ਗਿੱਦੜਬਾਹਾ-ਮਾਸਟਰ ਬਲਦੇਵ ਸਿੰਘ ਮਾਨ ਦਾ ਜਨਮ 3 ਦਸੰਬਰ 1950 ਨੂੰ ਪਿਤਾ ਲਾਭ ਸਿੰਘ ਮਾਨ ਦੇ ਘਰ ਮਾਤਾ ਸ਼ਾਮ ਕੌਰ ਦੀ ਕੁੱਖੋਂ ਪਿੰਡ ਦੌਲਾ ਵਿਖੇ ਹੋਇਆ | ਆਪ ਨੇ ਦਸਵੀਂ ਕਰਨ ਉਪਰੰਤ ਆਰਟ ਐਂਡ ਕਰਾਫ਼ਟ ਦੀ ਟਰੇਨਿੰਗ ਲੈ ਕੇ 3 ਨਵੰਬਰ 1969 ਨੂੰ ਚੱਕ ਸ਼ੇਰੇਵਾਲਾ ਤੋਂ ਸਰਕਾਰੀ ਸੇਵਾ ਦੀ ਸ਼ੁਰੂਆਤ ਕੀਤੀ ਤੇ ਵੱਖ-ਵੱਖ ਸਕੂਲਾਂ ਵਿਚ ਸੇਵਾ ਨਿਭਾਉਂਦੇ ਹੋਏ 31 ਮਾਰਚ 2009 ਨੂੰ ਸਰਕਾਰੀ ਸੀਨੀਅਰ ਸਕੂਲ ਕੋਟਭਾਈ ਤੋਂ ਸੇਵਾ ਮੁਕਤ ਹੋਏ | ਆਪ ਦੀ ਸ਼ਾਦੀ ਜਰਨੈਲ ਕੌਰ ਨਾਲ ਹੋਈ | ਆਪ ਦੇ ਘਰ ਇਕ ਪੁੱਤਰ ਵਿਕਰਮਜੀਤ ਸਿੰਘ ਅਤੇ ਦੋ ਧੀਆਂ ਪਰਮਜੀਤ ਕੌਰ ਤੇ ਕੋਮਲਜੀਤ ਕੌਰ ਨੇ ਜਨਮ ਲਿਆ, ਜਿਨ੍ਹਾਂ ਨੂੰ ਆਪ ਨੇ ਚੰਗੀ ਸਿੱਖਿਆ ਤੇ ਵਧੀਆ ਸੰਸਕਾਰ ਦੇ ਕੇ ਚੰਗੇ ਘਰਾਂ ਵਿਚ ਵਿਆਹਿਆ | ਪਿਛਲੇ ਦਿਨੀਂ ਉਹ ਸੁਰਗ ਸਿਧਾਰ ਗਏ | ਉਨ੍ਹਾਂ ਦੀ ਅੰਤਿਮ ਅਰਦਾਸ 15 ਅਪ੍ਰੈਲ ਦਿਨ ਬੁੱਧਵਾਰ ਨੂੰ ਮਹਾਰਾਜਾ ਅਗਰਸੈਨ ਧਰਮਾਰਥ ਟਰੱਸਟ ਸੂਆ ਰੋਡ ਨੇੜੇ ਗਊਸ਼ਾਲਾ ਗਿੱਦੜਬਾਹਾ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ | -ਪਰਮਜੀਤ ਸਿੰਘ ਥੇੜ੍ਹੀ