ਮਲੋਟ, 7 ਮਾਰਚ (ਪਾਟਿਲ)-ਸਰਕਾਰੀ ਆਈ.ਟੀ.ਆਈ. (ਇ) ਖਿਉਵਾਲੀ ਵਿਖੇ 9 ਮਾਰਚ ਨੂੰ ਸਵੇਰੇ 9:30 ਵਜੇ ਅਪ੍ਰੈਂਟਿਸਸ਼ਿਪ ਮੇਲਾ 2026 ਲਗਾਇਆ ਜਾ ਰਿਹਾ ਹੈ | ਇਸ ਮੇਲੇ ਦਾ ਮੁੱਖ ਉਦੇਸ਼ ਆਈ.ਟੀ.ਆਈ. ਪਾਸ ਵਿਦਿਆਰਥੀਆਂ ਤੇ ਹੋਰ ਯੋਗ ਉਮੀਦਵਾਰਾਂ ਨੂੰ ਉਦਯੋਗਾਂ ਨਾਲ ਜੋੜ ਕੇ ਅਪ੍ਰੈਂਟਿਸਸ਼ਿਪ ਦੇ ਮੌਕੇ ਪ੍ਰਦਾਨ ਕਰਨਾ ਹੈ, ਤਾਂ ਜੋ ਉਨ੍ਹਾਂ ਨੂੰ ਤਜ਼ਰਬੇ ਦੇ ਨਾਲ ਰੁਜ਼ਗਾਰ ਦੇ ਵਧੀਆ ਮੌਕੇ ਮਿਲ ਸਕਣ | ਇਸ ਅਪ੍ਰੈਂਟਿਸਸ਼ਿਪ ਮੇਲੇ ਵਿਚ ਕਈ ਪ੍ਰਸਿੱਧ ਕੰਪਨੀਆਂ ਸ਼ਿਰਕਤ ਕਰਨਗੀਆਂ | ਮੇਲੇ ਵਿਚ ਸ਼ਾਮਿਲ ਹੋਣ ਦੇ ਇੱਛੁਕ ਉਮੀਦਵਾਰਾਂ ਨੂੰ ਪਹਿਲਾਂ ਵਿਭਾਗ ਦੇ ਪੋਰਟਲ 'ਤੇ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ ਅਤੇ ਮੇਲੇ 'ਚ ਆਪਣੀ ਯੋਗਤਾ ਸੰਬੰਧੀ ਦਸਤਾਵੇਜ਼ਾਂ ਦੀਆਂ ਕਾਪੀਆਂ ਨਾਲ ਲੈ ਕੇ ਹੋਣਗੀਆਂ |