29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਰਮਨ ਲਖੇਸਰ ਦੇ ਗਾਣੇ 'ਚੋਂ 'ਬਾਦਲਾਂ ਦਾ ਗੜ੍ਹ ਲੰਬੀ' ਵਾਲੇ ਸ਼ਬਦ ਹਟਾਉਣ 'ਤੇ ਭਖੀ ਸਿਆਸਤ •ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਝਿੰਜਰ ਵਲੋਂ ਮਾਨ ਸਰਕਾਰ 'ਤੇ ਬੋਲਾਂ ਨੂੰ ਕਟਵਾਉਣ ਦੇ ਦੋਸ਼

Ad Position 21
No active advertisement
ਅਜੀਤ ਡੈਸਕ 28-02-2026
ਮੰਡੀ ਕਿੱਲਿਆਂਵਾਲੀ, 27 ਫ਼ਰਵਰੀ (ਇਕਬਾਲ ਸਿੰਘ ਸ਼ਾਂਤ)-ਕਰੀਬ 9 ਵਰਿ੍ਹਆਂ ਤੋਂ ਸੱਤਾ ਤੋਂ ਬਾਹਰ ਚੱਲ ਰਹੇ ਬਾਦਲ ਪਰਿਵਾਰ ਦਾ ਸਿਆਸੀ ਗੜ੍ਹ 'ਲੰਬੀ' ਇਕ ਗੀਤ ਦੇ ਮਕਬੂਲ ਬੋਲਾਂ ਕਾਰਨ ਸੂਬਾਈ ਰਾਜਨੀਤੀ 'ਤੇ ਛਾ ਗਿਆ ਹੈ | ਆਪਣੇ ਕੁਝ ਖ਼ਾਸ ਬੋਲਾਂ ਕਰਕੇ ਪੰਜਾਬ ਤੇ ਹਰਿਆਣਾ ਦੇ ਨੌਜਵਾਨਾਂ ਦੀ ਪਹਿਲੀ ਪਸੰਦ ਬਣੇ ਗੀਤ 'ਮਾਈ ਵਰਲਡ-2' 'ਚੋਂ ਉਸ ਦੀ ਰੂਹ ਕਹੇ ਜਾਣ ਵਾਲੇ ਬੋਲ 'ਬਾਦਲਾਂ ਦਾ ਗੜ੍ਹ ਲੰਬੀ ਥਾਣਾ ਬੱਲੀਏ' ਨੂੰ ਯੂ-ਟਿਊਬ ਤੋਂ ਕੱਟ ਦਿੱਤਾ ਗਿਆ ਹੈ, ਜਦਕਿ ਬਾਕੀ ਸਾਰਾ ਗਾਣਾ ਜਿਉਂ ਦੀ ਤਿਉਂ ਚੱਲ ਰਿਹਾ ਹੈ | ਇਸ ਕਾਂਟ-ਛਾਂਟ ਨੇ ਰਾਜਨੀਤਕ ਹਲਕਿਆਂ ਵਿਚ ਵੱਡਾ ਵਿਵਾਦ ਛੇੜ ਦਿੱਤਾ ਹੈ | ਸ਼੍ਰੋਮਣੀ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਇਸ ਸੰਬੰਧੀ ਇਕ ਵੀਡੀਓ ਜਾਰੀ ਭਗਵੰਤ ਮਾਨ ਸਰਕਾਰ 'ਤੇ ਤਿੱਖੇ ਦੋਸ਼ ਲਗਾਏ ਹਨ ਹੈ | ਸ. ਝਿੰਜਰ ਨੇ ਆਖਿਆ ਕਿ ਮਾਨ ਸਰਕਾਰ ਨੂੰ ਇਨ੍ਹਾਂ ਬੋਲਾਂ ਤੋਂ ਇੰਨੀ ਤਕਲੀਫ਼ ਹੋਈ ਕਿ ਸਰਕਾਰੀ ਦਬਾਅ ਪਾ ਕੇ ਯੂ-ਟਿਊਬ ਤੋਂ ਇਹ ਹਟਵਾ ਦਿੱਤੇ ਗਏ | ਉਨ੍ਹਾਂ ਤਿੱਖੇ ਲਹਿਜ਼ੇ ਵਿਚ ਆਖਿਆ ਕਿ ਸਰਕਾਰ ਭਾਵੇਂ ਯੂ-ਟਿਊਬ ਤੋਂ ਇਹ ਲਾਈਨ ਕਟਵਾਉਣ 'ਚ ਸਫ਼ਲ ਹੋ ਗਈ ਹੋਵੇ, ਪਰ ਇਹ ਸ਼ਬਦ ਪੰਜਾਬੀ ਲੋਕਾਂ ਦੇ ਦਿਲਾਂ 'ਚ ਵਸ ਚੁੱਕੇ ਹਨ | ਹੁਣ ਗੱਡੀਆਂ ਤੇ ਮੋਬਾਈਲਾਂ ਵਿਚ ਇਹ ਗਾਣਾ ਪਹਿਲਾਂ ਨਾਲੋਂ ਵੀ ਵੱਧ ਗੂੰਜੇਗਾ | ਇਹ ਖ਼ਦਸ਼ੇ ਉਦੋਂ ਹੋਰ ਡੂੰਘੇ ਹੋ ਜਾਂਦੇ ਹਨ, ਜਦੋਂ ਇਸੇ ਗਾਣੇ ਵਿਚ ਮੌਜੂਦ ਹਰਿਆਣਾ ਦੇ ਪ੍ਰਮੁੱਖ ਸਿਆਸੀ ਘਰਾਣੇ 'ਚੌਟਾਲਾ' ਪਰਿਵਾਰ ਨਾਲ ਸੰਬੰਧਿਤ ਬੋਲ 'ਚੌਟਾਲਿਆਂ ਨਾਲ ਰਹੀ ਗੁੱਡ ਲਾਣੇਦਾਰੀ' ਬਕਾਇਦਾ ਬਰਕਰਾਰ ਹਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਦੀ ਕਹਿਣੀ ਤੇ ਕਰਨੀ ਵਿਚ ਵੱਡਾ ਫ਼ਰਕ-ਲੱਖੇਵਾਲੀ ਅਗਲੀ ਖ਼ਬਰ ਪਿੰਡ ਨੰਦਗੜ੍ਹ ਤੋਂ ਬਾਂਮ ਤੱਕ ਪੱਕੀ ਸੜਕ ਬਣਾਉਣ ਦੀ ਮੰਗ
Ad Position 24