08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਡੋਪ ਟੈੱਸਟ ਪਾਜ਼ਿਟਿਵ ਆਉਣ ਉਪਰੰਤ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ

Ad Position 21
No active advertisement
ਅਜੀਤ ਡੈਸਕ 08-04-2026
ਗਿੱਦੜਬਾਹਾ, 7 ਅਪ੍ਰੈਲ (ਪਰਮਜੀਤ ਸਿੰਘ ਥੇੜ੍ਹੀ)-ਥਾਣਾ ਗਿੱਦੜਬਾਹਾ ਪੁਲਿਸ ਨੇ ਨਸ਼ੇ ਦੇ ਆਦੀ ਇਕ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਜਦੋਂ ਗਸ਼ਤ ਦੌਰਾਨ ਕਪਾਹ ਮੰਡੀ ਗਿੱਦੜਬਾਹਾ ਪੁੱਜੀ ਤਾਂ ਕਪਾਹ ਮੰਡੀ ਦੇ ਮੇਨ ਗੇਟ 'ਤੇ ਇਕ ਵਿਅਕਤੀ ਝੂਲਦਾ ਦਿਖਾਈ ਦਿੱਤਾ | ਉਕਤ ਵਿਅਕਤੀ ਦੇ ਹਾਵ-ਭਾਵ ਤੋਂ ਪੁਲਿਸ ਪਾਰਟੀ ਨੂੰ ਅਜਿਹਾ ਜਾਪਿਆ ਕਿ ਜਿਵੇਂ ਉਸ ਨੇ ਕਿਸੇ ਨਸ਼ੀਲੀ ਚੀਜ਼ ਦਾ ਸੇਵਨ ਕੀਤਾ ਹੋਵੇ | ਪੁਲਿਸ ਵਲੋਂ ਪੁੱਛਣ 'ਤੇ ਉਕਤ ਵਿਅਕਤੀ ਨੇ ਆਪਣੀ ਪਹਿਚਾਣ ਬੱਗੀ ਸਿੰਘ ਪੁੱਤਰ ਮਹਿਕਮ ਸਿੰਘ ਵਾਸੀ ਜੰਡੀਆਂ ਰੋਡ ਟਿੱਬੀ ਪਿੰਡ ਗਿੱਦੜਬਾਹਾ ਵਜੋਂ ਕਰਵਾਉਂਦਿਆਂ ਦੱਸਿਆ ਕਿ ਉਹ ਨਸ਼ੇ ਕਰਨ ਦਾ ਆਦੀ ਹੈ ਤੇ ਹੁਣ ਵੀ ਉਸ ਨੇ ਨਸ਼ਾ ਕੀਤਾ ਹੋਇਆ ਹੈ | ਜਿਸ 'ਤੇ ਪੁਲਿਸ ਨੇ ਉਕਤ ਵਿਅਕਤੀ ਦਾ ਸਰਕਾਰੀ ਹਸਪਤਾਲ ਗਿੱਦੜਬਾਹਾ ਤੋਂ ਡੋਪ ਟੈੱਸਟ ਕਰਵਾਇਆ ਤੇ ਟੈੱਸਟ ਦੀ ਰਿਪੋਰਟ ਪਾਜ਼ੀਟਿਵ ਆਉਣ ਉਪਰੰਤ ਪੁਲਿਸ ਨੇ ਉਕਤ ਬੱਗੀ ਸਿੰਘ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦਾ ਸੇਵਨ ਕਰਦਾ ਵਿਅਕਤੀ ਕਾਬੂ, ਮੁਕੱਦਮਾ ਦਰਜ ਅਗਲੀ ਖ਼ਬਰ ਨਸ਼ੇ ਦਾ ਸੇਵਨ ਕਰਦੇ ਦੋ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ
Ad Position 24