08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਪਿੰਡ ਗੁਲਾਬੇਵਾਲਾ ਵਿਖੇ ਵਾਲੀਬਾਲ ਟੂਰਨਾਮੈਂਟ ਕਰਵਾਇਆ

Ad Position 21
No active advertisement
ਅਜੀਤ ਡੈਸਕ 11-03-2026
ਸ੍ਰੀ ਮੁਕਤਸਰ ਸਾਹਿਬ, 10 ਮਾਰਚ (ਰਣਜੀਤ ਸਿੰਘ ਢਿੱਲੋਂ)-ਪਿੰਡ ਗੁਲਾਬੇਵਾਲਾ ਵਿਖੇ ਧੰਨ-ਧੰਨ ਬਾਬਾ ਬ੍ਰਹਮ ਦਾਸ ਸਪੋਰਟਸ ਕਲੱਬ ਵਲੋਂ ਬਾਬਾ ਜੀ ਦੀ ਯਾਦ 'ਚ 36ਵਾਂ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਟੂਰਨਾਮੈਂਟ ਦੌਰਾਨ ਖਿਡਾਰੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਇਸ ਮੌਕੇ ਖਿਡਾਰੀਆਂ ਨਾਲ ਜਾਣ-ਪਹਿਚਾਣ ਕਰਨ ਉਪਰੰਤ ਆਪਣੇ ਸੰਬੋਧਨ ਦੌਰਾਨ ਵਿਧਾਇਕ ਕਾਕਾ ਬਰਾੜ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਖੇਡਾਂ ਵਿਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਉਨ੍ਹਾਂ 41,000 ਰੁਪਏ ਦੀ ਸਹਿਯੋਗ ਰਾਸ਼ੀ ਪ੍ਰਬੰਧਕਾਂ ਨੂੰ ਸੌਂਪੀ | ਇਸ ਤੋਂ ਇਲਾਵਾ ਪਿੰਡ ਕਾਨਿਆਂਵਾਲੀ ਵਿਖੇ ਹੋਏ ਟੂਰਨਾਮੈਂਟ ਵਿਚ ਵੀ ਜੇਤੂ ਰਹੀ ਪਿੰਡ ਗੁਲਾਬੇਵਾਲਾ ਦੀ ਟੀਮ ਨੂੰ 5100 ਰੁਪਏ ਨਗਦ ਰਾਸ਼ੀ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਕਲੱਬ ਦੇ ਪ੍ਰਧਾਨ ਬਲਤੇਜ ਸਿੰਘ ਬਰਾੜ, ਵਾਈਸ ਪ੍ਰਧਾਨ ਜਗਦੀਪ ਸਿੰਘ ਗਿੱਲ, ਸਕੱਤਰ ਹਰਪ੍ਰੀਤ ਬਰਾੜ ਨੇ ਆਖਿਆ ਕਿ ਟੂਰਨਾਮੈਂਟ ਦੌਰਾਨ ਸਲੇਮਸ਼ਾਹ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕਰਕੇ 31 ਹਜ਼ਾਰ ਰੁਪਏ ਤੇ ਟਰਾਫ਼ੀ 'ਤੇ ਕਬਜ਼ਾ ਕੀਤਾ, ਜਦਕਿ ਘੱਟਿਆਂਵਾਲੀ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕਰਦਿਆਂ 21 ਹਜ਼ਾਰ ਰੁਪਏ ਸਮੇਤ ਟਰਾਫ਼ੀ 'ਤੇ ਕਬਜ਼ਾ ਕੀਤਾ | ਪ੍ਰਬੰਧਕੀ ਟੀਮ ਵਲੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸਰਪੰਚ ਗੁਰਤੇਜ ਸਿੰਘ, ਮੈਂਬਰ ਐਡਵੋਕੇਟ ਅਰਵਿੰਦਰ ਸਿੰਘ ਬਰਾੜ, ਲਛਮਣਜੀਤ ਸਿੰਘ, ਗਗਨ ਸਿੰਘ, ਬੇਅੰਤ ਸਿੰਘ, ਬਲਜਿੰਦਰ ਸਿੰਘ, ਮਨਜੀਤ ਬਰਾੜ, ਹਰਪ੍ਰੀਤ ਸਿੰਘ, ਤੇਜਿੰਦਰਪਾਲ ਸਿੰਘ ਬਰਾੜ, ਸ਼ਿਵਰਾਜ ਸਿੰਘ ਐਡਵੋਕੇਟ, ਸੇਵਕ ਬਰਾੜ, ਸੁਖਵਿੰਦਰ ਸਿੰਘ ਯੂਥ ਪ੍ਰਧਾਨ, ਅਮਨ ਸੇਖੋਂ, ਜਗਮੀਤ ਸਿੰਘ ਨੰਬਰਦਾਰ ਤੋਂ ਇਲਾਵਾ ਪਿੰਡ ਮਾਂਗਟਕੇਰ ਦੇ ਸਰਪੰਚ ਬਾਬਾ ਸ਼ਿੰਗਾਰਾ ਸਿੰਘ, ਪਿੰਡ ਜੱਸੇਆਣਾ ਦੇ ਸਰਪੰਚ ਅਰਸ਼ ਬਰਾੜ, ਜਸ਼ਨ ਮਾਂਗਟਕੇਰ, ਨਰਿੰਦਰ ਸਿੰਘ ਖੱਪਿਆਂਵਾਲੀ, ਹਰਮੀਤ ਸਿੰਘ ਸਿੱਧੂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਅਗਲੀ ਖ਼ਬਰ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਹੋਏ ਸ਼ਾਮਿਲ ਪਿੰਡ ਗੁਲਾਬੇਵਾਲਾ ਵਿਖੇ ਵਾਲੀਬਾਲ ਟੂਰਨਾਮੈਂਟ ਕਰਵਾਇਆ
Ad Position 24