08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਕਸਬਾ ਰੁਪਾਣਾ ਤੇ ਆਸ-ਪਾਸ ਦੇ ਪਿੰਡਾਂ 'ਚ ਭਰਵੀਂ ਬਾਰਿਸ਼, ਕਿਸਾਨ ਚਿੰਤਤ

Ad Position 21
No active advertisement
ਅਜੀਤ ਡੈਸਕ 08-04-2026
ਰੁਪਾਣਾ, 7 ਅਪ੍ਰੈਲ (ਜਗਜੀਤ ਸਿੰਘ)-ਕਸਬਾ ਰੁਪਾਣਾ ਤੇ ਆਸ-ਪਾਸ ਦੇ ਪਿੰਡਾਂ ਵਿਚ ਅੱਜ ਭਰਵੀਂ ਬਾਰਿਸ਼ ਹੋਈ | ਕਈ ਦਿਨਾਂ ਤੋਂ ਮੌਸਮ ਦੀ ਖ਼ਰਾਬੀ ਚੱਲ ਰਹੀ ਹੈ ਤੇ ਵਾਰ-ਵਾਰ ਮੀਂਹ ਪੈ ਰਿਹਾ ਹੈ | ਹਨੇਰੀ ਕਾਰਨ ਕਣਕ ਦੀ ਫ਼ਸਲ ਧਰਤੀ 'ਤੇ ਵਿਛ ਚੁੱਕੀ ਹੈ | ਅੱਜ ਦੁਪਹਿਰ ਮੌਕੇ ਅਚਾਨਕ ਮੌਸਮ ਖ਼ਰਾਬ ਹੋ ਗਿਆ ਤੇ ਅਸਮਾਨ 'ਚ ਕਾਲੇ ਬੱਦਲ ਛਾ ਗਏ | ਇਸ ਮਗਰੋਂ ਤੇਜ਼ ਹਨੇਰੀ ਤੇ ਬਾਰਿਸ਼ ਸ਼ੁਰੂ ਹੋਈ ਤੇ ਚਮਕ ਗਰਜ ਨਾਲ ਬਾਰਿਸ਼ ਖ਼ਬਰ ਲਿਖੇ ਜਾਣ ਤੱਕ ਪੈ ਰਹੀ ਹੈ | ਪਿਛਲੇ ਦਿਨਾਂ ਵਿਚ ਮਲੋਟ ਤੇ ਗਿੱਦੜਬਾਹਾ ਦੇ ਹਲਕੇ ਅਧੀਨ ਪੈਂਦੇ ਕਈ ਪਿੰਡਾਂ ਵਿਚ ਗੜੇ੍ਹਮਾਰੀ ਨਾਲ ਕਾਫ਼ੀ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋ ਗਿਆ | ਕਣਕ ਦੀ ਫ਼ਸਲ ਪੱਕੀ ਹੋਈ ਹੈ ਤੇ ਇਸ ਦਰਮਿਆਨ ਲਾਗਾਤਾਰ ਮੌਸਮ ਦੀ ਖ਼ਰਾਬੀ ਤੇ ਬਾਰਿਸ਼ ਪੈਣ ਕਾਰਨ ਕਿਸਾਨ ਚਿੰਤਾ ਵਿਚ ਹਨ |

Ad Position 22
No active advertisement
ਪਿਛਲੀ ਖ਼ਬਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਠੇਕਾ ਮੁਲਾਜ਼ਮਾਂ ਵਲੋਂ ਅਰਥੀ ਫ਼ੂਕ ਪ੍ਰਦਰਸ਼ਨ ਅਗਲੀ ਖ਼ਬਰ ਨਸ਼ੇ ਦਾ ਸੇਵਨ ਕਰਦਾ ਵਿਅਕਤੀ ਕਾਬੂ, ਮੁਕੱਦਮਾ ਦਰਜ
Ad Position 24