ਸ੍ਰੀ ਮੁਕਤਸਰ ਸਾਹਿਬ, 10 ਮਾਰਚ (ਰਣਜੀਤ ਸਿੰਘ ਢਿੱਲੋਂ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਡਾਕਟਰ ਸੁਰਿੰਦਰ ਪਾਲ ਸਿੰਘ ਓਬਰਾਏ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ 2 ਨਵੀਆਂ ਖੋਲ੍ਹੀਆਂ ਲੈਬਾਂ ਦਾ ਉਦਘਾਟਨ ਕਰਨ ਲਈ ਪੁੱਜੇ ਸਨ | ਇਸ ਸਮੇਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਪਹੁੰਚਣ 'ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸਮੇਤ ਸਮੁੱਚੀ ਟੀਮ ਤੇ ਇਲਾਕੇ ਦੇ ਸੀਨੀਅਰ ਆਗੂ ਤੇ ਸਮਾਜ ਸੇਵਕ ਸੰਤ ਸਿੰਘ ਬਰਾੜ ਵਲੋਂ ਉਨ੍ਹਾਂ ਨੂੰ ਜੀ ਆਇਆ ਆਖਿਆ ਗਿਆ ਤੇ ਡਾ. ਓਬਰਾਏ ਨੂੰ ਸਿਰਪਾਓੲ ਤੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੀ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ. ਓਬਰਾਏ ਨੇ ਮਾਨਵਤਾ ਦੀ ਭਲਾਈ ਲਈ ਚੈਰੀਟੇਬਲ ਟਰੱਸਟ ਵਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਚਾਨਣਾ ਪਾਇਆ | ਇਸ ਮੌਕੇ ਟਰੱਸਟ ਵਲੋਂ ਡਾ. ਓਬਰਾਏ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਤਿੰਨ ਹੋਰ ਲੈਬਾਂ ਖੋਲ੍ਹੀਆਂ ਜਾਣ, ਤਾਂ ਉਨ੍ਹਾਂ ਭਰੋਸਾ ਦਿੱਤਾ ਕਿ ਇਸ ਸੰਬੰਧੀ ਜਗ੍ਹਾ ਵੇਖ ਲੈਣ ਤਾਂ ਉਹ ਹੋਰ ਲੈਬਾਂ ਖੋਲ੍ਹ ਦੇਣਗੇ | ਇਸ ਮੌਕੇ ਟਰੱਸਟ ਦੀ ਜ਼ਿਲ੍ਹਾ ਟੀਮ ਵਲੋਂ ਡਾ. ਓਬਰਾਏ ਦਾ ਧੰਨਵਾਦ ਕੀਤਾ | ਇਸ ਮੌਕੇ ਟਰੱਸਟ ਵਲੋਂ ਸੰਤ ਸਿੰਘ ਬਰਾੜ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਤੋਂ ਇਲਾਵਾ ਗੁਰਪਾਲ ਸਿੰਘ ਪਾਲੀ ਖ਼ਜ਼ਾਨਚੀ, ਅਸ਼ੋਕ ਕੁਮਾਰ, ਬਲਵਿੰਦਰ ਸਿੰਘ ਬਰਾੜ ਸੇਵਾ ਮੁਕਤ ਪਿ੍ੰਸੀਪਲ, ਸੁਖਦਰਸ਼ਨ ਸਿੰਘ ਬੇਦੀ ਸੇਵਾ ਮੁਕਤ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਮਾਸਟਰ ਰਜਿੰਦਰ ਸਿੰਘ, ਬਰਨੇਕ ਸਿੰਘ ਦਿਓਲ, ਸਾਬਕਾ ਥਾਣੇਦਾਰ ਸੁਖਬੀਰ ਸਿੰਘ, ਹਰਭਗਵਾਨ ਸਿੰਘ ਕਾਲਾ, ਸੋਮਨਾਥ, ਮਨਮੋਹਨ ਸਿੰਘ ਕਾਲੜਾ, ਜਸਵੀਰ ਸਿੰਘ, ਜਗਬੀਰ ਸਿੰਘ, ਅੰਮਿ੍ਤਪਾਲ ਸਿੰਘ, ਭੁਪਿੰਦਰ ਸਿੰਘ ਦੋਦਾ, ਕਰਮਜੀਤ ਸਿੰਘ ਬਰਾੜ ਰਿਟਾ. ਪਿ੍ੰਸੀਪਲ ਆਦਿ ਹਾਜ਼ਰ ਸਨ |