸੱਚਦੇਵਾ ਨੇ ਦੱਸਿਆ ਕਿ ਵਾਰਡ ਨੰਬਰ 2 ਪਿੰਡ ਦੋਦਾ ਤੋਂ ਦੂਜੀ ਬੱਸ ਸੰਬੰਧੀ ਪੰਚਾਇਤ ਤੇ ਬਲਾਕ ਸੰਮਤੀ ਮੈਂਬਰ ਵਲੋਂ ਜਾਇਜ਼ਾ ਲਿਆ | ਉਪਰੰਤ ਬੱਸ ਨੂੰ ਸ੍ਰੀ ਅੰਮਿ੍ਤਸਰ ਸਾਹਿਬ ਲਈ ਝੰਡੀ ਦੇ ਕੇ ਰਵਾਨਾ ਕੀਤਾ | ਭਾਗ ਸਿੰਘ ਸੂਬੇਦਾਰ ਨੇ ਦੱਸਿਆ ਕਿ ਮੁੱਖ ਮੰਤਰੀ ਤੀਰਥ ਯੋਜਨਾ ਤਹਿਤ ਪੰਜਾਬ ਸਰਕਾਰ ਵਲੋਂ ਇਹ ਬੱਸ ਸ੍ਰੀ ਦਰਬਾਰ ਸਾਹਿਬ, ਦੁਰਗੇਆਣਾ ਮੰਦਰ, ਅਟਾਰੀ ਬਾਰਡਰ, ਰਾਮ ਤੀਰਥ ਮੰਦਰ, ਜਲਿ੍ਹਆਂਵਾਲਾ ਬਾਗ ਆਦਿ ਦੇ ਦੋ ਦਿਨ ਦੀ ਤੀਰਥ ਯਾਤਰਾ ਲਈ ਬਿਲਕੁਲ ਮੁਫ਼ਤ ਤੋਂ ਇਲਾਵਾ ਖਾਣਾ, ਚਾਹ ਦਾ ਵੀ ਪ੍ਰਬੰਧ ਹੋਵੇਗਾ | ਇਸ ਮੌਕੇ ਸਰਪੰਚ ਸਵਰਨ ਕੌਰ, ਅਮਰੀਕ ਸਿੰਘ ਵਕੀਲ ਬਰਾੜ ਬਲਾਕ ਸੰਮਤੀ, ਜਲੰਧਰ ਸਿੰਘ ਮੈਂਬਰ, ਨਰੇਸ਼ ਗੋਇਲ, ਦਰਸ਼ਨ ਸਿੰਘ ਝੋਰੜ ਮੈਂਬਰ, ਸਿਕੰਦਰ ਸਿੰਘ ਬਰਾੜ, ਜਗਮੀਤ ਸਿੰਘ ਗਿੱਦੜਬਾਹਾ ਹਲਕਾ ਕੋਆਡੀਨੇਟਰ, ਜੱਗਾ ਮੈਂਬਰ, ਹਰਜਿੰਦਰ ਸਿੰਘ ਕਬਾੜੀਆ, ਚੌਂਕੀ ਇੰਚਾਰਜ ਗੁਰਤੇਜ ਸਿੰਘ ਭੁੱਲਰ ਸਬ ਇੰਸਪੈਕਟਰ ਅਤੇ ਯਾਤਰਾ ਵਾਲੇ ਸ਼ਰਧਾਲੂ ਆਦਿ ਹਾਜ਼ਰ ਸਨ |