ਗਿੱਦੜਬਾਹਾ, 7 ਅਪ੍ਰੈਲ (ਪਰਮਜੀਤ ਸਿੰਘ ਥੇੜ੍ਹੀ)-6 ਪੀ.ਬੀ. ਐੱਨ.ਸੀ.ਸੀ. ਬੀ.ਐੱਨ. ਮਲੋਟ ਦੇ ਕਰਨਲ ਭੁਪਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਮਲੋਟ ਵਿਖੇ 10 ਰੋਜ਼ਾ ਐੱਨ.ਸੀ.ਸੀ. ਕੈਂਪ ਵਿਚ ਹਿੱਸਾ ਲੈਣ ਲਈ ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ ਦੇ 57 ਕੈਡਿਟਸ ਅੱਜ ਰਵਾਨਾ ਹੋਏ | ਮਾਲਵਾ ਸਕੂਲ ਦੇ ਕੈਡਿਟਸ ਇੰਚਾਰਜ ਏਕਾਂਤ ਮੋਂਗਾ ਅਤੇ ਮਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਕੈਂਪ ਵਿਚ ਜਿੱਥੇ ਮਾਲਵਾ ਸਕੂਲ ਦੇ 57 ਕੈਡਿਟਸ ਤੋਂ ਇਲਾਵਾ ਵੱਖ-ਵੱਖ ਸਕੂਲਾਂ ਅਤੇ ਖੇਤਰਾਂ ਦੇ 500 ਕੈਡਿਟਸ ਵੀ ਹਿੱਸਾ ਲੈ ਰਹੇ ਹਨ | ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਕੈਡਿਟਸ ਕੈਡਿਟ ਲੀਡਰਸ਼ਿਪ, ਟੀਮ ਵਰਕ ਅਤੇ ਖੇਡਾਂ ਵਰਗੇ ਖੇਤਰਾਂ ਵਿਚ ਆਪਣੇ ਹੁਨਰ ਨੂੰ ਨਿਖਾਰਨ ਲਈ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ ਸ਼ਾਮਿਲ ਹੋਣਗੇ | ਕੈਂਪ ਦਾ ਉਦੇਸ਼ ਨੌਜਵਾਨ ਕੈਡਿਟਾਂ ਵਿਚ ਅਨੁਸ਼ਾਸਨ, ਮਿਲਵਰਤਨ ਤੇ ਰਾਸ਼ਟਰੀ ਮਾਣ ਨੂੰ ਉਤਸਾਹਿਤ ਕਰਨਾ ਹੈ | ਵਰਣਨਯੋਗ ਹੈ ਕਿ ਕਰਨਲ ਭੁਪਿੰਦਰ ਸਿੰਘ ਮਾਨ ਦੀ ਟੀਮ ਵਿਚ ਪੀ.ਆਈ. ਸਟਾਫ਼, ਏ. ਐੱਨ. ਓ. ਅਤੇ ਜੀ. ਸੀ. ਆਈ. ਸ਼ਾਮਿਲ ਹਨ |