ਰੁਪਾਣਾ, 3 ਮਾਰਚ (ਜਗਜੀਤ ਸਿੰਘ)-ਬੱਸ, ਟਰੈਕਟਰ ਤੇ ਆਟੋ ਦੀ ਟੱਕਰ ਵਿਚ ਆਟੋ ਸਵਾਰ ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਅੱਜ ਸਵੇਰੇ ਤਕਰੀਬਨ 8 ਵਜੇ ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਰੋਡ ਉਪਰ ਸਥਿਤ ਰਾਜਸਥਾਨੀ ਪੰਪ ਕੋਲ ਨਿਊ ਦੀਪ ਬੱਸ ਨੇ ਅੱਗੇ ਜਾ ਰਹੇ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ | ਇਸ ਦੌਰਾਨ ਟਰੈਕਟਰ ਟਰਾਲੀ ਅੱਗੇ ਜਾ ਰਹੇ ਆਟੋ ਨਾਲ ਟੱਕਰਾ ਗਿਆ | ਇਸ ਘਟਨਾ ਟਰੈਕਟਰ ਚਾਲਕ ਸੰਤੁਲਨ ਗੁਆ ਬੈਠਾ ਤੇ ਟਰੈਕਟਰ ਟਰਾਲੀ ਬੇਕਾਬੂ ਹੋ ਸਾਈਡ 'ਤੇ ਖਤਾਨਾਂ ਵਿਚ ਤੇ ਆਟੋ ਰੋਡ ਵਿਚਕਾਰ ਹੀ ਪਲਟ ਗਿਆ | ਇਸ ਘਟਨਾ ਵਿਚ ਆਟੋ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ | ਜ਼ਖ਼ਮੀ ਆਟੋ ਚਾਲਕ ਸੁਰਜੀਤ ਸਿੰਘ ਪੁੱਤਰ ਭਾਗ ਸਿੰਘ ਵਾਸੀ ਪਿੰਡ ਔਲਖ ਨੂੰ ਐਸ.ਐਸ.ਐਫ ਦੀ ਟੀਮ ਤੇ ਰੁਪਾਣਾ ਜਨ ਸਹਾਰਾ ਕਲੱਬ ਮੈਂਬਰਾਂ ਸ੍ਰੀ ਮੁਕਤਸਰ ਸਾਹਿਬ ਸਰਕਾਰੀ ਹਸਪਤਾਲ ਪਹੁੰਚਾਇਆ | ਰੁਪਾਣਾ ਚੌਕੀ ਪੁਲਿਸ ਪਾਰਟੀ ਨੂੰ ਜਾਣਕਾਰੀ ਮਿਲਣ 'ਤੇ ਉਨ੍ਹਾਂ ਨੁਕਸਾਨੇ ਗਏ ਵਾਹਨਾਂ ਨੂੰ ਸੜਕ ਤੋਂ ਪਾਸੇ ਕਰਵਾ ਕੇ ਰਸਤਾ ਚਾਲੂ ਕਰਵਾਇਆ |