ਮਲੋਟ, 6 ਅਪ੍ਰੈਲ (ਪਾਟਿਲ)-ਭਾਰਤੀ ਜਨਤਾ ਪਾਰਟੀ ਦਾ 47ਵਾਂ ਸਥਾਪਨਾ ਦਿਵਸ ਜ਼ਿਲ੍ਹਾ ਸ੍ਰੀ ਮੁਕਤਸਰ ਦੇ ਪ੍ਰਧਾਨ ਸਤੀਸ਼ ਅਸੀਜਾ ਅਤੇ ਮੰਡਲ-1 ਦੇ ਪ੍ਰਧਾਨ ਸੁਸ਼ੀਲ ਜਲਹੋਤਰਾ ਤੇ ਮੰਡਲ-2 ਦੇ ਪ੍ਰਧਾਨ ਰਿਖੀਕੇਸ ਪਰਵਲ ਭੋਲੀ ਦੀ ਅਗਵਾਈ ਵਿਚ ਪਾਰਟੀ ਦਫ਼ਤਰ ਮਲੋਟ ਵਿਖੇ ਮਨਾਇਆ ਗਿਆ, ਜਿਸ ਵਿਚ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਤੇ ਸੂਬਾ ਮੀਤ ਪ੍ਰਧਾਨ ਸੁਰਜੀਤ ਕੁਮਾਰ ਜਿਆਣੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਦਫ਼ਤਰ ਪਹੁੰਚ ਕੇ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ, ਮੰਡਲ ਪ੍ਰਧਾਨ ਸੁਸ਼ੀਲ ਜਲਹੋਤਰਾ ਤੇ ਮੰਡਲ ਪ੍ਰਧਾਨ ਰਿਖੀਕੇਸ ਪਰਵਲ ਭੋਲੀ ਨੇ ਫ਼ੁੱਲਾਂ ਦਾ ਗੁਲਦਸਤਾ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ | ਸਵਾਗਤ ਤੋਂ ਬਾਅਦ ਸ੍ਰੀ ਜਿਆਣੀ, ਸ੍ਰੀ ਅਸੀਜਾ ਤੇ ਹੋਰ ਸੀਨੀਅਰ ਆਗੂਆਂ ਵਲੋਂ ਪਾਰਟੀ ਦਫ਼ਤਰ ਦੀ ਛੱਤ ਉਪਰ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਸੁਰਜੀਤ ਜਿਆਣੀ ਤੇ ਸਤੀਸ਼ ਅਸੀਜਾ ਨੇ ਸਮਾਗਮ ਵਿਚ ਆਏ ਹੋਏ ਵਰਕਰਾਂ ਨੂੰ ਪਾਰਟੀ ਦੇ ਮੂਲ ਸਿਧਾਂਤ, ਪਾਰਟੀ ਦੇ ਇਤਿਹਾਸ, ਪਾਰਟੀ ਦੀਆਂ ਨੀਤੀਆਂ ਤੇ ਭਵਿੱਖ ਦੀ ਅਗਾਂਹਵਧੂ ਨੀਤੀਆਂ ਬਾਰੇ ਦੱਸਿਆ | ਪਾਰਟੀ ਦਫ਼ਤਰ ਨੂੰ ਪਾਰਟੀ ਦੇ ਝੰਡੇ ਤੇ ਲੜੀਆਂ ਨਾਲ ਸਜਾਇਆ ਗਿਆ | ਸਮਾਗਮ ਤੋਂ ਬਾਅਦ ਦਫ਼ਤਰ ਲੱਡੂ ਵੰਡੇ ਗਏ ਅਤੇ ਸਾਰੇ ਵਰਕਰਾਂ ਨੇ ਇਕ-ਦੂਜੇ ਦਾ ਮੂੰਹ ਮਿੱਠਾ ਕਰਵਾਇਆ ਅਤੇ ਪਾਰਟੀ ਦੇ ਸਥਾਪਨਾ ਦਿਵਸ ਦੀ ਵਧਾਈ ਦਿੱਤੀ | ਇਸ ਮੌਕੇ ਓਮ ਪ੍ਰਕਾਸ਼ ਸਿਡਾਨਾ, ਅਮਰ ਚੰਦ ਢੋਲੁ, ਮਨੋਹਰ ਨਾਗਪਾਲ, ਅਮਨਦੀਪ ਸੰਧੂ, ਅਭੀ ਜਲਹੋਤਰਾ, ਕਾਲਾ ਚਾਨਣਾ, ਓਮ ਪ੍ਰਕਾਸ਼ ਡੁਡੇਜਾ, ਸੌਰਭ ਗੋਕਲਾਨੀ, ਨਿਸ਼ਾਨ ਸਿੰਘ, ਰਿਤਿਕਾ ਸੱਚਦੇਵਾ, ਸੁਮਨ ਰਾਣੀ, ਜੋਤੀ ਰਾਣੀ, ਮਧੂ ਰਾਣੀ, ਰੂਪਾ ਰਾਣੀ, ਰੋਮਾ ਦੇਵੀ, ਦੀਪਿਕਾ ਰਾਣੀ, ਸੰਤੋਸ਼ ਰਾਣੀ, ਬਬਲੀ ਰਾਣੀ, ਸ਼ਕੁੰਤਲਾ ਦੇਵੀ, ਸੁਖਚੈਨ ਸ਼ਰਮਾ, ਗੌਰਵ ਸ਼ਰਮਾ, ਲਛਮਣ ਪਰਵਲ, ਰੌਸ਼ਨ ਪਰਵਲ, ਕਿਸ਼ੋਰ ਕੁਮਾਰ, ਅਰਜਨ ਕੁਮਾਰ, ਤੇਜਾ ਸਿੰਘ, ਸੂਰਜ ਕੁਮਾਰ, ਸ਼ਮਸ਼ੇਰ ਸ਼ਮੀ, ਦਸ਼ਰਥ ਯਾਦਵ, ਰਾਮ ਕਿਸ਼ੋਰ, ਹਰਪ੍ਰੀਤ ਮਾਨ, ਅਸ਼ੋਕ ਅਰੋਦੀਆ, ਸੁਭਾਸ਼ ਜੈਸਵਾਲ, ਰਾਜੂ, ਪਵਨ ਕੁਮਾਰ, ਦੀਪੂ, ਲੱਕੀ ਸੋਨੀ, ਯੋਗਰਾਜ ਜਲਹੋਤਰਾ, ਹੰਸ ਰਾਮ, ਹਰਦਵਾਰੀ ਲਾਲ, ਗੋਰੀ ਸ਼ਰਮਾ ਅਤੇ 100 ਦੇ ਕਰੀਬ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਮੌਜੂਦ ਸਨ |