19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਨਸ਼ੇ ਦਾ ਸੇਵਨ ਕਰ ਰਹੇ 4 ਜਣਿਆਂ ਵਿਰੁੱਧ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 06-03-2026
ਗਿੱਦੜਬਾਹਾ, 5 ਮਾਰਚ (ਪਰਮਜੀਤ ਸਿੰਘ ਥੇੜ੍ਹੀ)-ਥਾਣਾ ਕੋਟਭਾਈ ਪੁਲਿਸ ਨੇ 4 ਵਿਅਕਤੀਆਂ ਨੂੰ ਨਸ਼ਾ ਕਰਦੇ ਹੋਏ ਕਾਬੂ ਕਰਕੇ ਉਨ੍ਹਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਏ. ਐੱਸ. ਆਈ. ਸੁਖਵਿੰਦਰ ਸਿੰਘ ਦੌਰਾਨੇ ਗਸ਼ਤ ਜਦੋਂ ਕੋਟਭਾਈ-ਛੱਤਿਆਣਾ ਵੱਲ ਨੂੰ ਜਾ ਰਹੇ ਸਨ ਤਾਂ ਪੁਲਿਸ ਪਾਰਟੀ ਜਦੋਂ ਪਿੰਡ ਛੱਤਿਆਣਾ ਪਾਸ ਪੁੱਜੀ ਤਾਂ ਕੱਸੀ ਦੇ ਕੋਲ 4 ਨੌਜਵਾਨ ਨਸ਼ੇ ਦਾ ਸੇਵਨ ਕਰਦੇ ਦਿਖਾਈ ਦਿੱਤੇ | ਪੁਲਿਸ ਪਾਰਟੀ ਵਲੋਂ ਜਦੋਂ ਉਕਤ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਤਾਂ ਉਨ੍ਹਾਂ ਪਾਸੋਂ ਇਕ ਸਿਲਵਰ ਪੰਨੀ, ਭਾਰਤੀ ਕਰੰਸੀ ਦਾ 10 ਰੁਪਏ ਦਾ ਨੋਟ ਤੇ ਲਾਇਟਰ ਬਰਾਮਦ ਹੋਇਆ | ਕਾਬੂ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਗੁਰਪਿਆਰ ਸਿੰਘ ਉਰਫ਼ ਨਿੱਕੂ ਪੁੱਤਰ ਸੁਖਮੰਦਰ ਸਿੰਘ, ਕੁਲਦੀਪ ਸਿੰਘ ਉਰਫ਼ ਕੀਪਾ ਪੁੱਤਰ ਨੀਲਾ ਸਿੰਘ, ਬਿਕਰਮਜੀਤ ਸਿੰਘ ਉਰਫ਼ ਨਾਨਕ ਪੁੱਤਰ ਕਾਲਾ ਸਿੰਘ ਤੇ ਜਗਤਾਰ ਸਿੰਘ ਉਰਫ਼ ਰਿੰਕੂ ਪੁੱਤਰ ਬਲਵੀਰ ਸਿੰਘ ਵਾਸੀਆਨ ਪਿੰਡ ਮੱਲਣ ਵਜੋਂ ਹੋਈ ਹੈ | ਪੁਲਿਸ ਨੇ ਕਥਿਤ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਟਰਾਂਸਫ਼ਾਰਮਰ 'ਚੋਂ ਤੇਲ ਚੋਰੀ ਅਗਲੀ ਖ਼ਬਰ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਵਲੋਂ ਹਲਕਾ ਵਿਧਾਇਕ ਦੇ ਘਰ ਅੱਗੇ ਧਰਨਾ
Ad Position 24