ਮਲੋਟ, 27 ਫ਼ਰਵਰੀ (ਪਾਟਿਲ)-ਸੈਕਰਡ ਹਾਰਟ ਕਿੰਡਰਗਾਰਟਨ ਸਕੂਲ ਮਲੋਟ 'ਚ ਅੱਜ ਨੰਨੇ੍ਹ ਵਿਦਿਆਰਥੀਆਂ ਲਈ 'ਅਕਸ਼ਰਾਰੰਭ' ਸਮਾਰੋਹ ਕਰਵਾਇਆ | ਇਸ ਮੌਕੇ ਬੱਚਿਆਂ ਨੇ ਆਪਣੀ ਸਿੱਖਿਆ ਦੀ ਸ਼ੁਰੂਆਤ ਪ੍ਰਭੂ ਦੀ ਅਰਦਾਸ ਨਾਲ ਕੀਤੀ | ਪਿ੍ੰਸੀਪਲ ਫਾਦਰ ਬਿਨੋ, ਹੈੱਡ ਮਿਸਟਰਸ ਸਿਸਟਰ ਅਨਿਲਾ ਪੌਲ ਤੇ ਅਧਿਆਪਕਾਂ ਨੇ ਬੱਚਿਆਂ ਨੂੰ ਅੱਖਰ ਲਿਖਵਾ ਕੇ ਵਿਦਿਆ ਦੇ ਮਾਰਗ 'ਤੇ ਅੱਗੇ ਵਧਣ ਲਈ ਅਸ਼ੀਰਵਾਦ ਦਿੱਤਾ | ਮਾਪਿਆਂ ਨੇ ਵੀ ਇਸ ਵਿਸ਼ੇਸ਼ ਦਿਨ 'ਤੇ ਹਾਜ਼ਰੀ ਲਗਵਾ ਕੇ ਆਪਣੇ ਬੱਚਿਆਂ ਦੀ ਹੌਸਲਾ ਅਫ਼ਜਾਈ ਕੀਤੀ | ਅਕਸ਼ਰਾਰੰਭ ਸੰਸਕਾਰ ਬੱਚਿਆਂ ਦੀ ਸਿੱਖਿਆ ਦੇ ਪਹਿਲੇ ਕਦਮ ਨੂੰ ਦਰਸਾਉਂਦਾ ਹੈ | ਇਸ ਮੌਕੇ ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਬੱਚਿਆਂ ਦੀ ਸਰਵਾਂਗੀਣ ਵਿਕਾਸ ਲਈ ਸਕੂਲ ਹਮੇਸ਼ਾ ਪ੍ਰਤੀਬੱਧ ਹੈ |