15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਪਰਜਾਪਤ ਸਮਾਜ ਵਲੋਂ 8ਵੀਂ ਦੇ ਨਤੀਜੇ 'ਚੋਂ ਅੱਵਲ ਰਹੀ ਵਿਦਿਆਰਥਣ ਤਮੰਨਾ ਨੂੰ ਵਧਾਈ

Ad Position 21
No active advertisement
ਅਜੀਤ ਡੈਸਕ 12-04-2026
ਸ੍ਰੀ ਮੁਕਤਸਰ ਸਾਹਿਬ, 11 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਅੱਠਵੀਂ ਜਮਾਤ ਦੇ ਸਾਲਾਨਾ ਨਤੀਜਿਆਂ ਵਿਚੋਂ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ (ਫ਼ਰੀਦਕੋਟ) ਦੀ ਹੋਣਹਾਰ ਵਿਦਿਆਰਥਣ ਤਮੰਨਾ ਪਰਜਾਪਤੀ ਪੁੱਤਰੀ ਨਰਿੰਦਰ ਕੁਮਾਰ ਪਰਜਾਪਤੀ ਨੇ 600 'ਚੋਂ 600 ਅੰਕਾਂ ਨਾਲ ਸੂਬੇ ਭਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਮਾਪਿਆਂ, ਸਕੂਲ ਸਟਾਫ਼ ਤੇ ਪਰਜਾਪਤ ਸਮਾਜ ਦਾ ਨਾਂਅ ਚਮਕਾਇਆ ਹੈ | ਇਸ ਮੌਕੇ ਜਾਣਕਾਰੀ ਦਿੰਦਿਆਂ ਪਰਜਾਪਤ ਕੁਮਹਾਰ ਮਹਾਂਸੰਘ ਪੰਜਾਬ ਦੇ ਸੂਬਾਈ ਚੀਫ਼ ਜਨਰਲ ਸਕੱਤਰ ਪਵਨ ਪਰਜਾਪਤੀ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਸਕੂਲ ਦੇ ਮਿਹਨਤੀ ਸਟਾਫ਼ ਤੇ ਵਿਦਿਆਰਥਣ ਦੀ ਸਖ਼ਤ ਮਿਹਨਤ ਸਦਕਾ ਹੀ ਬੋਰਡ ਦੇ ਨਤੀਜਿਆਂ ਵਿਚ ਵਿਦਿਆਰਥਣ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਵਿਦਿਆਰਥਣ ਤਮੰਨਾ ਪਰਜਾਪਤੀ ਦੀ ਇਸ ਪ੍ਰਾਪਤੀ 'ਤੇ ਪਰਜਾਪਤ ਕੁਮਹਾਰ ਮਹਾਂਸੰਘ ਪੰਜਾਬ ਦੇ ਸੂਬਾਈ ਪ੍ਰਧਾਨ ਕਰਮ ਚੰਦ ਪੱਪੀ, ਸੂਬਾਈ ਯੂਥ ਪ੍ਰਧਾਨ ਗੁਰਮੀਤ ਸਿੰਘ ਪਰਜਾਪਤੀ, ਹੰਸ ਰਾਜ ਜਲਾਲਾਬਾਦ, ਐਡਵੋਕੇਟ ਅਜੀਤ ਵਰਮਾ ਮੋਗਾ, ਜੈ ਚੰਦ ਬੇਂਵਾਲ ਮੋਗਾ, ਲੈਕ. ਰਤਨ ਸਿੰਘ ਪਰਜਾਪਤੀ ਬਠਿੰਡਾ, ਟਿੰਕੂ ਕੁਮਾਰ ਕੋਟਕਪੂਰਾ, ਓਮ ਪ੍ਰਕਾਸ਼, ਸੰਜੂ ਵਰਮਾ ਮਲੋਟ, ਮਦਨ ਲਾਲ ਅਬੋਹਰ, ਪੂਰਨ ਚੰਦ ਫ਼ਾਜ਼ਿਲਕਾ, ਰਮੇਸ਼ ਕੁਮਾਰ ਜਲਾਲਾਬਾਦ, ਸ੍ਰੀ ਰਾਮ ਮਮਦੋਟ, ਪੂਰਨ ਚੰਦ ਫ਼ਿਰੋਜ਼ਪੁਰ, ਨਰਾਇਣ ਦਾਸ ਕਾਲੀ ਫ਼ਰੀਦਕੋਟ, ਚਰਨਦਾਸ ਚੰਨਾ ਬਰੀਵਾਲਾ, ਚਿਰੰਜੀ ਲਾਲ ਕੋਟਕਪੂਰਾ, ਤਾਰਾ ਚੰਦ ਕੋਟਕਪੂਰਾ, ਬੱਬੂ ਰਾਮ ਜੈਤੋ, ਬੁੱਧ ਰਾਮ ਸਮਾਲਸਰ, ਸਤਪਾਲ ਕੁਮਾਰ, ਜਸਵੰਤ ਰਾਮ, ਲਾਲ ਚੰਦ ਬਠਿੰਡਾ, ਇੰਦਰਾਜ ਕੁਮਾਰ, ਡਾ. ਸੁਖਦੇਵ ਗਿੱਦੜਬਾਹਾ, ਬਾਬੂ ਰਾਮ ਸ੍ਰੀ ਮੁਕਤਸਰ ਸਾਹਿਬ, ਰਾਜ ਕੁਮਾਰ, ਪ੍ਰੇਮ ਕੁਮਾਰ ਗੁਰੂਹਰਸਹਾਏ, ਟਿੰਕੂ ਵਰਮਾ ਬਠਿੰਡਾ, ਰਘਬੀਰ ਸਿੰਘ ਸਾਦਿਕ, ਧਰਮ ਪ੍ਰਵਾਨਾ, ਮਨਦੀਪ ਸਿੰਘ ਮੁੰਨਾ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਸਕੂਲ ਸਟਾਫ਼, ਮਾਪਿਆਂ ਤੇ ਵਿਦਿਆਰਥਣ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਜ਼ਿਲ੍ਹੇ ਲਈ ਹੀ ਨਹੀਂ, ਸਗੋਂ ਪਰਜਾਪਤ ਸਮਾਜ ਲਈ ਵੀ ਮਾਣ ਵਾਲੀ ਗੱਲ ਹੈ | ਪਵਨ ਪਰਜਾਪਤੀ ਨੇ ਦੱਸਿਆ ਕਿ ਜਲਦੀ ਹੀ ਪਰਜਾਪਤ ਬਰਾਦਰੀ ਦੀ ਮੀਟਿੰਗ ਬੁਲਾ ਕੇ ਇਸ ਹੋਣਹਾਰ ਵਿਦਿਆਰਥਣ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਸ਼ਰਾਬ ਦਾ ਠੇਕਾ ਖੁੱਲ੍ਹਣ ਖ਼ਿਲਾਫ਼ ਮੁਹੱਲਾ ਵਾਸੀਆਂ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਬਾਇਓਮੈਟਿ੍ਕ ਨੀਤੀ ਖ਼ਿਲਾਫ਼ ਕਿਸਾਨਾਂ ਵਲੋਂ ਖੂਈਆਂ ਮਲਕਾਣਾ ਟੋਲ ਪਲਾਜ਼ਾ 'ਤੇ ਚੱਕਾ ਜਾਮ
Ad Position 24