29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਤੇਜ਼ ਰਫਤਾਰ ਟਰੱਕ ਨੇ 2 ਵਿਅਕਤੀ ਦਰੜੇ, ਇਕ ਦੀ ਮੌਤ •ਟਰੱਕ ਵਿਅਕਤੀ ਨੂੰ ਦੂਰ ਘਸੀੜ ਕੇ ਲੈ ਗਿਆ, ਅਣਪਛਾਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 28-02-2026
ਮੰਡੀ ਕਿੱਲਿਆਂਵਾਲੀ, 27 ਫਰਵਰੀ (ਇਕਬਾਲ ਸਿੰਘ ਸ਼ਾਂਤ)-ਹਾਕੂਵਾਲਾ ਵਿਖੇ ਕੌਮੀ ਸ਼ਾਹ ਮਾਰਗ 354-ਈ (ਡੱਬਵਾਲੀ-ਅਬੋਹਰ ਰੋਡ) 'ਤੇ ਅੱਜ ਤੇਜ਼ ਰਫਤਾਰ ਟਰੱਕ ਵਲੋਂ ਸੜਕ ਕੰਢੇ ਖੜ੍ਹੇ ਦੋ ਵਿਅਕਤੀਆਂ ਨੂੰ ਦਰੜੇ ਜਾਣ ਕੇ ਕਰਿਆਣਾ ਦੁਕਾਨਦਾਰ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ | ਟੱਕਰ ਦੌਰਾਨ ਟਰੱਕ ਕਰਿਆਣਾ ਦੁਕਾਨਦਾਰ ਪੂਰਨ ਸਿੰਘ ਨੂੰ ਕਾਫੀ ਦੂਰ ਤੱਕ ਘਸੀੜਦਾ ਲੈ ਗਿਆ | ਜਾਣਕਾਰੀ ਅਨੁਸਾਰ ਹਾਕੂਵਾਲਾ ਵਾਸੀ 60 ਸਾਲਾ ਪੂਰਨ ਸਿੰਘ, ਜੋ ਕਰਿਆਣਾ ਦੁਕਾਨਦਾਰ ਸੀ, ਆਪਣੇ ਘਰ ਮੁਹਰੇ ਕੌਮੀ ਸ਼ਾਹ ਮਾਰਗ ਪਾਰ ਕਰਕੇ ਪਿੰਡ ਲੁਹਾਰਾ ਦੇ ਦੋਜੀ ਬਲਜਿੰਦਰ ਸਿੰਘ ਕੋਲੋਂ ਡੋਲੂ ਵਿਚ ਦੁੱਧ ਲੈਣ ਗਿਆ ਸੀ | ਇਸ ਦੌਰਾਨ ਦੋਵੇਂ ਸੜਕ ਕੰਢੇ ਬਲਜਿੰਦਰ ਸਿੰਘ ਦੀ ਜੀਪ ਕੋਲ ਖੜ੍ਹੇ ਸਨ | ਉਸ ਵੇਲੇ ਡੱਬਵਾਲੀ ਪਾਸਿਓਾ ਆਏ ਇਕ ਤੇਜ਼ ਰਫਤਾਰ ਟਰੱਕ ਨੇ ਦੋਵਾਂ ਨੂੰ ਲਪੇਟ ਵਿਚ ਲਿਆ ਅਤੇ ਪੂਰਨ ਸਿੰਘ ਨੂੰ ਕੁਝ ਦੂਰੀ ਤੱਕ ਘਸੀੜਦਾ ਲੈ ਗਿਆ | ਘਟਨਾ ਮਗਰੋਂ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ | ਪਿੰਡ ਵਾਸੀਆਂ ਨੇ ਸੜਕ ਸੁਰੱਖਿਆ ਫੋਰਸ ਦੀ ਮਦਦ ਨਾਲ ਦੋਵਾਂ ਜ਼ਖ਼ਮੀਆਂ ਨੂੰ ਸਬਡਵੀਜਨ ਹਸਪਤਾਲ ਡੱਬਵਾਲੀ ਪਹੁੰਚਾਇਆ, ਪਰ ਗੰਭੀਰ ਜਖ਼ਮੀ ਪੂਰਨ ਸਿੰਘ ਨੇ ਰਾਹ 'ਚ ਦਮ ਤੋੜ ਦਿੱਤਾ | ਦੂਜੇ ਜ਼ਖ਼ਮੀ ਦੋਜ਼ੀ ਬਲਜਿੰਦਰ ਸਿੰਘ ਦੀ ਲੱਤ ਵਿਚ ਫਰੈਕਚਰ ਆਇਆ ਹੈ | ਥਾਣਾ ਕਿੱਲਿਆਂਵਾਲੀ (ਆਰਜੀ) ਦੇ ਸੀਨੀਅਰ ਹੈੱਡ ਕਾਂਸਟੇਬਲ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਿ੍ਤਕ ਦੀ ਪਤਨੀ ਹਰਬੰਸ ਕੌਰ ਦੇ ਬਿਆਨਾਂ 'ਤੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ | ਫਰਾਰ ਟਰੱਕ ਚਾਲਕ ਦੀ ਭਾਲ ਜਾਰੀ ਹੈ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਯੁਵਾ ਮੋਰਚਾ ਨੇ ਰਾਜਾ ਵੜਿੰਗ ਦੇ ਘਰ ਅੱਗੇ ਰਾਹੁਲ ਗਾਂਧੀ ਦਾ ਪੁਤਲਾ ਸਾੜਿਆ ਅਗਲੀ ਖ਼ਬਰ ਸਰਕਾਰ ਦੀ ਕਹਿਣੀ ਤੇ ਕਰਨੀ ਵਿਚ ਵੱਡਾ ਫ਼ਰਕ-ਲੱਖੇਵਾਲੀ
Ad Position 24