27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸ੍ਰੀ ਮੁਕਤਸਰ ਸਾਹਿਬ ਦੇ ਸਾਰੇ ਬੈਂਕਾਂ 'ਚ ਨਕਦ ਭੁਗਤਾਨ ਦੀ ਵੱਡੀ ਘਾਟ

Ad Position 21
No active advertisement
ਅਜੀਤ ਡੈਸਕ 17-04-2026
• ਪੈਨਸ਼ਨਰਜ਼ ਅਤੇ ਸਾਰੇ ਖਾਤਾਧਾਰਕ ਹੋ ਰਹੇ ਹਨ ਪ੍ਰੇਸ਼ਾਨ
ਸ੍ਰੀ ਮੁਕਤਸਰ ਸਾਹਿਬ, 16 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਕਰਮਜੀਤ ਸਿੰਘ ਸ਼ਰਮਾ ਵਲੋਂ ਭਾਰਤ ਸਰਕਾਰ, ਵਿੱਤ ਪ੍ਰਬੰਧ ਅਤੇ ਰਿਜ਼ਰਵ ਬੈਂਕ ਤੋਂ ਮੰਗ ਕੀਤੀ ਗਈ ਕਿ ਇਸ ਸ਼ਹਿਰ ਤੇ ਜ਼ਿਲ੍ਹੇ ਦੇ ਸਾਰੇ ਹੀ ਬੈਂਕਾਂ ਵਿਚ ਨਗਦ ਭੁਗਤਾਨ ਦੀ ਘਾਟ ਕਾਰਨ ਪੈਨਸ਼ਨਰਜ਼ ਤੇ ਆਮ ਲੋਕ ਬਹੁਤ ਹੀ ਤੰਗ ਹੋ ਰਹੇ ਹਨ | ਸਾਰੇ ਏ.ਟੀ.ਐੱਮਜ਼. ਵਿਚ ਵੀ ਕੈਸ਼ ਨਹੀਂ ਹੁੰਦਾ |
ਇਸ ਨਕਦ ਭੁਗਤਾਨ ਦੀ ਘਾਟ ਕਾਫ਼ੀ ਸਮੇਂ ਤੋਂ ਚੱਲ ਰਹੀ ਹੈ | ਮੰਗ ਕਰਨ 'ਤੇ ਵੀ ਕੈਸ਼ ਭੁਗਤਾਨ ਦਾ ਪ੍ਰਬੰਧ ਨਹੀਂ ਹੁੰਦੀ | ਉਨ੍ਹਾਂ ਕੇਂਦਰੀ ਵਿੱਤ ਮੰਤਰੀ ਤੇ ਰਿਜ਼ਰਵ ਬੈਂਕ ਨੂੰ ਇਸ ਵਿਸ਼ੇ 'ਤੇ ਤਰੁੰਤ ਧਿਆਨ ਦੇ ਕੇ ਨਗਦ ਰਾਸ਼ੀ ਜਲਦੀ ਭੇਜਣ ਦੀ ਮੰਗ ਕੀਤੀ ਹੈ | ਇਸ ਸੰਬੰਧੀ ਵਿਸ਼ੇਸ਼ ਮੀਟਿੰਗ ਸਮੇਂ ਹਰਦੇਵ ਸਿੰਘ, ਚੌਧਰੀ ਬਲਬੀਰ ਸਿੰਘ, ਕਰਨੈਲ ਸਿੰਘ ਬਰਾੜ, ਸੁਖਮੰਦਰ ਸਿੰਘ ਬੇਦੀ, ਕੁਲਦੀਪ ਸਿੰਘ ਬਰਾੜ, ਜਸਵੰਤ ਸਿੰਘ ਬਰਾੜ, ਬਲਵੰਤ ਸਿੰਘ ਅਟਵਾਲ, ਓਮ ਪ੍ਰਕਾਸ਼, ਬਲਜੀਤ ਸਿੰਘ, ਅੰਗਰੇਜ਼ ਸਿੰਘ ਬਰਾੜ ਅਤੇ ਸ਼ਾਮ ਲਾਲ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦੋਦਾ ਵਿਖੇ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਵਿਸਾਖੀ ਮੌਕੇ ਵਿਦਿਆਰਥੀਆਂ ਦਾ ਸਨਮਾਨ
Ad Position 24