ਮਲੋਟ, 11 ਅਪ੍ਰੈਲ (ਪਾਟਿਲ)-ਲੰਘੀ ਦੇਰ ਸ਼ਾਮ ਨੂੰ ਮਲੋਟ ਵਿਖੇ ਬੁਰਜਾਂ ਫਾਟਕ ਨੇੜੇ ਕੁਸ਼ਟ ਆਸ਼ਰਮ ਕੋਲ ਗੱਡੀ ਥੱਲੇ ਕਰਕੇ ਇਕ ਵਿਅਕਤੀ ਦੀ ਮੌਤ ਹੋ ਗਈ | ਮਿ੍ਤਕ ਦੀ ਪਹਿਚਾਣ ਲਖਵਿੰਦਰ ਸਿੰਘ ਵਾਸੀ ਸ੍ਰੀ ਗੁਰੂ ਰਵਿਦਾਸ ਨਗਰ ਮਲੋਟ ਵਜੋਂ ਹੋਈ ਹੈ | ਏ.ਐੱਸ.ਆਈ. ਸੁਰਿੰਦਰ ਸਿੰਘ ਚੌਂਕੀ ਇੰਚਾਰਜ ਪੁਲਿਸ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਸ਼ਾਮ ਨੂੰ ਗੱਡੀ ਸੰਖਿਆ 12481 ਥੱਲੇ ਆ ਕੇ ਇਕ ਵਿਅਕਤੀ ਨੇ ਆਤਮ-ਹੱਤਿਆ ਕਰ ਲਈ | ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ |