ਮਲੋਟ, 2 ਅਪ੍ਰੈਲ (ਪਾਟਿਲ)-ਮਲੋਟ ਵਿਖੇ ਜੈਕ ਮਸ਼ੀਨ ਇੰਡੀਆ ਕੰਪਨੀ ਵਲੋਂ ਜੈਕ ਏ-4ਸੀ ਆਟੋਮੈਟਿਕ ਸਿਲਾਈ ਮਸ਼ੀਨਾਂ ਦਾ 'ਐਕਟੀਵਿਟੀ' ਪ੍ਰੋਗਰਾਮ ਤਹਿਤ ਦੋ ਰੋਜ਼ਾ ਰੋਡ ਸ਼ੋਅ ਤੇ ਕੈਂਪ ਲਗਾਇਆ ਗਿਆ | ਪਹਿਲੇ ਦਿਨ ਦੇ ਪ੍ਰੋਗਰਾਮ ਦਾ ਉਦਘਾਟਨ ਮਿਮਿਟ ਕਾਲਜ ਮਲੋਟ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਵਲੋਂ ਕੀਤਾ ਗਿਆ | ਇਸੇ ਤਰ੍ਹਾਂ ਦੂਜੇ ਦਿਨ ਰੋਡ ਸ਼ੋਅ ਦਾ ਉਦਘਾਟਨ ਸ੍ਰੀ ਹਰਿਕਿ੍ਸ਼ਨ ਸਕੂਲ ਮਲੋਟ ਦੇ ਪਿ੍ੰਸੀਪਲ ਧਰਮਪਾਲ ਗੂੰਬਰ ਵਲੋਂ ਕੀਤਾ ਗਿਆ | ਜੈਨ ਸੰਨਜ਼ ਇੰਡੀਆ ਲੁਧਿਆਣਾ ਦੇ ਸਹਿਯੋਗ ਨਾਲ ਅਤੇ ਕੰਪਨੀ ਦੇ ਨਾਰਥ ਇੰਡੀਆ ਇੰਚਾਰਜ ਵਿਕਾਸ਼ ਪਾਂਡੇ ਦੀ ਅਗਵਾਈ ਹੇਠ ਕਰਵਾਏ ਰੋਡ ਸ਼ੋਅ ਮੌਕੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਤੇ ਪਿ੍ੰਸੀਪਲ ਧਰਮਪਾਲ ਗੂੰਬਰ ਨੇ ਕਿਹਾ ਕਿ ਔਰਤਾਂ ਆਪਣੇ ਪੈਰਾਂ 'ਤੇ ਖੜੇ੍ਹ ਹੋਣ ਲਈ ਜਿਥੇ ਰੁਜ਼ਗਾਰ ਦੇ ਵੱਖ-ਵੱਖ ਕਿੱਤੇ ਅਪਣਾ ਕੇ ਆਤਮ-ਨਿਰਭਰ ਬਣ ਸਕਦੀਆਂ ਹਨ, ਉੱਥੇ ਸਿਲਾਈ ਕਢਾਈ ਦਾ ਕਿੱਤਾ ਆਮਦਨ ਦਾ ਵਧੀਆ ਸਾਧਨ ਹੈ | ਇਸ ਮੌਕੇ ਵਿਕਾਸ਼ ਪਾਂਡੇ ਨੇ ਵੱਖ-ਵੱਖ ਸਿਲਾਈ ਸੈਂਟਰਾਂ ਅਤੇ ਬੁਟੀਕਾਂ ਦੀਆਂ ਔਰਤਾਂ ਤੇ ਲੜਕੀਆਂ ਅਤੇ ਟੇਲਰਜ਼ ਨਾਲ ਜੈਕ ਸਿਲਾਈ ਮਸ਼ੀਨ ਦੇ ਮਾਡਲ ਐੱਫ਼-6 , ਏ 2 ਸੀ, ਏ 4 ਸੀ ਤੋਂ ਇਲਾਵਾ ਮਸ਼ੀਨਾਂ ਦੀਆਂ ਵੱਖ-ਵੱਖ ਤਕਨੀਕਾਂ ਬਾਰੇ ਨੁਕਤੇ ਸਾਂਝੇ ਕੀਤੇ | ਰੋਡ ਸ਼ੋਅ ਮੌਕੇ ਜੈਕ ਕੰਪਨੀ ਦੇ ਏ 4ਸੀ ਮਾਡਲ ਸਿਲਾਈ ਮਸ਼ੀਨ ਦੀ ਤੇਜ਼ ਰਫ਼ਤਾਰ ਲਈ ਕਰਵਾਏ ਮੁਕਾਬਲੇ 'ਚ ਪਹਿਲੇ ਦਿਨ ਜਸ਼ਨਪ੍ਰੀਤ ਕੌਰ, ਹਰਮਨ, ਖ਼ੁਸ਼ਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ ਅਤੇ ਦੂਜੇ ਦਿਨ ਸਰੋਜ ਬਾਲਾ, ਜੋਤੀ ਬਾਲਾ, ਹਰਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ ਹੈ | ਇਸ ਮੌਕੇ ਡਾ. ਜਸਕਰਨ ਸਿੰਘ ਭੁੱਲਰ ਅਤੇ ਪਿ੍ੰਸੀਪਲ ਧਰਮਪਾਲ ਗੂੰਬਰ ਦਾ ਅਰੂੜ ਸਿੰਘ ਧਾਗੇ ਬਟਨਾਂ ਵਾਲਿਆਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਤਰਲੋਚਨ ਸਿੰਘ ਪਾਟਿਲ, ਤਰਨ ਸਿੰਘ ਪਾਟਿਲ ਸਮੇਤ 500 ਦੇ ਕਰੀਬ ਲੋਕਾਂ ਨੇ ਸ਼ਮੂਲੀਅਤ ਕੀਤੀ |