23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਮਹਿਲਾ ਦੀ ਮੌਤ

Ad Position 21
No active advertisement
ਅਜੀਤ ਡੈਸਕ 15-04-2026
ਗਿੱਦੜਬਾਹਾ, 14 ਅਪ੍ਰੈਲ (ਪਰਮਜੀਤ ਸਿੰਘ ਥੇੜ੍ਹੀ)-ਥਾਣਾ ਗਿੱਦੜਬਾਹਾ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਲਾਪ੍ਰਵਾਹੀ ਨਾਲ ਟਰੈਕਟਰ-ਟਰਾਲੀ ਚਲਾਉਂਦੇ ਹੋਏ ਸੜਕ ਹਾਦਸਾ ਕਰਨ ਦੇ ਦੋਸ਼ਾਂ ਹੇਠ ਇਕ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨ 'ਚ ਗੁਰਮੀਤ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਵਿਰਕ ਕਲਾਂ ਜ਼ਿਲ੍ਹਾ ਬਠਿੰਡਾ ਨੇ ਦੱਸਿਆ ਕਿ ਬੀਤੀ 12 ਅਪ੍ਰੈਲ ਨੂੰ ਉਹ ਆਪਣੀ ਭੈਣ ਵੀਰਪਾਲ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਗੁਰੂਸਰ ਨੂੰ ਮਿਲਣ ਲਈ ਗਿਆ ਸੀ ਤੇ ਆਪਣੇ ਜੀਜਾ ਕੁਲਦੀਪ ਸਿੰਘ ਦੇ ਮੋਟਰਸਾਈਕਲ 'ਤੇ ਉਹ ਸਮੇਤ ਆਪਣੀ ਭੈਣ ਵੀਰਪਾਲ ਕੌਰ ਨਾਲ ਵੱਡਾ ਗੁਰਦੁਆਰਾ ਸਾਹਿਬ ਗੁਰੂਸਰ ਜਾ ਰਹੇ ਸਨ | ਜਦੋਂ ਉਹ ਦੋਵੇਂ ਭੈਣ-ਭਰਾ ਰੁਖਾਲੇ ਵਾਲੇ ਪੁਲ ਨਹਿਰਾਂ ਪਾਸ ਪੁੱਜੇ ਤਾਂ ਸਾਹਮਣੇ ਤੋਂ ਇਕ ਤੇਜ਼ ਰਫ਼ਤਾਰ ਟਰੈਕਟਰ ਜਿਸ ਦੇ ਪਿਛੇ ਇਕ ਮਿੱਟੀ ਨਾਲ ਭਰਿਆ ਹੋਇਆ ਟਰਾਲਾ ਸੀ, ਨੂੰ ਲਾਪ੍ਰਵਾਹੀ ਨਾਲ ਚਲਾਉਂਦੇ ਹੋਏ ਉਸ ਦੇ ਚਾਲਕ ਨੇ ਸਾਹਮਣੇ ਤੋਂ ਉਨ੍ਹਾਂ ਦੇ ਮੋਟਰਸਾਈਕਲ ਵਿਚ ਟੱਕਰ ਮਾਰ ਦਿੱਤੀ | ਉਕਤ ਟਰੈਕਟਰ-ਟਰਾਲਾ ਇਸ ਤੋਂ ਬਾਅਦ ਉਸ ਦੀ ਭੈਣ ਦੇ ਉਪਰ ਦੀ ਲੰਘ ਗਿਆ, ਜਿਸ ਨਾਲ ਉਸ ਦੀ ਭੈਣ ਵੀਰਪਾਲ ਕੌਰ ਦੇ ਕਾਫ਼ੀ ਸੱਟਾਂ ਲੱਗੀਆਂ ਤੇ ਉਹ ਜ਼ਖ਼ਮੀ ਹੋ ਗਈ, ਜਦਕਿ ਉਸ ਦਾ ਚਾਲਕ ਟਰੈਕਟਰ-ਟਰਾਲੀ ਸਮੇਤ ਮੌਕੇ ਤੋਂ ਲੈ ਕੇ ਫਰਾਰ ਹੋ ਗਿਆ | ਫ਼ਿਰ ਉਸ ਨੇ ਸਵਾਰੀ ਦਾ ਪ੍ਰਬੰਧ ਕਰਕੇ ਆਪਣੀ ਭੈਣ ਵੀਰਪਾਲ ਕੌਰ ਨੂੰ ਗਿੱਦੜਬਾਹਾ ਦੇ ਦੀਪ ਹਸਪਤਾਲ ਵਿਖੇ ਲਿਆਂਦਾ, ਜਿੱਥੇ ਡਾ. ਰਾਜੀਵ ਜੈਨ ਨੇ ਵੀਰਪਾਲ ਕੌਰ ਨੂੰ ਮਿ੍ਤਕ ਕਰਾਰ ਦੇ ਦਿੱਤਾ | ਉਸ ਨੂੰ ਪਤਾ ਲੱਗਾ ਕਿ ਉਕਤ ਟਰੈਕਟਰ-ਟਰਾਲੇ ਨੂੰ ਮੇਜਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਗੁਰੂਸਰ ਚਲਾ ਰਿਹਾ ਸੀ |
ਉਕਤ ਮਾਮਲੇ 'ਚ ਗਿੱਦੜਬਾਹਾ ਪੁਲਿਸ ਨੇ ਗੁਰਮੀਤ ਸਿੰਘ ਦੇ ਬਿਆਨ 'ਤੇ ਟਰੈਕਟਰ ਚਾਲਕ ਮੇਜਰ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਡੱਬਵਾਲੀ 'ਚ 3 ਕਰੋੜ ਦੀ ਹੈਰੋਇਨ ਬਰਾਮਦ- ਤਿੰਨ ਤਸਕਰ ਗਿ੍ਫ਼ਤਾਰ ਅਗਲੀ ਖ਼ਬਰ ਭੋਗ 'ਤੇ ਵਿਸ਼ੇਸ਼-ਮਾਸਟਰ ਬਲਦੇਵ ਸਿੰਘ ਮਾਨ ਦੌਲਾ
Ad Position 24