ਦੋਦਾ, 16 ਅਪ੍ਰੈਲ (ਰਵੀਪਾਲ)-ਦਾਣਾ ਮੰਡੀ ਦੋਦਾ ਵਿਖੇ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕੀਤੀ ਗਈ, ਜਿਸ ਦਾ ਰਸਮੀ ਉਦਘਾਟਨ 'ਆਪ' ਦੇ ਯੂਥ ਆਗੂ ਅਭੈ ਸਿੰਘ ਢਿੱਲੋਂ (ਵਿਧਾਇਕ ਦੇ ਭਤੀਜੇ) ਵਲੋਂ ਸਮੂਹ ਕੱਚਾ ਆੜ੍ਹਤੀਆ ਐਸੋਸੀਏਸ਼ਨ ਦੋਦਾ, ਪੰਚਾਇਤ ਤੇ ਕਿਸਾਨਾਂ ਦੀ ਹਾਜ਼ਰੀ 'ਚ ਕੀਤਾ ਗਿਆ | ਅਭੈ ਸਿੰਘ ਢਿੱਲੋਂ ਨੇ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ 'ਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆਂ ਕਿ ਤਿੰਨ ਏਜੰਸੀਆਂ ਵਲੋਂ ਕਣਕ ਦੀ ਸਰਕਾਰੀ ਖ਼ਰੀਦ ਕੀਤੀ ਜਾ ਰਹੀ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਨਜਿੰਦਰ ਸਿੰਘ ਕਾਕਾ ਉੜਾਂਗ, ਸਰਪੰਚ ਭਾਗ ਸਿੰਘ, ਚੇਅਰਮੈਨ ਅਮਰੀਕ ਸਿੰਘ ਵਕੀਲ ਬਰਾੜ, ਗੁਲਾਬ ਸਿੰਘ ਬਰਾੜ, ਪ੍ਰਧਾਨ ਨਰੇਸ਼ ਗੋਇਲ, ਬਲਵਿੰਦਰ ਸਿੰਘ ਬੱਬੂ ਸੱਚਦੇਵਾ, ਰਜਿੰਦਰ ਵਧਵਾ, ਜਗਮੀਤ ਸੱਚਦੇਵਾ, ਜਗਮੋਹਨ ਸਿੰਘ ਬਰਾੜ ਮੈਂਬਰ, ਸਰਦੂਲ ਸਿੰਘ ਮੈਂਬਰ, ਜੱਗਾ ਸਿੰਘ ਮੈਂਬਰ, ਬੱਗੀ ਬਰਾੜ, ਲਾਡੀ ਸੱਚਦੇਵਾ, ਰਸ਼ਪਾਲ ਸੱਚਦੇਵਾ, ਗੁਰਸੇਵਕ ਸਿੰਘ ਸੱਚਦੇਵਾ, ਬਿੱਟੂ ਸੱਚਦੇਵਾ, ਜਗਜੀਤ ਸਿੰਘ ਜੱਗਾ ਬਰਾੜ, ਸੁਖਦੇਵ ਸਿੰਘ, ਡਿੰਪਲ ਗਰਗ, ਮੱਖਣ ਸਿੰਘ ਮੈਂਬਰ, ਨੰਬਰਦਾਰ ਜਗਜੀਤ ਸਿੰਘ, ਬਲਰਾਜ ਲੁਹਾਰਾ, ਜਸਪਾਲ ਸਿੰਘ ਆਦਿ ਹਾਜ਼ਰ ਸਨ |