08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਸੁਨੀਸ਼ ਗੋਇਲ ਲਾਇਨਜ਼ ਕਲੱਬ ਮਲੋਟ (ਰੋਇਲਸ) ਦੇ ਮੁੜ ਪ੍ਰਧਾਨ ਬਣੇ

Ad Position 21
No active advertisement
ਅਜੀਤ ਡੈਸਕ 03-04-2026
ਮਲੋਟ, 2 ਅਪ੍ਰੈਲ (ਅਜਮੇਰ ਸਿੰਘ ਬਰਾੜ)-ਲਾਇਨਜ਼ ਕਲੱਬ ਮਲੋਟ (ਰੋਇਲਸ) ਦੀ ਮੀਟਿੰਗ ਵਿਚ ਨਵੇਂ ਸਾਲ ਲਈ ਚੋਣ ਕੀਤੀ ਗਈ | ਜਾਣਕਾਰੀ ਦਿੰਦਿਆਂ ਸੰਜੀਵ ਅਰੋੜਾ ਨੇ ਦੱਸਿਆ ਕਿ ਪਿਛਲੇ ਸਾਲ ਵਾਂਗ ਹੀ ਇਸ ਸਾਲ ਵੀ ਸੁਨੀਸ਼ ਗੋਇਲ ਨੂੰ ਲਾਇਨਜ਼ ਕਲੱਬ ਮਲੋਟ (ਰੋਇਲਸ) ਦਾ ਪ੍ਰਧਾਨ ਚੁਣ ਲਿਆ ਗਿਆ ਹੈ | ਇਸੇ ਤਰ੍ਹਾਂ ਹੀ ਦੀਪਕ ਕੁਮਾਰ ਨੂੰ ਸਕੱਤਰ, ਦਰਮੇਸ਼ ਬਾਂਸਲ ਨੂੰ ਖ਼ਜ਼ਾਨਚੀ, ਅਮਿਤ ਵਧਵਾ ਨੂੰ ਪੀ.ਆਰ.ਓ., ਹਰਭਗਵਾਨ ਸਿੰਗਲਾ ਨੂੰ ਐਡੀਸ਼ਨਲ ਸਕੱਤਰ ਤੇ ਸੰਜੀਵ ਅਰੋੜਾ ਨੂੰ ਪ੍ਰੈੱਸ ਸਕੱਤਰ ਬਣਾਇਆ ਗਿਆ | ਇਸ ਦੁਬਾਰਾ ਚੁਣੀ ਗਈ ਟੀਮ ਨੇ ਕਲੱਬ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਪਹਿਲਾਂ ਵਾਂਗ ਹੀ ਪੂਰੀ ਤਨਦੇਹੀ ਨਾਲ ਸੇਵਾ ਕਰਦੇ ਰਹਿਣਗੇ | ਪ੍ਰਧਾਨ ਸੁਨੀਸ਼ ਗੋਇਲ ਨੇ ਵਿਸ਼ਵਾਸ ਦਿਵਾਇਆ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਵਧੇਰੇ ਸੁਵਿਧਾ ਕੈਂਪ ਤੇ ਵਧੇਰੇ ਲੋਕ ਸੇਵਾ ਦਾ ਟੀਚਾ ਰੱਖਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਜੇ. ਐੱਨ. ਜੇ. ਡੀ. ਏ. ਵੀ. ਸਕੂਲ ਵਿਖੇ ਹਵਨ ਯੱਗ ਕਰਵਾਇਆ ਅਗਲੀ ਖ਼ਬਰ ਭਾਰਤੀ ਜਨਤਾ ਪਾਰਟੀ ਦਾ ਸਥਾਪਨਾ ਦਿਵਸ ਮਨਾਉਣ ਸੰਬੰਧੀ ਮੀਟਿੰਗ
Ad Position 24