ਮਲੋਟ, 7 ਮਾਰਚ (ਪਾਟਿਲ)-ਐੱਨ.ਆਰ.ਆਈਜ਼. ਪੇਰੈਂਟਸ ਐਸੋਸੀਏਸ਼ਨ ਅਤੇ ਫ਼ੋਟੋਗ੍ਰਾਫ਼ਰ ਐਸੋਸੀਏਸ਼ਨ ਵਲੋਂ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਦੀ ਅਗਵਾਈ ਵਿਚ ਥਾਣਾ ਸਦਰ ਪਿੰਡ ਮਲੋਟ ਵਿਖੇ ਨਵ-ਨਿਯੁਕਤ ਐੱਸ.ਐੱਚ.ਓ. ਕਰਮਜੀਤ ਕੌਰ ਦਾ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਨਮਾਨ ਕੀਤਾ ਗਿਆ | ਇਸ ਮੌਕੇ ਡਾ. ਗਿੱਲ ਨੇ ਕਿਹਾ ਕਿ ਐੱਸ.ਐੱਚ.ਓ. ਕਰਮਜੀਤ ਕੌਰ ਨੇ ਆਪਣੇ ਪਹਿਲੇ ਦਿਨਾਂ ਵਿਚ ਹੀ ਸਮਾਜ ਵਿਰੋਧੀ ਤੱਤਾਂ ਨੂੰ ਕਾਬੂ ਵਿਚ ਕੀਤਾ ਹੈ ਅਤੇ ਇਲਾਕੇ ਵਿਚ ਸ਼ਾਂਤੀ ਤੇ ਕਾਨੂੰਨ-ਵਿਵਸਥਾ ਕਾਇਮ ਰੱਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ | ਐੱਸ.ਐੱਚ.ਓ. ਕਰਮਜੀਤ ਕੌਰ ਨੇ ਸਮਾਜ ਸੇਵੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਤੇ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਣਗੇ | ਇਸ ਮੌਕੇ ਪ੍ਰਧਾਨ ਹਰਜੀਤ ਸਿੰਘ, ਜਸਵਿੰਦਰ ਸਿੰਘ ਵਾਲੀਆ, ਜੱਜ ਸ਼ਰਮਾ, ਹਰਪ੍ਰੀਤ ਸਿੰਘ ਘਈ, ਫ਼ੋਟੋਗ੍ਰਾਫ਼ਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ, ਕੁਲਵੀਰ ਸਿੰਘ ਗਿੱਲ, ਨਰਿੰਦਰ ਸਿੰਘ ਢਿੱਲੋਂ, ਪ੍ਰਧਾਨ ਜਗਜੀਤ ਸਿੰਘ ਔਲਖ ਆਦਿ ਹਾਜ਼ਰ ਸਨ |