ਮਲੋਟ, 5 ਮਾਰਚ (ਅਜਮੇਰ ਸਿੰਘ ਬਰਾੜ)-ਪਿੰਡ ਆਲਮਵਾਲਾ ਦੇ ਕਿਸਾਨ ਗੁਰਨਾਮ ਸਿੰਘ ਪੁੱਤਰ ਕੌਰ ਸਿੰਘ ਦੇ ਖੇਤ 'ਚ ਲੱਗੇ ਟਰਾਂਸਫ਼ਾਰਮਰ 'ਚੋਂ ਚੋਰ ਤੇਲ ਕੱਢ ਕੇ ਲੈ ਗਏ | ਕਿਸਾਨ ਗੁਰਨਾਮ ਸਿੰਘ ਨੇ ਕਿਹਾ ਕਿ ਜਦ ਉਹ ਆਪਣੇ ਖੇਤ ਗਏ ਤਾਂ ਪਤਾ ਲੱਗਿਆ ਕਿ ਉਸ ਦੇ ਟਰਾਂਸਫ਼ਾਰਮਰ ਦਾ ਐੱਚ.ਟੀ. ਵਾਲਾ ਬੁਸ਼ ਟੁੱਟਿਆ ਹੋਇਆ ਹੈ ਤੇ ਟਰਾਂਸਫ਼ਾਰਮਰ ਵਿਚ ਤੇਲ ਨਹੀਂ ਹੈ | ਇਸ ਦੀ ਤਸਦੀਕ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੰਬੰਧਿਤ ਦਫ਼ਤਰ ਵਲੋਂ ਵੀ ਕੀਤੀ ਗਈ ਹੈ | ਗੁਰਨਾਮ ਸਿੰਘ ਤੇ ਹੋਰ ਕਿਸਾਨਾਂ ਨੇ ਮੰਗ ਕੀਤੀ ਕਿ ਪੁਲਿਸ ਇਨ੍ਹਾਂ ਚੋਰਾਂ 'ਤੇ ਕਾਬੂ ਪਾਵੇ ਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੁਬਾਰਾ ਟਰਾਂਸਫ਼ਾਰਮਰ ਲਾਉਣ ਦੀ ਵਿਧੀ ਨੂੰ ਸੁਖਾਲਾ ਬਣਾਇਆ ਜਾਵੇ |