11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਆਦਿਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਭਾਰਤ ਨੇ ਮੰਗ ਪੱਤਰ ਦਿੱਤਾ

Ad Position 21
No active advertisement
ਅਜੀਤ ਡੈਸਕ 10-04-2026
ਸ੍ਰੀ ਮੁਕਤਸਰ ਸਾਹਿਬ, 9 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਭਗਵਾਨ ਵਾਲਮੀਕਿ ਤੀਰਥ ਗਿਆਨ ਆਸ਼ਰਮ ਦੀ ਨਿਰੋਲ ਧਾਰਮਿਕ ਤੇ ਸਮਾਜਿਕ ਜਥੇਬੰਦੀ ਆਦਿਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਭਾਰਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਸਮੁੱਚੀ ਟੀਮ ਪਰਮਿੰਦਰ ਸਿੰਘ ਪਾਸ਼ਾ ਚੇਅਰਮੈਨ ਮਾਲਵਾ ਜ਼ੋਨ, ਕੁਲਵਿੰਦਰ ਸਿੰਘ ਜਨਰਲ ਸਕੱਤਰ ਮਾਲਵਾ ਜ਼ੋਨ, ਐੱਮ.ਪੀ. ਸਿੰਘ ਜ਼ਿਲ੍ਹਾ ਚੇਅਰਮੈਨ ਸ੍ਰੀ ਮੁਕਤਸਰ ਸਾਹਿਬ, ਸਤਵੀਰ ਸਿੰਘ ਜਨਰਲ ਸਕੱਤਰ, ਮੰਗਾ ਸਿੰਘ ਬੱਲਮਗੜ੍ਹ ਜ਼ਿਲ੍ਹਾ ਸਕੱਤਰ, ਗੁਰਪ੍ਰੀਤ ਸਿੰਘ ਜ਼ਿਲ੍ਹਾ ਸਕੱਤਰ ਆਦਿ ਦੀ ਅਗਵਾਈ ਹੇਠ ਮਨਰੇਗਾ, ਗ਼ਰੀਬਾਂ ਦੇ ਮਕਾਨ, ਸ਼ਹਿਰ ਦੇ ਵਿਕਾਸ ਕਾਰਜ, ਪੁਲਿਸ ਵਲੋਂ ਗ਼ਰੀਬ ਪਰਿਵਾਰਾਂ 'ਤੇ ਕੀਤੇ ਜਾ ਰਹੇ ਕਥਿਤ ਅੱਤਿਆਚਾਰ ਸਮੇਤ ਵੱਖ-ਵੱਖ ਧਾਰਮਿਕ/ਸਮਾਜਿਕ ਮੁੱਦਿਆਂ ਨੂੰ ਲੈ ਕੇ ਡੀ.ਸੀ. ਦਫ਼ਤਰ ਤੋਂ ਐੱਸ.ਐੱਸ.ਪੀ. ਦਫ਼ਤਰ ਤੱਕ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਭਗਵਾਨ ਵਾਲਮੀਕਿ ਤੀਰਥ ਗਿਆਨ ਆਸ਼ਰਮ ਤੋਂ ਕੌਮੀ ਜਨਰਲ ਸਕੱਤਰ ਤੇ ਮੁੱਖ ਪ੍ਰਚਾਰਕ ਡਾ. ਭੁਪਿੰਦਰ ਸਿੱਧੂ, ਕੌਮੀ ਪ੍ਰਚਾਰਕ ਭਾਈ ਗੁਰਦਾਸ ਸਿੰਘ, ਕੌਮੀ ਕਾਨੂੰਨੀ ਸਲਾਹਕਾਰ ਐਡਵੋਕੇਟ ਨਾਇਰਾ ਅਟਵਾਲ ਆਦਿ ਨੇ ਸਾਰੇ ਮੁੱਦਿਆਂ ਨੂੰ ਲੈ ਕੇ ਸੰਬੰਧਿਤ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਚਰਚਾ ਕੀਤੀ ਤੇ ਅਧਿਕਾਰੀਆਂ ਨੂੰ ਤੁਰੰਤ ਸਮਾਜ ਨੂੰ ਇਨਸਾਫ਼ ਦੇਣ ਦੀ ਗੱਲ ਰੱਖੀ ਗਈ | ਡਾ. ਭੁਪਿੰਦਰ ਸਿੰਘ ਸਿੱਧੂ ਵਲੋਂ ਸਾਥੀਆਂ ਸਮੇਤ ਇਹ ਐਲਾਨ ਕੀਤਾ ਗਿਆ ਕਿ ਗ਼ਰੀਬ ਵਰਗ ਨੂੰ ਇਨਸਾਫ਼ ਨਾ ਦਿੱਤੇ ਜਾਣ 'ਤੇ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਸੰਤ ਬਾਜ਼ ਨਾਥ, ਸਾਬਕਾ ਵਿਧਾਇਕ ਬਲਦੇਵ ਸਿੰਘ ਬੱਲਮਗੜ੍ਹ, ਬਾਬਾ ਰਾਮ ਸਿੰਘ ਯੂਥ ਆਗੂ ਫ਼ਾਜ਼ਿਲਕਾ, ਪ੍ਰਦੀਪ ਕਾਉਣੀ ਫ਼ਰੀਦਕੋਟ, ਬਾਬਾ ਦਰਸ਼ਨ ਸਿੰਘ, ਮਲਕੀਤ ਸਿੰਘ, ਦੇਸਾ ਸਿੰਘ ਐੱਮ.ਸੀ., ਪਾਲ ਸਿੰਘ, ਹੈਪੀ ਸਿੰਘ, ਬਿੰਦਰ ਸਿੰਘ, ਯਾਦਵਿੰਦਰ ਸਿੰਘ ਜਾਦੂ, ਬਾਬਾ ਗੁਰਜੰਟ ਸਿੰਘ, ਹਰਜਿੰਦਰ ਸਿੰਘ, ਗਿਆਨ ਸਿੰਘ, ਜਗਸੀਰ ਸਿੰਘ ਘਾਰੂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮਲੋਟ ਵਿਖੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ ਅਗਲੀ ਖ਼ਬਰ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਵਲੋਂ ਕੱਲ੍ਹ ਦੀ ਸੰਗਰੂਰ ਰੈਲੀ 'ਚ ਭਰਵੀਂ ਸ਼ਮੂਲੀਅਤ ਦਾ ਐਲਾਨ
Ad Position 24