08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਭਲਕੇ ਪਿੰਡ ਸੇਵੇਵਾਲਾ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ

Ad Position 21
No active advertisement
ਅਜੀਤ ਡੈਸਕ 08-04-2026
ਜੈਤੋ, 7 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ)-ਸਮਾਜ ਸੇਵਕ ਤੇ ਯੂਥ ਐਵਾਰਡੀ ਡਾ. ਗੁਰਚਰਨ ਭਗਤੂਆਣਾ ਨੇ ਦੱਸਿਆ ਕਿ 9 ਅਪ੍ਰੈਲ 1991 ਨੂੰ ਜ਼ਬਰ ਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ ਵਲੋਂ ਜੈਤੋ ਨੇੜਲੇ ਪਿੰਡ ਸੇਵੇਵਾਲਾ 'ਚ ਇਕ ਸਮਾਗਮ ਦੇ ਦੌਰਾਨ ਦੁਪਹਿਰ ਦੇ 2 ਵਜੇ ਦੇ ਕਰੀਬ ਇਕ ਨਾਟਕ ਟੀਮ ਵਲੋਂ ਜਦੋਂ ਅੰਨੋ ਨਿਸ਼ਾਨਚੀ ਨਾਟਕ ਦੀ ਪੇਸ਼ਕਾਰੀ ਕੀਤੀ ਜਾ ਰਹੀ ਸੀ ਤਾਂ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਸਮਾਗਮ 'ਚ ਸ਼ਾਮਿਲ ਲੋਕਾਂ 'ਤੇ ਵੱਡਾ ਹਮਲਾ ਕਰਕੇ 18 ਲੋਕਾਂ ਨੂੰ ਸ਼ਹੀਦ ਕਰ ਦਿੱਤਾ ਤੇ ਅਨੇਕਾਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ ਸੀ | ਉਨ੍ਹਾਂ ਕਿਹਾ ਕਿ ਇੰਨਕਲਾਬੀ ਜਥੇਬੰਦੀਆਂ 'ਤੇ ਪੰਜਾਬ 'ਚ ਇਹ ਸਭ ਤੋਂ ਵੱਡਾ ਹਮਲਾ ਸੀ, ਜਿਸ ਵਿਚ ਜੈਤੋ ਇਲਾਕੇ ਦੇ ਕਨਵੀਨਰ ਮੇਘਰਾਜ ਭਗਤੂਆਣਾ, ਰਾਮਪੁਰਾ ਇਲਾਕੇ ਦੇ ਕਨਵੀਨਰ ਜਗਪਾਲ ਸਿੰਘ ਸੇਲਵਰਾ, ਟੀ.ਐਸ.ਯੂ. ਦੇ ਆਗੂ ਗੁਰਜੰਟ ਸਿੰਘ ਢਿੱਲਵਾਂ ਤੇ ਮਾਤਾ ਸਦਾ ਕੌਰ ਭਗਤੂਆਣਾ ਸਮੇਤ 18 ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਜ਼ਬਰ ਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ ਇਨਸਾਫ਼ ਪਸੰਦ ਲੋਕਾਂ ਨੂੰ ਜ਼ਬਰ 'ਤੇ ਜ਼ੁਲਮ ਖਿਲਾਫ਼ ਲੜਨ ਦਾ ਹੋਕਾ ਦੇ ਰਿਹਾ ਸੀ | ਪਰ ਏਜੰਸੀਆਂ ਨੂੰ ਇਹ ਹਜ਼ਮ ਨਹੀਂ ਸੀ ਆ ਰਿਹਾ | ਉਨ੍ਹਾਂ ਕਿਹਾ ਕਿ ਅੱਜ ਵੀ ਲੋਕਾਂ ਨੂੰ ਪਾੜੋ ਤੇ ਰਾਜ ਕਰੋ ਦੀ ਨੀਤੀ ਨਾਲ ਲੜਾਇਆ ਜਾ ਰਿਹਾ | ਉਨ੍ਹਾਂ ਪੰਜਾਬ ਦੇ ਹਰ ਧਰਮ ਨਾਲ ਸਬੰਧਿਤ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਭਾਈਚਾਰਕ ਏਕਤਾ ਬਣਾਈ ਰੱਖਣ ਤੇ ਜਬਰ ਤੇ ਫਿਰਕਾਪ੍ਰਸਤ ਤਾਕਤਾਂ ਦਾ ਵਿਰੋਧ ਕਰਦੇ ਹੋਏ ਪਿੰਡ ਸੇਵੇਵਾਲਾ 'ਚ 9 ਅਪ੍ਰੈਲ ਦਿਨ ਵੀਰਵਾਰ ਨੂੰ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਜਨਗਣਨਾ 2027 ਲਈ 3 ਰੋਜ਼ਾ ਟਰੇਨਿੰਗ ਦੀ ਸ਼ੁਰੂਆਤ ਅਗਲੀ ਖ਼ਬਰ ਹੈਰੋਇਨ ਸਮੇਤ ਵਿਅਕਤੀ ਕਾਬੂ
Ad Position 24