23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਡੱਬਵਾਲੀ 'ਚ 3 ਕਰੋੜ ਦੀ ਹੈਰੋਇਨ ਬਰਾਮਦ- ਤਿੰਨ ਤਸਕਰ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 15-04-2026
ਡੱਬਵਾਲੀ, 14 ਅਪ੍ਰੈਲ (ਇਕਬਾਲ ਸਿੰਘ ਸ਼ਾਂਤ)-ਸੀ.ਆਈ.ਏ. ਸਟਾਫ਼ ਕਾਲਾਂਵਾਲੀ ਨੇ ਪਿੰਡ ਡੱਬਵਾਲੀ ਦੇ ਨੇੜੇ ਵੱਡੀ ਕਾਰਵਾਈ ਤਹਿਤ 1 ਕਿੱਲੋ 485 ਗ੍ਰਾਮ ਹੈਰੋਇਨ ਬਰਾਮਦ ਕਰਕੇ ਕਾਰ ਸਵਾਰ 3 ਤਸਕਰਾਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਮਾਮਲੇ 'ਚ ਥਾਣਾ ਸਿਟੀ ਡੱਬਵਾਲੀ 'ਚ ਐੱਨ.ਡੀ.ਪੀ.ਐੱਸ. ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ | ਬਰਾਮਦ ਹੈਰੋਇਨ ਦੀ ਕੀਮਤ ਲਗਭਗ 3 ਕਰੋੜ ਰੁਪਏ ਮੰਨੀ ਜਾ ਰਹੀ ਹੈ | ਤਿੰਨੋਂ ਮੁਲਜ਼ਮ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਨਾਲ ਸੰਬੰਧਿਤ ਹਨ | ਜਾਣਕਾਰੀ ਅਨੁਸਾਰ ਸੀ.ਆਈ.ਏ. ਕਾਲਾਂਵਾਲੀ ਦੇ ਸਬ-ਇੰਸਪੈਕਟਰ ਸੁਰੇਸ਼ ਕੁਮਾਰ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਡੱਬਵਾਲੀ-ਸਿਰਸਾ ਐੱਨ.ਐੱਚ.-9 'ਤੇ ਡੇਰਾ ਕੈਂਟੀਨ ਦੇ ਨੇੜੇ ਨਾਕਾਬੰਦੀ ਕਰ ਦਿੱਤੀ | ਇਸ ਦੌਰਾਨ ਇਕ ਸਿਲਵਰ ਰੰਗ ਦੀ ਸਵਿਫ਼ਟ ਡਿਜਾਇਰ ਕਾਰ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਗਈ | ਤਲਾਸ਼ੀ ਦੌਰਾਨ ਕਾਰ ਦੇ ਗੀਅਰ ਲੀਵਰ ਦੇ ਕੋਲ ਕਾਲੇ ਰੰਗ ਦੇ ਪੋਲੀਥੀਨ ਬੈਗ ਵਿਚ ਰੱਖੀ 1 ਕਿੱਲੋ 485 ਗ੍ਰਾਮ ਹੈਰੋਇਨ ਬਰਾਮਦ ਹੋਈ | ਕਾਰ ਵਿਚ ਸਵਾਰ ਤਿੰਨ ਵਿਅਕਤੀਆਂ ਨੂੰ ਮੌਕੇ 'ਤੇ ਕਾਬੂ ਕਰਿ ਲਆ ਗਿਆ | ਉਨ੍ਹਾਂ ਦੀ ਪਛਾਣ ਲਵਪ੍ਰੀਤ ਸਿੰਘ ਨਿਵਾਸੀ ਸਵਾਈਪੁਰ ਜ਼ਿਲ੍ਹਾ ਤਰਨਤਾਰਨ, ਰਾਜਦੀਪ ਸਿੰਘ ਉਰਫ਼ ਅੱਕੂ ਨਿਵਾਸੀ ਬਾਬਾਜੀਵਨ ਸਿੰਘ ਅਬੋਹਰ ਤੇ ਅਮਨਿੰਦਰ ਸਿੰਘ ਉਰਫ਼ ਅਬੂ ਨਿਵਾਸੀ ਸਰਦਾਰਗੜ੍ਹ ਜ਼ਿਲ੍ਹਾ ਬਠਿੰਡਾ ਵਜੋਂ ਹੋਈ | ਪੁਲਿਸ ਨੇ ਮੌਕੇ 'ਤੇ ਹੈਰੋਇਨ ਤੇ ਕਾਰ ਨੂੰ ਕਬਜ਼ੇ ਵਿਚ ਲੈ ਲਿਆ | ਮੁੱਢਲੀ ਪੁਲਿਸ ਪੜਤਾਲ ਵਿਚ ਖ਼ੁਲਾਸਾ ਹੋਇਆ ਹੈ ਕਿ ਮੁਲਜ਼ਮ ਅਮਨਿੰਦਰ ਸਿੰਘ ਖ਼ਿਲਾਫ਼ ਥਾਣਾ ਸਦਰ ਬਠਿੰਡਾ ਵਿਚ ਪਹਿਲਾਂ ਤੋਂ ਕੁੱਟਮਾਰ ਦਾ ਇਕ ਮੁਕੱਦਮਾ ਦਰਜ ਹੈ |
Ad Position 22
No active advertisement
ਪਿਛਲੀ ਖ਼ਬਰ ਪਤਨੀ ਦੀ ਕੁੱਟਮਾਰ ਕਰਨ ਤੇ ਕੀੜੇਮਾਰ ਦਵਾਈ ਪੀਣ ਲਈ ਮਜਬੂਰ ਕਰਨ 'ਤੇ ਪਤੀ ਸਮੇਤ 4 ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਮਹਿਲਾ ਦੀ ਮੌਤ
Ad Position 24